ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਅਤੇ ਪ.ਸ.ਸ.ਫ. (ਵਿਗਿਆਨਕ ) ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀਮੁਲਾਜ਼ਮਾਂ ਨੂੰ 16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾਜਲਾਲਾਬਾਦ -ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਵੱਲੋਂ ਸਾਲਾਨਾ ਕੈਲੰਡਰ ਜ਼ਿਲ੍ਹਾ ਆਗੂਆਂ ਵੱਲੋਂ ਜਲਾਲਾਬਾਦ ਦੇ ਸਪੋਰਟਸ ਸਟੇਡੀਅਮ ਵਿਖੇ ਪੰਜਾਬ ਦੇ ਮੁਲਾਜ਼ਮ ਆਗੂਆਂ ਗਗਨਦੀਪ ਸਿੰਘ ਭੁੱਲਰ, ਨਵਪ੍ਰੀਤ ਬੱਲੀ, ਸੁਰਿੰਦਰ ਕੰਬੋਜ,ਐਨ ਡੀ ਤਿਵਾੜੀ ਦੀ ਅਗਵਾਈ ਵਿੱਚ ਜਾਰੀ ਕੀਤਾ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਿਕ ਨੇ ਇਸ ਵਾਰ ਕੈਲੰਡਰ ਸਮੁੱਚੇ ਅਧਿਆਪਕਾਂ ਨੂੰ ਸਮਰਪਿਤ ਕੀਤਾ ਹੈ ਜੋ ਸੰਸਾਰ ਦੇ ਹਨੇਰੇ ਦਿਮਾਗਾਂ ਨੂੰ ਰੌਸ਼ਨ ਕਰਦੇ ਹਨ। ਫੈਡਰੇਸ਼ਨ ਨੇ ਕੈਲੰਡਰ ਮਰਹੂਮ ਸੰਘਰਸ਼ੀ ਮੁਲਾਜ਼ਮ ਆਗੂ ਲਾਲ ਸਿੰਘ ਧਨੌਲਾ ਨੂੰ ਸਮਰਪਣ ਕੀਤਾ ਹੈ ਜਿਨ੍ਹਾਂ ਆਪਣਾ ਜੀਵਨ ਲੋਕ ਘੋਲਾਂ ਦੇ ਲੇਖੇ ਲਾਇਆ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਤੇ ਪੱਕਾ ਕੀਤਾ ਜਾਵੇ,ਨਵ ਨਿਯੁਕਤ ਮੁਲਾਜ਼ਮਾਂ ਤੇ ਪੰਜਾਬ ਸਕੇਲ ਲਾਗੂ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਤੋਂ ਕਿਨਾਰਾ ਕਰ ਰਹੀ ਹੈ ਇਸ ਕਰਕੇ ਸਮੁੱਚੇ ਮੁਲਾਜ਼ਮ ਵਰਗ ਨੂੰ ਇੱਕ ਮੰਚ ਤੇ ਇਕੱਠਾ ਹੋ ਕੇ ਸੰਘਰਸ਼ ਕਰਨਾ ਅਣਸਰਦੀ ਲੋੜ ਬਣ ਗਈ ਹੈ। ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ 16 ਫਰਵਰੀ ਨੂੰ ਹੜਤਾਲ ਕਰ ਰਹੀਆਂ ਹਨ ਕਿਉਂਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ । ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ, ਜਨਤਕ ਅਦਾਰੇ ਨਿਜੀ ਕੀਤੇ ਜਾ ਰਹੇ ਹਨ,ਕਿਰਤ ਕਾਨੂੰਨਾਂ ਨੂੰ ਕਿਰਤੀਆਂ ਦੀ ਬਜਾਏ ਕਾਰਪੋਰੇਟ ਪੱਖੀ ਬਣਾਇਆ ਜਾ ਰਿਹਾ ਹੈ ਸੋ ਪੰਜਾਬ ਦੇ ਅਧਿਆਪਕਾਂ ਅਤੇ ਸਮੂਹ ਮੁਲਾਜ਼ਮਾਂ ਨੂੰ ਹੜਤਾਲ ਵਿੱਚ ਸ਼ਾਮਲ ਹੋਣਾ ਜ਼ਰੂਰੀ ਬਣ ਗਿਆ ਹੈ। ਇਸ ਮੌਕੇ ਮੇਜਰ ਸਿੰਘ, ਸੁਖਵਿੰਦਰ ਸਿੰਘ ਡੀ ਪੀ, ਅਸ਼ੋਕ ਕੁਮਾਰ, ਜਗਜੀਤ ਸਿੰਘ ਸਰਾਰੀ, ਸੁਖਵਿੰਦਰ ਸਿੰਘ ਢਾਣੀ ਰੇਸ਼ਮ ਸਿੰਘ, ਕਪਿਲ ਕਪੂਰ, ਸਰਬੂਟਾ ਸਿੰਘ ਕੰਪਿਊਟਰ ਫੈਕਲਟੀ,ਰਾਜ ਕੁਮਾਰ,ਪ੍ਰਕਾਸ਼ ਦੋਸ਼ੀ, ਰਾਧੇ ਸ਼ਾਮ,ਰਜਿੰਦਰ ਕੁਮਾਰ, ਕੁਲਵਿੰਦਰ ਸਿੰਘ ਪੀ ਟੀ ਆਈ, ਜਤਿੰਦਰ ਸਿੰਘ,ਪਰਮੋਦ ਕੁਮਾਰ, ਮੁਨੀਸ਼ ਕੁਮਾਰ,ਮਨਜੀਤ ਸਿੰਘ, ਉਜਾਗਰ ਸਿੰਘ,ਆਦਿ ਅਧਿਆਪਕ ਅਤੇ ਮੁਲਾਜ਼ਮ ਆਗੂ ਹਾਜ਼ਰ ਸਨ।