31 ਜਨਵਰੀ ਨੂੰ ਵਿੱਤ ਮੰਤਰੀ ਵਲੋਂ ਪੈਨਲ ਮੀਟਿੰਗ ਦਾ ਭਰੋਸਾ

ਰੈਗੂਲਰ ਆਰਡਰ ਜਾਰੀ ਅਤੇ ਪੇ ਅਨਾਮਲੀ ਦੂਰ ਕਰਨ ਦਾ ਭਰੋਸਾ:-ਸ਼ੋਭਿਤ ਭਗਤ

31 ਜਨਵਰੀ ਨੂੰ ਵਿੱਤ ਮੰਤਰੀ ਵਲੋਂ ਪੈਨਲ ਮੀਟਿੰਗ ਦਾ ਭਰੋਸਾ

ਰੈਗੂਲਰ ਆਰਡਰ ਜਾਰੀ ਅਤੇ ਪੇ ਅਨਾਮਲੀ ਦੂਰ ਕਰਨ ਦਾ ਭਰੋਸਾ:-ਸ਼ੋਭਿਤ ਭਗਤ

ਜਲੰਧਰ -ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਵਲੋਂ 26 ਜਨਵਰੀ ਨੂੰ ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਸ ਸਬੰਧੀ ਪੁਲਿਸ ਪ੍ਰਸਾਸ਼ਨ ਵਲੋਂ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀ।ਇਸ ਕੜੀ ਵਿੱਚ ਜਲੰਧਰ ਪ੍ਰਸਾਸ਼ਨ ਵਲੋਂ ਜਲੰਧਰ ਦੇ ਜਿਲਾ ਪ੍ਰਧਾਨ ਤੇ ਸਟੇਟ ਕਮੇਟੀ ਮੇਂਬਰ ਸ਼ੋਭਿਤ ਭਗਤ,ਗਗਨਦੀਪ ਸ਼ਰਮਾ ਨੂੰ ਅੱਜ ਸ਼ਾਮ ਵਿੱਤ ਮੰਤਰੀ, ਪੰਜਾਬ ਸ੍ਰੀ ਹਰਪਾਲ ਸਿੰਘ ਚੀਮਾ ਨਾਲ ਮਿਲਾਇਆ ਗਿਆ।ਉਨ੍ਹਾਂ ਵਲੋਂ 31 ਜਨਵਰੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ।ਜੇਕਰ 31 ਜਨਵਰੀ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ

ਇਸ ਦੇ ਨਾਲ ਹੀ ਮਿਤੀ 29/1/24 ਦਿਨ ਸੋਮਵਾਰ ਤੋਂ ਨਾਨ ਐਸ ਼ਐਸ ਼ਏ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ।

Scroll to Top