ਪ.ਸ.ਸ.ਫ.(ਵਿਗਿਆਨਿਕ)ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਵਿੱਚ 16 ਫਰਵਰੀ ਦੀ ਕੌਮੀ ਹੜਤਾਲ ਲਈ ਰਣਨੀਤੀ ਉਲੀਕੀ

ਪ.ਸ.ਸ.ਫ.(ਵਿਗਿਆਨਿਕ)ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਵਿੱਚ 16 ਫਰਵਰੀ ਦੀ ਕੌਮੀ ਹੜਤਾਲ ਲਈ ਰਣਨੀਤੀ ਉਲੀਕੀ

ਨਕੋਦਰਃ ਪੰਜਾਬ ਦੇ ਮੁਲਾਜ਼ਮਾਂ ਦੀ ਪ੍ਰਤੀਨਿਧੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ(ਵਿਗਆਨਿਕ)ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਬਠਿੰਡਾ ਦੀ ਪ੍ਰਧਾਨਗੀ ਵਿੱਚ ਹੋਈ।ਮੀਟਿੰਗ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਐਨ.ਡੀ.ਤਿਵਾੜੀ ਮੋਹਾਲੀ ਨੇ ਚਲਾਈ।ਮੀਟਿੰਗ ਵਿੱਚ ਜਥੇਬੰਦੀ ਦੇ ਸਾਰੇ ਸੂਬਾ ਕਮੇਟੀ ਅਹੁਦੇਦਾਰ ਸ਼ਾਮਲ ਹੋਏ।ਮੀਟਿੰਗ ਦੇ ਵੇਰਵੇ ਪ੍ਰੈੱਸ ਨੂੰ ਜਾਰੀ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਵੱਲੋਂ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ 28 ਤੋਂ 30 ਦਸੰਬਰ 2023 ਤੱਕ ਕਲਕੱਤਾ ਵਿਖੇ ਹੋਈ ਆਲ ਇੰਡੀਆ ਸਟੇਟ ਗੌਰਮਿੰਟ ਇੰਮਪਲਾਈਜ਼ ਫੈਡਰੇਸ਼ਨ ਦੀ ਕੌਮੀ ਕੋਂਸਲ ਦੀ ਰਿਪੋਰਟਿੰਗ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਵੱਲੋਂ ਕੀਤੀ ਗਈ।ਇਸ ਕੌਮੀ ਕੋਂਸਲ ਵਿੱਚ ਪੰਜਾਬ ਤੋਂ ਜਥੇਬੰਦੀ ਦੇ 21 ਆਗੂ ਸ਼ਾਮਲ ਹੋਏ ਸਨ।ਕੌਮੀ ਕੋਂਸਲ ਵਿੱਚ ਐਲਾਨੇ ਸੰਘਰਸ਼ਾਂ ਬਾਰੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ।ਇਸ ਕੌਮੀ ਕੋਂਸਲ ਵਿੱਚ 16 ਫਰਵਰੀ 2024 ਦੀ ਕੌਮੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ।ਇਹ ਹੜਤਾਲ ਦੇਸ਼ ਦੇ ਸਮੂਹ ਮਜ਼ਦੂਰ ਅਤੇ ਮੁਲਾਜ਼ਮਾਂ ਵੱਲੋਂ ਕੀਤੀ ਜਾਵੇਗੀ।ਮੁਲਾਜ਼ਮਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਮੁੱਚੇ ਦੇਸ਼ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਹਿੱਤ ਪੈਨਸ਼ਨ ਫੰਡ ਡਿਵੈਲਪਮੈਂਟ ਅਥਾਰਟੀ ਕਨੂੰਨ ਖਤਮ ਜਾਵੇ ਅਤੇ 01-01-2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ।ਹਰ ਤਰ੍ਹਾਂ ਦੇ ਕੱਚੇ ,ਆਊਟ ਸੋਰਸ ,ਦਿਹਾੜੀਦਾਰ ਮੁਲਾਜ਼ਮ ਪੱਕੇ ਕੀਤੇ ਜਾਣ।ਕੇਂਦਰ,ਰਾਜ ਸਰਕਾਰ ਅਤੇ ਜਨਤਕ ਖੇਤਰ ਦੀਆਂ ਖਾਲੀ ਅਸਾਮੀਆਂ ਰੈਗੁਲਰ ਤੌਰ ਤੇ ਭਰੀਆਂ ਜਾਣ।ਜਨਤਕ ਖੇਤਰ ਦਾ ਨਿੱਜੀਕਰਨ ਅਤੇ ਨਿਗਮੀਕਰਨ ਬੰਦ ਕੀਤਾ ਜਾਵੇ।ਸਰਕਾਰੀ ਅਦਾਰਿਆਂ ਦੀ ਅਕਾਰ ਘਟਾਈ ਬੰਦ ਕੀਤੀ ਜਾਵੇ।ਨਵੀਂ ਸਿੱਖਿਆ ਨੀਤੀ 2022 ਵਾਪਸ ਲਈ ਜਾਵੇ।ਕੇਂਦਰ ਦਾ 8ਵਾਂ ਤਨਖਾਹ ਕਮਿਸ਼ਨ ਬਠਾਇਆ ਜਾਵੇ।ਕਰੋਨਾ ਸਮੇਂ ਦਾ ਅਠਾਰਾਂ ਮਹੀਨਿਆਂ ਦਾ ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ।ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ ਨੇ ਮੀਟਿੰਗ ਵਿੱਚ ਦੱਸਿਆ ਕਿ ਪ.ਸ.ਸ.ਫ.(ਵਿਗਿਆਨਿਕ)ਨਾਲ ਸਬੰਧਤ ਜਥੇਬੰਦੀਆਂ ਵੱਲੋਂ ਮੁਲਾਜ਼ਮਾਂ ਨੂੰ ਹੜਤਾਲ ਵਿੱਚ ਸ਼ਾਮਲ ਕਰਵਾਇਆ ਜਾਵੇਗਾ।ਸੂਬਾ ਵਿੱਤ ਸਕੱਤਰ ਸਾਥੀ ਗੁਲਜ਼ਾਰ ਖਾਂ ਨੇ ਪ.ਸ.ਸ.ਫ.(ਵਿਗਿਆਨਿਕ)ਵੱਲੋਂ ਜਾਰੀ 2024 ਦੇ ਕਲੰਡਰ ਸਬੰਧੀ ਜਾਣਕਾਰੀ ਦਿੱਤੀ ਗਈ।ਇਹ ਕਲੰਡਰ ਸਾਰੇ ਜ਼ਿਲ੍ਹਿਆਂ ਵਿੱਚ ਪਹੁੰਚਦਾ ਕਰ ਦਿੱਤਾ ਗਿਆ ਹੈ।ਇਸ ਮੀਟਿੰਗ ਵਿੱਚ ਭੁਪਿੰਦਰ ਪਾਲ ਕੌਰ ਬਠਿੰਡਾ,ਬਿੱਕਰ ਸਿੰਘ ਮਾਖਾ,ਸੁਖਵਿੰਦਰ ਸਿੰਘ ਦੋਦਾ,ਸੁਰਿੰਦਰ ਕੰਬੋਜ,ਚਰਨਜੀਤ ਸਿੱਧੂ,ਗੁਰਦੀਪ ਸਿੰਘ,ਪਰਗਟ ਸਿੰਘ ਜੰਬਰ, ਕੰਵਲਜੀਤ ਸਿੰਘ ਅੰਮ੍ਰਿਤਸਰ,ਕਰਮਦੀਨ,ਜਸਵਿੰਦਰ ਸਿੰਘ ਤਰਨਤਾਰਨ,ਸੋਮ ਸਿੰਘ,ਗੁਰਮੀਤ ਸਿੰਘ ਖ਼ਾਲਸਾ,ਲਖਵਿੰਦਰ ਲਾਡੀ, ਹਿੰਮਤ ਸਿੰਘ ਦਾਦੂਵਾਲ,ਪਰਮਲ ਧਨੌਲਾ,ਜਤਿੰਦਰ ਸਿੰਘ ਸੋਨੀ,ਗੁਰਜੀਤ ਸਿੰਘ ਮੋਹਾਲੀ,ਸੁੱਚਾ ਸਿੰਘ ਰੋਪੜ,ਜਗਤਾਰ ਸਿੰਘ ਖਮਾਣੋਂ,ਲਾਲ ਚੰਦ ਨਵਾਂਸ਼ਹਿਰ,ਗੁਰਪ੍ਰੀਤ ਸਿੰਘ ਮੁਕਤਸਰ ਆਦਿ ਸ਼ਾਮਲ ਹੋਏ।

Scroll to Top