ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਅਧਿਆਪਕਾ ਦੀਆਂ ਮੰਗਾਂ ਦੇ ਹੱਲ ਸੰਬੰਧੀ ਸੰਘਰਸ਼ ਦਾ ਐਲਾਨ
ਜ਼ਿਲਾ ਫਾਜ਼ਿਲਕਾ ਵਿਖੇ 19 ਜਨਵਰੀ ਨੂੰ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਹੀਂ ਸਿੱਖਿਆ ਮੰਤਰੀ ਨੂੰ ਭੇਜੇ ਜਾਣਗੇ ਯਾਦ ਪੱਤਰ -ਬਲਵਿੰਦਰ ਸਿੰਘ ਤੇ ਦਲਜੀਤ ਸਿੰਘ ਸੱਬਰਵਾਲ
ਅੱਜ ਮਾਸਟਰ ਕੇਡਰ ਯੂਨੀਅਨ ਮੋਗਾ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ, ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ, ਸੂਬਾ ਵਿੱਤ ਸਕੱਤਰ ਰਮਨ ਕੁਮਾਰ,ਸੀਨੀਅਰ ਮੀਤ ਪ੍ਰਧਾਨ ਹਰਮੰਦਰ ਸਿੰਘ ਉੱਪਲ, ਸੂਬਾ ਪ੍ਰੈਸ ਸਕੱਤਰ ਸੰਦੀਪ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਧਿਆਪਕਾ ਦੀਆਂ ਮੰਗਾਂ ਦੇ ਹਲ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇਕ ਵਫਦ 07 ਨਵੰਬਰ 20 23 ਨੂੰ ਸਿੱਖਿਆ ਮੰਤਰੀ ਦੇ ਓ ਐਸ ਡੀ ਸ਼੍ਰੀ ਗੁਲਸ਼ਨ ਛਾਬੜਾ ਅਤੇ ਡੀ ਪੀ ਆਈ ਸੈਕੰਡਰੀ ਸੰਜੀਵ ਕੁਮਾਰ ਸ਼ਰਮਾ ਨੂੰ ਮਿਲਿਆ ਸੀ ਅਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਅਧਿਆਪਕ ਵਰਗ ਦੀਆਂ ਜਾਇਜ ਮੰਗਾਂ ਜਿਵੇਂ 2.59 ਗੁਣਾਂਕ ਜਾਰੀ ਕਰਵਾਉਣ ਸੰਬੰਧੀ/ਪੇਂਡੂ ਭੱਤਾ ,ਬਾਰਡਰ ਅਲਾਉਂਸ ਅਤੇ ਹੋਰ ਭੱਤਿਆ ਦੀ ਬਹਾਲੀ ਸੰਬੰਧੀ ,ਮਾਸਟਰ ਕੇਡਰ ਤੋ ਲੈਕਚਰਾਰ ਅਤੇ ਮੁੱਖ ਅਧਿਆਪਕ ਦੀਆਂ ਪਲਮੋਸ਼ਨਾ ਕਰਨ ਸੰਬੰਧੀ, ਐਸ ਐਸ ਏ ਰਮਸਾ ਅਧਿਆਪਕਾ ਦੀ ਲੈਂਥ ਆਫ ਸਰਵਿਸ ਅਨੁਸਾਰ ਬਣਦਿਆਂ ਅਚਨਚੇਤ ਛੁੱਟੀਆਂ ਦਾ ਪੱਤਰ ਜਾਰੀ ਕਰਨ ਸੰਬੰਧੀ ,200/ਰੁਪੈ ਪ੍ਰਤੀ ਮਹੀਨਾ ਜਜੀਆ ਟੈਕਸ ਤੁਰੰਤ ਵਾਪਸ ਲੈਣ ਸੰਬੰਧੀ, ODLਨਾਲ ਸੰਬੰਧਤ ਅਧਿਆਪਕਾ ਦੀਆਂ ਬਤੌਰ ਲੈਕਚਰਾਰ ਪਰਮੋਸ਼ਨਾ ਕਰਨ ਸੰਬੰਧੀ,ਨਵ ਨਿਯੁਕਤ ਅਧਿਆਪਕ 3704,2392 ਅਤੇ 4161ਅਧਿਆਪਕਾ ਤੇ ਪੰਜਾਬ ਦਾ ਪੁਰਾਣਾ ਪੇਅ ਸਕੇਲ ਲਾਗੂ ਕਰਨ ਸੰਬੰਧੀ ਅਤੇ ਪੀ ਟੀ ਆਈ ਤੋ ਡੀ ਪੀ ਈ ਦੀਆਂ ਪਰਮੋਸ਼ਨਾ ਕਰਨ ਸੰਬੰਧੀ,ਆਦਿ ਮੰਗਾਂ ਦੇ ਹਲ ਮੀਟਿੰਗ ਕੀਤੀ ਸੀ ਅਤੇ ਅਧਿਕਾਰੀਆਂ ਵੱਲੋਂ ਇਹਨਾਂ ਮੰਗਾਂ ਨੂੰ ਹਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਦੋ ਮਹੀਨੇ ਬੀਤ ਜਾਣ ਤੇ ਇਕ ਵੀ ਮੰਗ ਹਲ ਨਹੀਂ ਕੀਤੀ ਗਈ ਇਸ ਦੇ ਵਿਰੋਧ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਕਰਨ ਦਾ ਐਲਾਨ ਕੀਤਾ ਅਤੇ 19 ਜਨਵਰੀ ਨੂੰ ਸੂਬੇ ਦੇ ਸਾਰੇ ਜਿਲਿਆ ਵਿੱਚ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਹੀਂ ਸਿੱਖਿਆ ਮੰਤਰੀ ਨੂੰ ਯਾਦ ਪਤੱਰ ਭੇਜੇ ਜਾਣਗੇ ਅਤੇ ਫਿਰ ਵੀ ਸਿੱਖਿਆ ਮੰਤਰੀ ਮੀਟਿੰਗ ਕਰਕੇ ਇਹਨਾਂ ਮੰਗਾਂ ਨੂੰ ਹੱਲ ਨਹੀਂ ਕਰਦੇ ਅਤੇ ਇਹਨਾ ਮੰਗਾਂ ਨੂੰ ਅਣਗੌਲਿਆਂ ਕਰਦੇ ਹਨ ਤਾਂ ਜਲਦੀ ਹੀ ਤਿੱਖੇ ਐਕਸ਼ਨ ਉਲੀਕੇ ਜਾਣਗੇਇਸ ਸਮੇਂ ਹੋਰਨਾਂ ਤੋਂ ਇਲਾਵਾ ਅਰਜਿੰਦਰ ਕਲੇਰ, ਗੁਰਮੇਜ ਸਿੰਘ, ਬਲਜਿੰਦਰ ਸ਼ਾਂਤਪੁਰੀ, ਮਹਿੰਦਰ ਸਿੰਘ ਰਾਣਾ, ਕਮਲਜੀਤ ,ਸ਼ਮਸ਼ੇਰ ਸਿੰਘ,ਇੰਦਰਪਾਲ ਸਿੰਘ, ਗੁਰਦਰਸ਼ਨ ਸਿੰਘ ਰਕੇਸ਼ ਮਹਾਜਨ, ਰਜਿੰਦਰ ਭੰਡਾਰੀ,ਰਕੇਸ਼ ਕੁਮਾਰ, ਨਿਰਮਲ ਸਿੰਘ ਰਿਆੜ ਕੁਲਵਿੰਦਰ ਸਿੰਘ,ਦਲਵਿੰਦਰਜੀਤ ਸਿੰਘ ਮਨਜਿੰਦਰ ਸਿੰਘ, ਮਨਜਿੰਦਰ ਸਿੰਘ ਢਿੱਲੋਂ, ਗੁਰਮੀਤ ਸਿੰਘ ਭੁੱਲਰ ਜਗਜੀਤ ਸਿੰਘ, ਧਰਮਜੀਤ ਸਿੰਘ, ਮਨਦੀਪ ਸਿੰਘ, ਸਬੋਧ ਵਰਮਾ ਹਰਭਜਨ ਸਿੰਘ, ਸੁਖਦੇਵ ਕਾਜਲ, ਜੀਵਨ ਕੁਮਾਰ, ਸੁਰਜੀਤ ਸਿੰਘ ਨਰਿੰਦਰ ਸਿੰਘ, ਵਿਨੈ ਸ਼ਰਮਾ, ਚੰਦਰ ਸ਼ੇਖਰ ਵਰਮਾ, ਪ੍ਰੇਮ ਪਾਲ ਸਿੰਘ ਨਰੇਸ਼ ਕੋਹਲੀ,ਰਜਿੰਦਰ ਸ਼ਰਮਾ, ਜਗਤਾਰ ਸਿੰਘ ਨਡਾਲੀਸੁਖਰਾਜ ਸਿੰਘ ਬੁੱਟਰ, ਹਰਪਾਲ ਸਿੰਘ, ਕੁਲਜੀਤ ਮਾਨ, ਗੁਰਸੇਵਕ ਸਿੰਘ ਬਰਾੜ, ਗੁਰਮੀਤ ਸਿੰਘ ਗਿੱਲ ,ਹਰਬੰਸ ਲਾਲ, ਸਤਵੀਰ ਰਿਆੜ, ਸੁਖਵਿੰਦਰ ਪਾਲ,ਪਰਮਿੰਦਰ ਸਿੰਘ*ਕੁਲਦੀਪ ਸਿੰਘ, ਜਗਦੀਪ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ,ਬਲਜੀਤ ਸਿੰਘ ਦਿਆਲਗੜ,ਮਨਦੀਪ ਸਿੰਘ ਡੀ ਪੀ ਲਖਵਿੰਦਰ ਸਿੰਘ, ਫਾਜ਼ਿਲਕਾ:ਧਰਮਿੰਦਰ ਕੁਮਾਰ, ਬਲਵਿੰਦਰ ਸਿੰਘ, ਦਲਜੀਤ ਸਿੰਘ ਸੱਭਰਵਾਲ, ਮੋਹਨ ਲਾਲ, ਰਾਹੁਲ ਪਰਮਿੰਦਰ ਸਿੰਘ ਹਰਸੇਵਕ ਸਿੰਘ, ਬਲਜਿੰਦਰ ਮਖੂ, , ਜਗਤਾਰ ਸਿੰਘ ਸੋਖੀ, ਜਸਕਰਨ ਸਿੰਘ ਦਲਬੀਰ ਸਿੰਘ, ਮਨਦੀਪ ਸਿੰਘ, ਧਰਮਿੰਦਰ ਸਿੰਘ,ਗੁਰਨੇਕ ਸਿੰਘ, ਮੰਗਤ ਸ਼ਰਮਾ, ਜਸਜੀਤ ਸਿੰਘ
ਮਨਪ੍ਰੀਤ ਸਿੰਘ ਰੂਬੀ , ਗੁਰਵਿੰਦਰ ਸਿੰਘ ਸ਼ਿਵ ਕੁਮਾਰ,ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ