
ਹਿੰਦੀ ਵਿਸ਼ੇ ਦਾ ਇੱਕ ਰੋਜ਼ਾ ਅਧਿਆਪਕ ਸਿਖਲਾਈ ਪ੍ਰੋਗਰਾਮ
ਅੱਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸ਼ੋਰੀ ਲਾਲ ਜੇਠੀ ਸਕੂਲ ਆਫ਼ ਐਮੀਨੈਂਸ ਖੰਨਾ,ਵਿਖੇ ਹਿੰਦੀ ਵਿਸ਼ੇ ਦਾ ਇੱਕ ਰੋਜ਼ਾ ਅਧਿਆਪਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਖੰਨਾ 1 ਅਤੇ ਖੰਨਾ 2 ਦੇ 50 ਦੇ ਕਰੀਬ ਅਧਿਆਪਕਾਂ ਨੇ ਸਿਖਲਾਈ ਲਈ। ਇਸ ਵਿੱਚ ਹਿੰਦੀ ਅਧਿਆਪਕ ਅਨਮੋਲ ਸੂਦ ਨੇ ਬਲਾਕ ਰਿਸੋਰਸ ਪਰਸਨ ਖੰਨਾ 2 (ਬੀ.ਆਰ.ਪੀ.) ਦੀ ਭੂਮਿਕਾ ਨਿਭਾਈ।ਸੰਨੀ ਅਤੇ ਪਰਵੀਨ ਕੁਮਾਰ ਨੇ ਖੰਨਾ 1 ਦਾ ਚਾਰਜ ਸੰਭਾਲਿਆ।ਅਨਮੋਲ ਸੂਦ ਨੇ ਹਿੰਦੀ ਨਾਲ ਜੁੜੀਆਂ ਕਈ ਗੱਲਾਂ ‘ਤੇ ਚਰਚਾ ਕੀਤੀ। ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਫੁੱਲ, ਬੀਐਨਓ ਬਲਜੀਤ ਸਿੰਘ, ਬੀਐਨਓ ਵਿਸ਼ਾਲ ਵਿਸ਼ਿਸ਼ਟ, ਡੀਆਰਪੀ ਵਿਨੋਦ ਕੁਮਾਰ ਨੇ ਵੀ ਇਸ ਟਰੇਨਿੰਗ ਦਾ ਨਿਰੀਖਣ ਕੀਤਾ ਅਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।