
98.40 ਪਾਸ ਫੀਸਦੀ ਨਾਲ ਜ਼ਿਲ੍ਹਾ ਫ਼ਾਜ਼ਿਲਕਾ ਦਾ ਅੱਠਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਪਿਆ ਬੂਰ- ਡੀਈਓ ਸ਼ਿਵਪਾਲ ਗੋਇਲ, ਡਿਪਟੀ ਡੀਈਓ ਪੰਕਜ ਅੰਗੀ ਜਿਲ੍ਹੇ ਦੇ 12 ਵਿਦਿਆਰਥੀਆਂ ਨੇ ਮੈਰਿਟ ਵਿੱਚ ਬਣਾਈ ਥਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਫਾਜ਼ਿਲਕਾ ਦਾ ਜਮਾਤ ਅੱਠਵੀਂ ਦਾ 98.40 ਪਾਸ ਫੀਸਦੀ ਨਾਲ ਨਤੀਜਾ ਸ਼ਾਨਦਾਰ ਰਿਹਾ। ਇਸ ਦੇ ਨਾਲ ਹੀ ਜ਼ਿਲੇ ਦੇ ਅੱਠਵੀਂ ਜਮਾਤ ਦੇ 12 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾ ਦਰਜ ਕਰਵਾ ਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਅਤੇ ਐਲੀਮੈਂਟਰੀ ਸ਼ਿਵਪਾਲ ਗੋਇਲ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਪੰਕਜ ਕੁਮਾਰ ਅੰਗੀ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਝੋਕ ਡਿਪੂਲਾਣਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 600 ਵਿੱਚੋ 595, ਸੀਨੀਅਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੀ ਵਿਦਿਆਰਥਣ ਸੀਆ ਰਾਣੀ ਨੇ 600 ਵਿੱਚੋ 593 ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਲਲਿਤਾ ਨੇ 600 ਵਿੱਚੋ 593, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਬੂਆਣਾ ਦੀ ਵਿਦਿਆਰਥਣ ਅਲਕਾ ਰਾਣੀ ਨੇ 600 ਵਿੱਚੋ 592, ਅਮ੍ਰਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਜੀਆ ਨੇ 600 ਵਿੱਚੋ 591,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ ਮੀਰਾਂ ਸਾਗਲਾਂ ਦੀ ਵਿਦਿਆਰਥਣ ਅਰਪਨਾ ਨੇ 600 ਵਿੱਚੋਂ 591, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਸੰਗਮ ਨੇ 600 ਵਿੱਚੋ 590, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹੰਮਦ ਪੀਰਾਂ ਦੀ ਵਿਦਿਆਰਥਣ ਨੀਲਮ ਰਾਣੀ ਨੇ 600 ਵਿੱਚੋ 590, ਅਮ੍ਰਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਦੀਯਾ ਖੱਤਰੀ ਨੇ 600 ਵਿੱਚੋ 589, ਸਰਕਾਰੀ ਮਿਡਲ ਸਕੂਲ ਜੋਧਪੁਰ ਦੀ ਵਿਦਿਆਰਥਣ ਅਕਾਸ਼ਦੀਪ ਕੌਰ 600 ਵਿੱਚੋ 589, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ ਮੀਰਾਂ ਸਾਗਲਾਂ ਦੀ ਵਿਦਿਆਰਥਣ ਅਰਚਨਾ ਨੇ 600 ਵਿੱਚੋ 589, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਕਨੂੰ ਨੇ 600 ਵਿੱਚੋ 589 ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਵਿੱਚ ਥਾਂ ਬਣਾਕੇ ਆਪਣੇ ਅਧਿਆਪਕਾਂ, ਮਾਪਿਆਂ, ਸਕੂਲਾਂ ਅਤੇ ਜਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਨੇ ਦੱਸਿਆ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਜਿਲ੍ਹੇ ਨੇ ਸ਼ਾਨਾਮੱਤੀ ਪ੍ਰਾਪਤੀ ਕੀਤੀ ਹੈ। ਉਹਨਾਂ ਨੇ ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਕੂਲਾਂ ਦੇ ਮੁੱਖੀਆਂ ਅਤੇ ਅਧਿਆਪਕਾਂ ਨੂੰ ਵਧਾਈਆ ਦਿੱਤੀਆਂ ਜਿਹਨਾਂ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਸਾਨਦਾਰ ਕਾਰਜੁਗਾਰੀ ਦਿਖਾਈ ਹੈ।ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਨੇ ਕਿਹਾ ਕਿ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਨਾਲ ਸਕੂਲਾਂ ਦੇ ਅਧਿਆਪਕਾਂ ਵੱਲੋ ,ਮਾਪਿਆਂ ਦੇ ਸਹਿਯੋਗ ਨਾਲ ਲਗਾਤਾਰ ਕੀਤੀ ਗਈ ਸਖਤ ਮਿਹਨਤ ਅਤੇ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਤਿਆਰੀ ਕਰਾਉਣ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ। ਇਸ ਮੌਕੇ ਸਮੂਹ ਬੀਐਨਓ, ਕੋਆਰਡੀਨੇਟਰ ਪ੍ਰੀਖਿਆਵਾ ਵਿਵੇਕ ਅਨੇਜਾ ਨੇ ਵਿਦਿਆਰਥੀਆਂ,ਉਹਨਾ ਦੇ ਮਾਪਿਆਂ,ਸਕੂਲ ਮੁੱਖੀਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ।