68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਦੇ ਫੁੱਟਬਾਲ ਟੂਰਨਾਮੈਂਟ ਦੌਰਾਨ ਪਾਲਦੀ ਵਿੰਗ ਜੇਤੂ ਰਿਹਾ

68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਦੇ ਫੁੱਟਬਾਲ ਟੂਰਨਾਮੈਂਟ ਦੌਰਾਨ ਪਾਲਦੀ ਵਿੰਗ ਜੇਤੂ ਰਿਹਾ
ਨਵਾਂਸਹਿਰ 20 ਸਤੰਬਰ()ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਫੁਟਬਾਲ ਉਮਰ ਗੱੁਟ 17 ਸਾਲ ਲੜਕਿਆਂ ਦਾ ਟੂਰਨਾਮੈਂਟ ਵਿੱਚ ਪਾਲਦੀ ਵਿੱੰਗ ਜੇਤੂ ਰਿਹਾ ।ਪਾਲਦੀ ਵਿੰਗ ਨੇ ਫਾਈਨਲ ਵਿੱਚ ਕੋ.ਐਜੂ ਵਿੰਗ ਬੱਡੋਂ ਨੂੰ 2-0 ਨਾਲ ਹਰਾ ਕਿ ਜਿੱਤ ਪ੍ਰਾਪਤ ਕੀਤੀ।ਤੀਜਾ ਸਥਾਨ ਪੀ.ਆਈ ਐਸ ਸੀ੍ਰ ਆਨੰਦਪੁਰ ਸਾਹਿਬ ਨੇ ਪੀ.ਆਈ ਐਸ ਫਗਵਾੜਾ ਨੂੰ 1-0 ਜੀਰੋ ਨਾਲ ਹਰਾ ਕੇ ਪ੍ਰੲਾਪਤ ਕੀਤਾ। ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਸੁਰੇਸ ਕੁਮਾਰ ਦੀ ਅਗਵਾਈ ਵਿੱਚ ਨਵਾਂਸਹਿਰ ਵਿਖੇ 68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਫੁਟਬਾਲ ਉਮਰ ਗੱੁਟ 17 ਸਾਲ ਲੜਕਿਆਂ ਦਾ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ ਹੋਇਆ। ਜੇਤੂਆ ਨੂੰ ਇਨਾਮਾਂ ਦੀ ਵੰਡ ਡਾ. ਸੁਖਵਿੰਦਰ ਕੁਮਾਰ ਸੱੁੁਖੀ ਵਿਧਾੋਿੲਕ ਬੰਗਾ ਨੇ ਕੀਤੀ । ਸਮਾਗਮ ਦੀ ਪ੍ਰਧਾਨਗੀ ਅਮਰਜੀਤ ਖਟਕੜ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਵਲੋਂ ਕੀਤੀ ਗਈ ਤੇ ਮੱੁਖ ਮਹਿਮਾਨ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਮਪਰੂਵਮੈਨਟ ਸ਼ਾਮਿਲ ਹੋਏ॥ ਇਸ ਮੌਕੇ ਆਪਣੇ ਸੰਬੋਧਨ ਵਿੱਚ ਇਹਨਾਂ ਖਿਡਾਰੀਆ ਨੂੰ ਆਸ਼ੀਰਵਾਦ ਦਿੰਦੇ ਹੋਏ ਨੇ ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿਖੱੜਵਾਂ ਅੰਗ । ਇਸ ਮੌਕੇ ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੇਸ ਲਈ ਹੋਣਹਾਰ ਖਿਡਾਰੀ ਪੈਦਾ ਕਰ ਕੇ ਦਿੰਦਾ ਹੈ ਤੇ ਅਸਲੀ ਖੇਡ ਸਥਾਨ ਸਕੂਲ ਹੀ ਹਨ ਜਿੱਥੋਂ ਸਾਡੇ ਬੱਚੇ ਅੱਗੇ ਨਿਕਲ ਕੇ ਜੀਵਨ ਵਿੱਚ ਕੁਝ ਕਰਦੇ ਹਨ। ਇਸ ਮੌਕੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ ਵਲੋਂ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਟੂਰਨਾਮੈਂਟ ਸਮੂਹ ਸਰੀਰਕ ਸਿੱਖਿਆ ਸਟਾਫ ਅਤੇ ਜਿਲ੍ਹੇ ਦੇ ਸਸਮੂਹ ਅਧਿਆਪਕਾ ਦੇ ਸਹਿਯੋਗ ਨਾਲ ਸਫਲਤਾ ਪੁਰਵਾਕ ਨਪੇਰੇ ਚੜਿਆ ਹੈ ਉਹਨਾਂ ਵਿਿਧਆਰਥੀਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਪੂਰੇ ਅਨੁਸ਼ਾਸਨ ਨਾਲ ਇਹ ਟੂਰਨਾਮੈਂਟ ਖੇਡਿਆ ਹੈ। । ।ਇਸ ਮੌਕੇ ਪ੍ਰਿੰਸੀਪਲਰਜਨੀਸ਼ ਕੁਮਾਰ,,ਹੈਡ ਮਾਸਟਰ ਦਲਜੀਤ ਸਿੰਘ ਬੋਲਾ, ਰਿਟਾ. ਪ੍ਰਿਸੀਪਲ ਦਿਲਬਾਗ ਸਿੰਘ, ਮੱੁਖ ਅਧਿਆਪਕ ਲਖਵੀਰ ਸਿੰਘ ਕੋਟਰਾਂਝਾਂ, ਜਸਵਿੰਦਰ ਸਿੰਘ ਸੁਪਰਡੈਂਟ,ਨਵਦੀਪ ਸਿੰਘ ਡੀ.ਪੀ.ਈ , ਅਮਰਜੀਤ ਸਿੰਘ ਪੀ.ਟੀ.ਆਈ., ਅਮਨਦੀਪ ਸੈਦਪੁਰ ਕਲ਼ਾਂ,,ਡਾ. ਸੰਦੀਪ ਕੁਮਾਰੀ ,ਬਲਦੇਵ ਸਿੰਘ ਸਿੱਧੂ ਕੈਂਪ ਮੈਨੇਜਰ,ਰਮੇਸ ਕੁਮਾਰ ਪੀ.ਟੀ.ਆਈ,ਮਨਜੀਤ ਸਿੰਘ ਡੀ.ਪੀ.ਈ,ਨਰਿੰਦਰ ਕੌਰ ਡੀ.ਪੀ.ਈ,ਕਿਰਨ ਬਾਲਾ ,ਪੂਨਮਾ ਰਾਣੀ ,ਕਿਰਨ ਬਾਲਾ, ਨੀਲਮ ਕੁਮਾਰੀ ਸੰਜੀਵ ਕੁਮਾਰ ਅਲਾਚੌਰ, ਲੈਕ. ਸਰਬਜੀਤ ਕੌਰ,ਅਮਨਦੀਪ ਕੌਰ ਪੀ.ਟੀ.ਆਈ,ਜਸਬੀਰ ਕੌਰ,,ਕੋੇਵਲ ਸਿੰਘ ਕੌਲਗੜ, ਲੈਕ. ਰਜਿੰਦਰ ਕੁਮਾਰ,ਦੇਸ ਰਾਜ ਡੀ.ਪੀ.ਈ ,ਜਸਵੀਰ ਕੌਰ ਪੀ.ਟੀ.ਆਈ,ਸੁਰਜੀਤ ਸੈਂਪਲਾ,ਸੁਮਿਤ ਕੁਮਾਰ, ਅਮਰਜੀਤ ਸਿੰਘ, ਆਦਿ ਸਮੇਤ ਡੀ.ਪੀ.ਈ ,ਪੀ.ਟੀ.ਆਈ ਅਤੇ ਆਫੀਸਲ ਹਾਜਰ ਸਨ।ਇਸ ਮੌਕੇ ਸਟੇਟ ਵਲੋਂ ਭੇਜੀ ਸਲੈਕਸਨ ਟੀਮ ਵਿੱਚ ਡਾ. ਪਰਮਜੀਤ ਕੌਰ ਲੁਧਿਆਣਾ,ਲੈਕਚਰਾਰ ਇਕਬਾਲ ਸਿੰਘ ਲੁਧਿਆਣਾ,ਜਸਪਾਲ ਸਿੰਘ ਪੀ.ਟੀ.ਆਈ ਪਟਿਆਲਾ,ਮਹਿੰਦਰ ਸਿੰਘ ਪੀ.ਟੀ.ਆਈ ਸੀ੍ਰ ਮੁਤਕਸਰ ਸਾਹਿਬ, ਮਨਮੋਹਣ ਸਿੰਘ ਪੀ.ਟੀ.ਆਈ ਮੋਹਾਲੀ,ਯਾਮੀਨ ਮੁਹੰਮਦ ਮਲੇਕੋਟਲਾ ਵੀ ਹਾਜਰ ਸਨ।

Scroll to Top