5994 ETT ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਜਲਾਲਾਬਾਦ ਵਿੱਚ ਹੰਗਾਮੀ ਮੀਟਿੰਗ – ਹਾਈਕੋਰਟ ਦੀ ਜੱਜਮੈਂਟ ਲਾਗੂ ਕਰਨ ਦੀ ਮੰਗ

5994 ETT ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਜਲਾਲਾਬਾਦ ਵਿੱਚ ਹੰਗਾਮੀ ਮੀਟਿੰਗ – ਹਾਈਕੋਰਟ ਦੀ ਜੱਜਮੈਂਟ ਲਾਗੂ ਕਰਨ ਦੀ ਮੰਗਜਲਾਲਾਬਾਦ, 08 ਅਪ੍ਰੈਲ 2025 – 5994 ETT ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਅੱਜ ਇੱਕ ਹੰਗਾਮੀ ਮੀਟਿੰਗ ਸ਼ਹੀਦ ਊਧਮ ਸਿੰਘ ਪਾਰਕ, ਜਲਾਲਾਬਾਦ ਵਿੱਚ ਕੀਤੀ ਗਈ। ਮੀਟਿੰਗ ਵਿੱਚ ਯੂਨੀਅਨ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 04 ਅਪ੍ਰੈਲ 2025 ਨੂੰ COCP 1057 ਆਫ 2025 ਵਿੱਚ ਦਿੱਤੀ ਗਈ ਜੱਜਮੈਂਟ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।ਇਸ ਜੱਜਮੈਂਟ ਅਨੁਸਾਰ, 5994 ETT ਅਧਿਆਪਕਾਂ ਦੀ ਭਰਤੀ ਵਿੱਚ ਸਭ ਤੋਂ ਪਹਿਲਾਂ ਜਨਰਲ ਓਪਨ ਕੈਟਾਗਰੀ ਦੀਆਂ ਅਸਾਮੀਆਂ ਭਰਣ ਦੇ ਹੁਕਮ ਦਿੱਤੇ ਗਏ ਹਨ, ਤਾਂ ਜੋ ਰਿਜ਼ਰਵ ਕੈਟਾਗਰੀ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਜਨਰਲ, ਐਕਸ-ਸਰਵਿਸਮੈਨ ਅਤੇ ਸਪੋਰਟਸ ਜਨਰਲ ਵਰਗ ਦੀਆਂ ਕੁੱਲ 2787 ਅਸਾਮੀਆਂ ਨੂੰ ਲੈ ਕੇ ਹੁਕਮ ਜਾਰੀ ਹੋ ਚੁੱਕੇ ਹਨ।ਇਹ ਮੀਟਿੰਗ 7 ਅਪ੍ਰੈਲ ਨੂੰ ਹੋਣੀ ਸੀ ਪਰ ਅਣਜਾਣੇ ਕਾਰਣਾਂ ਕਰਕੇ ਅਜਿਹੀ ਨਹੀਂ ਹੋ ਸਕੀ ਅਤੇ ਹੁਣ ਇਹ ਮੀਟਿੰਗ 9 ਅਪ੍ਰੈਲ ਨੂੰ ਹੋਣੀ ਨਿਸ਼ਚਿਤ ਹੋਈ ਹੈ।ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 9 ਅਪ੍ਰੈਲ ਦੀ ਮੀਟਿੰਗ ਵਿੱਚ ਸਰਕਾਰ ਵੱਲੋਂ ਜੱਜਮੈਂਟ ਲਾਗੂ ਕਰਨ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਸਰਕਾਰ ਦੇ ਵਿਰੁੱਧ ਵਿਆਪਕ ਰੂਪ ਵਿੱਚ ਰੋਸ ਪ੍ਰਗਟਾਇਆ ਜਾਵੇਗਾ।ਯੂਨੀਅਨ ਆਗੂ ਅਸ਼ੋਕ ਬਾਵਾ ਨੇ ਸਰਕਾਰ ਉਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦਾ ਮਜਾਕ ਉਡਾ ਰਹੀ ਹੈ ਅਤੇ ਉਨ੍ਹਾਂ ਨੂੰ ਸੜਕਾਂ ਤੇ ਲਿਆ ਕੇ ਖੜਾ ਕਰ ਰਹੀ ਹੈ। ਉਨ੍ਹਾਂ ਨੇ ਆਗਾਹ ਕੀਤਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਐਮ.ਐਲ.ਏ. ਦੀਆਂ ਰੈਲੀਆਂ ਦਾ ਘੇਰਾਅ ਕੀਤਾ ਜਾਵੇਗਾ।ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਕਰੂਟਨੀ ਪੂਰੀ ਕਰ ਚੁੱਕੇ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਕੇ ਸਕੂਲਾਂ ਵਿੱਚ ਭੇਜਿਆ ਜਾਵੇ।ਅੱਜ ਦੀ ਮੀਟਿੰਗ ਵਿੱਚ ਅਸ਼ੋਕ ਬਾਵਾ, ਸੁਰਿੰਦਰ ਕੁਮਾਰ, ਮਨਦੀਪ ਕੰਬੋਜ, ਕੁਲਵਿੰਦਰ ਸਾਮਾ, ਰਾਜ ਕੁਮਾਰ ਧਰਮਪੁਰਾ, ਜਸਵਿੰਦਰ ਸਿੰਘ, ਵਿਸ਼ਾਲ ਕੰਬੋਜ, ਸਰਬਜੀਤ ਸਿੰਘ ਪਿੰਡੀ, ਰਿਤੇਸ਼ ਕੁਮਾਰ, ਸਰਬਜੀਤ ਗੋਲੂਕਾ, ਵਿਜੇ ਕੁਮਾਰ, ਰਾਜ ਕੁਮਾਰ, ਸਕਤੀ, ਮੀਨੂ ਮੈਡਮ, ਅਮਨ ਸ਼੍ਰੀ ਮੁਕਤਸਰ ਸਾਹਿਬ ਆਦਿ ਮੈਬਰ ਮੌਜੂਦ ਸਨ।

Scroll to Top