
ਅੱਜ ਮਿਤੀ 22/09/2024 ਨੂੰ ਈ ਟੀ ਟੀ 5994 ਬੇਰੁਜ਼ਗਾਰ ਅਧਿਆਪਕ ਬੈਕਲਾਗ ਯੂਨੀਅਨ ਪੰਜਾਬ ਵੱਲੋਂ ਨਹਿਰੂ ਪਾਰਕ ਅਬੋਹਰ ਵਿਖੇ ਮੀਟਿੰਗ ਰੱਖੀ ਗਈ ਸੀ।
ਇਹ ਮੀਟਿੰਗ ਰੱਖਣ ਦਾ ਮਕਸਦ ਇਹ ਸੀ ਕਿ 24/09/2024 ਤਰੀਕ ਦਿਨ ਮੰਗਲਵਾਰ ਤੋਂ DPI ਮੋਹਾਲੀ ਮੁਹਰੇ ਪੱਕਾ ਧਰਨਾ ਲਈ ਕੇਡਰ ਨਾਲ ਵਿਚਾਰ ਚਰਚਾ ਕੀਤੀ ਗਈ ਇਹ ਭਰਤੀ ਤਾਂ ਕਾਂਗਰਸ ਸਰਕਾਰ ਦੀ ਦੇਣ ਹੈ। ਪਰ ਜਦੋ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿੱਚ ਆਈ ਤਾਂ ਸਾਡੇ ਯੂਨੀਅਨ ਆਗੂਆਂ ਵੱਲੋਂ ਮਾਨ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਬਾਰੇ ਕਿਹਾ ਗਿਆ। ਪਰ ਮਾਨ ਸਰਕਾਰ ਦਾ ਕਹਿਣਾ ਸੀ ਕਿ ਸਾਨੂੰ ਥੋੜ੍ਹਾ ਸਮਾਂ ਦਿਉ ਕਿਉਂਕਿ ਤੁਹਾਡੀ ਈ ਟੀ ਟੀ ਦੀਆ ਭਰਤੀਆਂ ਤੇ ਕੋਰਟ ਕੇਸ ਬਹੁਤ ਲੱਗਦੇ ਨੇ।ਅਸੀਂ ਇਸ ਤਰਾਂ ਦੇ ਰੂਲ ਬਣਾਵਾਂਗੇ ਕਿ ਤੁਹਾਡੀ ਭਰਤੀ ਕੋਰਟ ਕੇਸਾਂ ਵਿੱਚ ਨਹੀਂ ਫੱਸੇਗੀ। ਟਾਈਮ ਪਾਉਂਦਿਆਂ ਪਾਉਂਦਿਆਂ ਇਹਨਾਂ ਈ ਟੀ ਟੀ 5994 ਭਰਤੀ ਦਾ ਨੋਟੀਫਿਕੇਸ਼ਨ 12/10/2022 ਨੂੰ ਜਾਰੀ ਕੀਤਾ।ਫਿਰ 5 ਮਾਰਚ 2023 ਨੂੰ ਟੈਸਟ ਲਿਆ ਗਿਆ।ਇਹ ਟੈਸਟ ਲੈਣ ਤੋਂ ਬਾਅਦ ਇਹਨਾਂ ਵੱਲੋਂ ਰੱਖੇ ਪੰਜਾਬੀ ਪੇਪਰ ਦੇ ਕਾਰਨ ਭਰਤੀ ਕੋਰਟ ਵਿੱਚ ਚੱਲੀ ਗਈ।ਭਰਤੀ ਕੋਰਟ ਵਿੱਚ ਹੋਣ ਦੇ ਬਾਵਜੂਦ ਸਾਡੇ ਵੱਲੋਂ ਧਰਨੇ ਮੁਜ਼ਾਹਰੇ ਕਰਕੇ ਨਤੀਜਾ ਕਢਵਾਇਆ ਅਤੇ ਡਾਕੂਮੈਂਟ ਵੇਰੀਫਿਕੇਸ਼ਨ ਕਰਵਾਈ ਗਈ ਪਰ ਉਹ ਵੀ ਇਹਨਾਂ ਅਧੂਰੀ ਛੱਡ ਦਿੱਤੀ। ਜਦੋਂ ਅਪ੍ਰੈਲ 2024 ਵਿੱਚ ਮਾਨਯੋਗ ਹਾਈਕੋਰਟ ਦਾ ਫੈਸਲਾ ਆਈਆ ਤਾਂ ਪੰਜਾਬੀ ਦਾ ਪੇਪਰ ਦੁਬਾਰਾ ਕਰਵਾਉਣਾ ਦਾ ਫੈਸਲਾ ਸੁਣਾਇਆ।ਮਾਨਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ ਪੇਪਰ ਦੁਬਾਰਾ 28 ਜੁਲਾਈ 2024 ਨੂੰ ਲਿਆ ਗਿਆ। ਤੇ ਇਸ ਦਾ ਨਤੀਜਾ ਲੈਣ ਲਈ ਵੀ ਡਿਪਾਰਟਮੈਂਟ ਤੇ ਸਿੱਖਿਆ ਮੰਤਰੀ ਦੇ ਹਾੜੇ ਕੱਢਣੇ ਪਏ। ਇਸ ਤੋਂ ਬਾਅਦ ਲਿਸਟਾਂ ਪਾਉਣ ਲਈ ਧਰਨੇ ਮੁਜਾਰੇ ਕਰਕੇ ਲਿਸਟਾਂ ਕਢਵਾਇਆ ਗਇਆ ਪਰ ਲਿਸਟਾਂ ਪਾਉਣ ਦੇ ਮਾਮਲੇ ਵਿੱਚ ਵੀ ਸਰਕਾਰ ਨੇ ਸਾਡੇ ਨਾਲ਼ ਧੋਖਾ ਕੀਤਾ। ਭਰਤੀ ਦੀ ਗਿਣਤੀ 5994 ਤੇ ਲਿਸਟ ਸਿਰਫ 2500 ਦੇ ਕਰੀਬ ਜਾਰੀਂ ਕੀਤੀ ਗਈ।ਬਾਕੀ ਰਹਿੰਦੀ ਪੋਸਟ ਕਿਵੇਂ ਲੈਣੀ ਉਸ ਸੰਬਧੀ ਅੱਜ ਲਾਮਬੰਦੀ ਕੀਤੀ ਗਈ।
ਕੇਡਰ ਨੇ ਇਸ ਵਿਚ ਬਹੁਤ ਸੰਯੋਗ ਦਿੱਤਾ ਉਮੀਦ ਹੈ ਅੱਗੇ ਕੇਡਰ ਇਸ ਤਰ੍ਹਾਂ ਹੀ ਸਾਥ ਦੇਉਗਾ । ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਬਾਕੀ ਰਹਿੰਦੀਆਂ ਪੋਸਟਾਂ ਵੀ ਪੂਰੀਆਂ ਕਰਵਾਈਆਂ ਜਾਣਗੀਆਂ ਚਾਹੇ ਫਰੈਸ਼ ਹਨ ਜਾਂ ਫਿਰ ਬੈਂਕਲੋਗ ਹੋਵੇ ਅਤੇ ਉਨ੍ਹਾਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਥੀ ਅੱਜ ਇਸ ਮੀਟਿੰਗ ਦਾ ਹਿੱਸਾ ਬਣੇ ਹਨ। ਇਸ ਮੀਟਿੰਗ ਦੌਰਾਨ ਯੂਨੀਅਨ ਕਮੇਟੀ ਮੈਂਬਰ ਸੁਰਿੰਦਰ ਅਬੋਹਰ , ਰਿਤੇਸ਼ ਕੁਮਾਰ, ਰਾਜ ਕੁਮਾਰ, ਵਿਜਯ ਕੁਮਾਰ ,ਮੁਕੇਸ਼ ਕੁਮਾਰ, ਅਜੈ ਕੁਮਾਰ ,ਅੰਸ਼ੁਲ ਕੁਮਾਰ ਤੇ ਬਾਕੀ ਸਾਥੀ ਮੌਜੂਦ ਸਨ।