*5 ਵਜੇ ਤੱਕ ਦਾ ਦਿੱਤਾ ਅਣ ਅਧਿਕਾਰਤ ਸਮਾਂ ਲੰਘਿਆ, ਅਧਿਆਪਕ ਈ ਪੰਜਾਬ ਪੋਰਟਲ ਸਾਹਮਣੇ ਹੁੰਦੇ ਰਹੇ ਮਾਨਸਿਕ ਤੌਰ ਤੇ ਪ੍ਰੇਸ਼ਾਨ**ਬਦਲੀ ਦੇ ਚਾਹਵਾਨ ਅਧਿਆਪਕਾਂ ਦੀ ਪ੍ਰੀਖਿਆ ਵਿੱਚੋਂ ਸਿੱਖਿਆ ਵਿਭਾਗ ਪੰਜਾਬ ਅਤੇ ਈ ਪੰਜਾਬ ਪੋਰਟਲ ਬੁਰੀ ਤਰ੍ਹਾਂ ਫੇਲ੍ਹ : ਡੀ ਟੀ ਐੱਫ ਪੰਜਾਬ* *27 ਅਗਸਤ ਨੂੰ ਡੀ ਟੀ ਐੱਫ ਦੇ ਸਮੂਹਿਕ ਵਫਦ ਵੱਲੋਂ ਡੀ.ਐੱਸ.ਈ. (ਸੈਕੰਡਰੀ) ਨਾਲ ਕੀਤੀ ਜਾਵੇਗੀ ਮੁਲਾਕਾਤ* 26 ਅਗਸਤ, ਚੰਡੀਗੜ੍ਹ ( )
https://whatsapp.com/channel/0029VaCjp0l59PwSkOIAVX3Xਸਿੱਖਿਆ ਵਿਭਾਗ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਨੂੰ ਡਾਟਾ ਮਿਸਮੈਚ ਦੇ ਕੁਚੱਕਰ ਵਿੱਚ ਫਸਾ ਕੇ ਮਾਨਸਿਕ ਤੌਰ ਤੇ ਪ੍ਰਤਾੜਿਤ ਕਰਨ ਦਾ ਦੋਸ਼ ਲਾਉਂਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਬਦਲੀਆਂ ਸਬੰਧੀ ਮਾਮਲਿਆਂ ਦਾ ਵਾਜਿਬ ਹੱਲ ਨਾ ਕੱਢਿਆ ਗਿਆ ਤਾਂ 27 ਅਗਸਤ ਨੂੰ ਪੀੜਿਤ ਅਧਿਆਪਕਾਂ ਨੂੰ ਨਾਲ ਲੈ ਕੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਸਵੇਰੇ 10:30 ਵਜੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨੂੰ ਸਮੂਹਿਕ ਵਫ਼ਦ ਦੇ ਰੂਪ ਮਿਲਣਗੇ। ਉਨ੍ਹਾਂ ਦੱਸਿਆ ਕਿ ਅਣ ਅਧਿਕਾਰਤ ਮੈਸਜ਼ ਰਾਹੀਂ 5 ਵਜੇ ਤੱਕ ਆਪਣਾ ਡਾਟਾ ਸਹੀ ਕਰਨ ਦਾ ਸਮਾਂ ਦੇਣ ਅਤੇ ਪੋਰਟਲ ਉੱਤੇ ਅਸਲ ਵਿੱਚ ਅਜਿਹੀ ਸਹੂਲਤ ਨਾ ਦਿੱਤੇ ਜਾਣ ਨਾਲ ਅਧਿਆਪਕਾਂ ਨੂੰ ਗਹਿਰੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਿਆ ਹੈ ਅਤੇ ਬਦਲੀ ਦੇ ਚਾਹਵਾਨ ਅਧਿਆਪਕਾਂ ਦੀ ਪ੍ਰੀਖਿਆ ਵਿੱਚੋਂ ਸਿੱਖਿਆ ਵਿਭਾਗ ਪੰਜਾਬ ਅਤੇ ਈ ਪੰਜਾਬ ਪੋਰਟਲ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਡੀ.ਟੀ.ਐੱਫ. ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਸੇ ਤਰ੍ਹਾਂ ਗੰਭੀਰ ਬੀਮਾਰੀਆਂ ਵਾਲੇ ਮਾਪਿਆਂ ਅਤੇ ਖੁਦ ਗੰਭੀਰ ਬੀਮਾਰੀ ਨਾਲ ਪੀੜਿਤ ਅਧਿਆਪਕਾਂ ਨੂੰ ਸਟੇਅ ਸਮੇਂ ਵਿੱਚ ਛੋਟ ਵੀ ਹਮੇਸ਼ਾ ਦਿੱਤੀ ਜਾਂਦੀ ਰਹੀ ਹੈ ਲੇਕਿਨ ਇਸ ਵਾਰ ਦੀ ਬਦਲੀਆਂ ਵਿੱਚ ਉਹਨਾਂ ਤੋਂ ਇਹ ਛੋਟ ਵੀ ਖੋਹ ਲਈ ਗਈ ਹੈ ਜੋ ਕਿ ਮੰਦਭਾਗਾ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਦੇ ਕੰਪਿਊਟਰ ਅਧਿਆਪਕਾਂ ਨੂੰ ਵੀ ਅੰਤਰ ਜ਼ਿਲਾ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ, ਜੋ ਕਿ ਇਹਨਾਂ ਅਧਿਆਪਕਾਂ ਦੇ ਨਾਲ ਸਰਾਸਰ ਧੱਕਾ ਹੈ। ਇਸ ਦਾ ਸਖਤ ਨੋਟਿਸ ਲੈਂਦਿਆਂ ਹੋਇਆ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਹੋਇਆਂ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਡਾਟਾ ਮਿਸਮੈਚ ਨੂੰ ਦਰੁਸਤ ਕਰਨ ਦੇ ਲਈ ਅਧਿਆਪਕਾਂ ਨੂੰ ਢੁਕਵਾਂ ਸਮਾਂ ਦਿੱਤਾ ਜਾਵੇ। ਕਰੋਨੀਕਲ ਬਿਮਾਰੀਆਂ ਵਾਲੇ ਅਧਿਆਪਕਾਂ ਨੂੰ ਸਟੇਅ ਸਮੇਂ ਦੇ ਵਿੱਚ ਛੋਟ ਦਿੱਤੀ ਜਾਵੇ ਅਤੇ ਕੰਪਿਊਟਰ ਅਧਿਆਪਕਾਂ ਨੂੰ ਅੰਤਰ ਜਿਲਾ ਬਦਲੀ ਦਾ ਮੌਕਾ ਦਿੱਤਾ ਜਾਵੇ।ਇਸ ਤੋਂ ਇਲਾਵਾ ਅਗਸਤ ਮਹੀਨੇ ਪਰਖ ਸਮਾਂ ਪੂਰਾ ਕਰ ਚੁੱਕੇ ਸਮੂਹ ਨਵ-ਨਿਯੁਕਤ 2392 ਅਧਿਆਪਕਾਂ, ਖੇਤੀਬਾੜੀ ਅਧਿਆਪਕਾਂ ਸਮੇਤ ਈ.ਟੀ.ਟੀ. 6635, ਨਵ ਨਿਯੁਕਤ ਲੈਕਚਰਾਰਾਂ, ਲਾਇਬਰੇਰੀਅਨਾਂ ਅਤੇ 4161 ਅਧਿਆਪਕਾਂ ਨੂੰ ਵੀ ਪਰਖ ਸਮੇਂ ਦੀ ਸ਼ਰਤ ਤੋਂ ਛੋਟ ਦੇ ਕੇ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਜਿੰਨ੍ਹਾਂ ਸਕੂਲਾਂ ਵਿੱਚ ਨਵੇਂ ਸਟਰੀਮ ਦਿੱਤੇ ਗਏ ਹਨ ਉਨ੍ਹਾਂ ਸਕੂਲਾਂ ਵਿੱਚ ਸਟਰੀਮ ਅਨੁਸਾਰ ਨਵੀਆਂ ਮਨਜ਼ੂਰਸ਼ੁਦਾ ਅਸਾਮੀਆਂ ਦਿੰਦੇ ਹੋਏ ਬਦਲੀਆਂ ਵਿੱਚ ਅਧਿਆਪਕਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।