
2994 ਬੈਕਲਾੱਗ ਨੂੰ ਪੂਰਾ ਕਰਵਾਉਣ ਲਈ ਈਟੀਟੀ ਟੈੱਟ ਪਾਸ 5994 ਬੈਕਲਾੱਗ ਯੂਨੀਅਨ,ਪੰਜਾਬ ਨੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਲਗਾਇਆ ਪੱਕਾ ਮੋਰਚਾ।26 ਅਕਤੂਬਰ 2024 ਗੰਭੀਰ ਪੁਰ ਸ਼੍ਰੀ (ਆਨੰਦਪੁਰ ਸਾਹਿਬ)ਈਟੀਟੀ 5994 ਬੈਕਲਾੱਗ ਯੂਨੀਅਨ ਪੰਜਾਬ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਜੋ ਕਿ ਅੱਜ ਤੀਜੇ ਦਿਨ ਵਿੱਚ ਦਾਖ਼ਲ ਹੋ ਚੁੱਕਾ ਹੈ।ਪਿਛਲੇ ਲਗਭਗ 3 ਸਾਲ ਤੋਂ ਆਪਣੀ 5994 ਭਰਤੀ ਬੈਕਲਾੱਗ ਸਮੇਤ ਪੂਰੀ ਹੋਣ ਦੀ ਉਡੀਕ ਕਰ ਰਹੀ ਈਟੀਟੀ ਬੇਰੁਜ਼ਗਾਰ 5994 ਅਧਿਆਪਕ ਬੈਕਲਾੱਗ ਯੂਨੀਅਨ ਪੰਜਾਬ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ।ਬੈਕਲਾੱਗ ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ 5994 ਵਿੱਚਲੇ 2994 ਬੈਕਲਾੱਗ ਦਾ ਪੁਖਤਾ ਹੱਲ ਜਲਦੀ ਤੋਂ ਜਲਦੀ ਨਹੀਂ ਕਰਦੀ ਤਾਂ ਅਸੀਂ ਕੇਡਰ ਦੇ ਸਹਿਯੋਗ ਨਾਲ ਤਿੱਖੇ ਐਕਸ਼ਨ ਕਰਾਂਗੇ | ਬੈਕਲਾੱਗ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਦੀਪਕ ਅਬੋਹਰ ਨੇ ਦੱਸਿਆ ਕਿ ਈਟੀਟੀ ਕਾਡਰ ਦੀ 5994 ਭਰਤੀ ਦਾ ਇਸ਼ਤਿਹਾਰ ਆਏ ਨੂੰ ਲੱਗਭਗ ਤਿੰਨ ਸਾਲ ਹੋਣ ਜਾ ਰਹੇ ਨੇ ਜਿਸ ਵਿਚ 2994 ਬੈਕਲਾੱਗ ਪੋਸਟਾਂ ਵੀ ਹਨ। ਪਰ ਅਜੇ ਤੱਕ ਇੱਕ ਵੀ ਉਮੀਦਵਾਰ ਨੂੰ ਜੋਇਨ ਨਹੀਂ ਕਰਵਾਇਆ ਗਿਆ। ਸੂਬਾ ਪ੍ਰੈੱਸ ਸਕੱਤਰ ਨੇ ਇਹ ਵੀ ਦੱਸਿਆ ਕਿ 24 ਸਤੰਬਰ 2024 ਨੂੰ ਸਾਡੀ ਯੂਨੀਅਨ ਵਲੋਂ ਡੀਪੀਆਈ ਐਲੀਮੈਂਟਰੀ ਦਾ ਘਿਰਾਓ ਰੱਖਿਆ ਗਿਆ ਸੀ। ਪਰ ਮੋਹਾਲੀ ਪ੍ਰਸ਼ਾਸ਼ਨ ਵੱਲੋਂ ਮਾਣਯੋਗ ਸਿੱਖਿਆ ਮੰਤਰੀ ,ਪੰਜਾਬ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦਾ ਸਮਾਂ ਲੈ ਕੇ ਦਿੱਤਾ ਗਿਆ ਸੀ।ਉੱਚ ਅਧਿਕਾਰੀਆਂ ਨਾਲ 25 ਸਤੰਬਰ ਨੂੰ ਮੀਟਿੰਗ ਹੋਈ ਜਿਸ ਵਿਚ ਓਹਨਾਂ ਨੇ ਬੈਕਲਾੱਗ ਨੂੰ ਭਰਨ ਤੋਂ ਨਾਂਹ ਕਰ ਦਿੱਤੀ ਅਤੇ ਕਹਿ ਦਿੱਤਾ ਕਿ ਬੈਕਲਾੱਗ ਕੈਰੀ ਫਾਰਵਰਡ ਕਰਾਂਗੇ।ਜੋ ਕਿ ਮਜੂਦਾ ਕਨੂੰਨਾਂ ਦੇ ਉਲਟ ਹੈ।ਜਦ ਅਸੀਂ ਓਹਨਾਂ ਨੂੰ ਓਹਨਾ ਸਾਰੇ ਕਨੂੰਨਾਂ ਦੀ ਕਾਪੀ ਸਪੁਰਦ ਕੀਤੀ ਤਾਂ ਓਹਨਾਂ ਨੇ ਪੜ੍ਹਨ ਤੋਂ ਨਾਂਹ ਕਰ ਦਿੱਤੀ ਅਤੇ ਇਹ ਕਹਿ ਦਿੱਤਾ ਕਿ ਬੈਕਲਾੱਗ ਤਾਂ ਅਸੀਂ ਭਰਨਾ ਹੀ ਨਹੀਂ ਹੈ।ਇਸ ਤੋਂ ਬਾਅਦ ਅਗਲੀ ਮੀਟਿੰਗ ਮਾਣਯੋਗ ਸਿੱਖਿਆ ਮੰਤਰੀ ,ਪੰਜਾਬ ਜੀ ਨਾਲ ਹੋਈ ਤਾਂ ਉਨ੍ਹਾਂ ਨੇ ਵੀ ਓਹੀ ਕਿਹਾ ਜੌ ਉੱਚ ਅਧਿਕਾਰੀਆਂ ਨੇ ਕਿਹਾ ਸੀ ਕਿ ਬੈਕਲਾੱਗ ਕੈਰੀ ਫਾਰਵਰਡ ਕਰਾਂਗੇ।ਫਿਰ ਮੰਤਰੀ ਸਾਹਿਬ ਨੂੰ ਇਹ ਵੀ ਦੱਸਿਆ ਗਿਆ ਕਿ ਯੋਗ ਉਮੀਦਵਾਰ ਹੋਣ ਦੀ ਸੂਰਤ ਵਿਚ ਬੈਕਲਾੱਗ ਦੀਆਂ ਬਚਦੀਆਂ ਅਸਾਮੀਆਂ ਨੂੰ ਮਜੂਦਾ ਕਨੂੰਨਾਂ ਮੁਤਾਬਕ ਸਬ ਕੈਟਾਗਰੀਆ ਤੋਂ ਮੇਨ ਕੈਟਾਗਰੀਆਂ ਵਿੱਚ ਮਰਜ਼ ਕਰਕੇ ਨਾਲ ਦੀ ਨਾਲ ਭਰਿਆ ਜਾਣਾ ਹੈ।ਯੋਗ ਉਮੀਦਵਾਰ ਹੋਣ ਦੀ ਸੂਰਤ ਵਿੱਚ ਬੈਕਲਾੱਗ ਦੀਆਂ ਬਚਦੀਆਂ ਪੋਸਟਾਂ ਨੂੰ ਕੈਰੀ ਫਾਰਵਰਡ ਨਹੀਂ ਕੀਤਾ ਜਾ ਸਕਦਾ।ਇਹ ਨਿਯਮ ਜਦ ਸਿੱਖਿਆ ਮੰਤਰੀ ਸਾਹਿਬ ਨੂੰ ਦਿਖਾਏ ਤਾਂ ਮੰਤਰੀ ਸਾਹਿਬ ਨੇ ਸਾਡੇ ਵੱਲੋਂ ਤਿਆਰ ਕੀਤੀ ਗਈ ਬੈਕਲਾੱਗ ਦੀ ਫਾਈਲ ਤੇ ਸਾਈਨ ਕਰਕੇ ਬੈਕਲਾੱਗ ਦਾ ਪ੍ਰੋਸੈਸ ਸ਼ੁਰੂ ਕਰਨ ਲਈ ਡੀਪੀਆਈ ਐਲੀਮੈਂਟਰੀ ਨੂੰ ਜਮਾਂ ਕਰਵਾਉਣ ਲਈ ਕਿਹਾਜੋ ਕਿ ਅਸੀਂ 30 ਸਤੰਬਰ 2024 ਨੂੰ ਜਮਾਂ ਕਰਵਾ ਦਿੱਤੀ ।ਫਾਇਲ ਜਮਾਂ ਕਰਵਾਈ ਨੂੰ ਅੱਜ 26 ਵਾਂ ਦਿਨ ਹੋ ਚੱਲਿਆ ਹੈ। ਪਰ ਅਜੇ ਤੱਕ ਬੈਕਲਾੱਗ ਦਾ ਇਕ ਪ੍ਰਤੀਸ਼ਤ ਵੀ ਕੰਮ ਸ਼ੁਰੂ ਨਹੀਂ ਹੋਇਆ।ਇਸ ਮੌਕੇ ਈਟੀਟੀ ਟੈੱਟ ਪਾਸ 5994 ਬੈਕਲਾੱਗ ਅਧਿਆਪਕ ਯੂਨੀਅਨ ,ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਬਲਵਿੰਦਰ ਕਾਕਾ,ਮਨਦੀਪ ਫਾਜ਼ਿਲਕਾ,ਰਾਜਕੁਮਾਰ ਅਬੋਹਰ ਨੇ ਕਿਹਾ ਕਿ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਬੈਕਲਾਗ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਜੇਕਰ ਸਰਕਾਰ ਸਾਡੀਆ ਮੰਗਾ ਤੇ ਗੌਰ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖਾ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ।ਸੰਘਰਸ਼ ਦੌਰਾਨ ਸਾਡਾ ਜੋ ਵੀ ਜਾਨੀ ਮਾਲੀ ਨੁਕਸਾਨ ਹੋਇਆ ਇਸ ਦਾ ਸਿੱਧਾ ਜਿੰਮੇਵਾਰ ਅਨੰਦਪੁਰ ਸਿਵਲ ਪ੍ਰਸ਼ਾਸ਼ਨ ਅਤੇ ਸਿੱਖਿਆ ਮੰਤਰੀ ਸਾਹਿਬ ਹੋਣਗੇ।ਇਸ ਮੌਕੇ ਕੁਲਵਿੰਦਰ ਸਾਮਾ ,ਸਰਬਜੀਤ , ਗੁਰਪ੍ਰੀਤ ਬਾਜਵਾ ਫਾਜ਼ਿਲਕਾ , ਮੀਨੂ ਕੰਬੋਜ ਫਾਜ਼ਿਲਕਾ, ਰਿਤੇਸ਼ ਅਬੋਹਰ,ਹਰਪ੍ਰੀਤ ਕੌਰ ਅੰਮ੍ਰਿਤਸਰ ,ਗੀਤਲ ਅੰਮ੍ਰਿਤਸਰ ਹਰਜਿੰਦਰ ਕੌਰ ਦਹੀਆ,ਅਰਸ਼ਪ੍ਰੀਤ ਕੌਰ ਸੰਗਰੂਰ ,ਗੁਰਸ਼ਰਨ ਕੌਰ ਆਦਿ ਹਾਜ਼ਰ ਸਨ।