26 ਜਨਵਰੀ ਤੋਂ ਬਾਅਦ ਕੀਤੇ ਜਾਣਗੇ ਮੰਤਰੀਆਂ ਦੇ ਘਰਾਂ ਦੇ ਘੇਰਾਓ

*26 ਜਨਵਰੀ ਤੋਂ ਬਾਅਦ ਕੀਤੇ ਜਾਣਗੇ ਮੰਤਰੀਆਂ ਦੇ ਘਰਾਂ ਦੇ ਘੇਰਾਓ* *ਮਾਸਟਰ ਕੇਡਰ ਤੋਂ ਲੈਕਚਰਾਰ ਹੈਡਮਾਸਟਰ ਪ੍ਮੋਸ਼ਨਾ ਤੇ ਪੈਨਸ਼ਨ ਬਹਾਲੀ ਦਾ ਮੁੱਦਾ* ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ/ ਸੀਨੀਅਰ ਸੂਬਾ ਮੀਤ ਪ੍ਰਧਾਨ , ਦਲਜੀਤ ਸਿੰਘ ਸੱਭਰਵਾਲ ,ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਸਰਪ੍ਰਸਤ ਧਰਮਿੰਦਰ ਗੁਪਤਾ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਮਾਸਟਰ ਕੇਡਰ ਤੋਂ ਲੈਕਚਰਾਰ ,ਹੈਡਮਾਸਟਰ ਪ੍ਮੋਸ਼ਨਾ ਵਿਚ ਦੇਰੀ ਕਰ ਰਹੀ ਹੈ। ਸੈਂਕੜੇ ਅਧਿਆਪਕ ਤਰੱਕੀਆਂ ਉਡੀਕਦੇ ਰਿਟਾਇਰ ਹੋ ਗਏ ਹਨ ਸਿੱਖਿਆ ਦੇ ਖੇਤਰ ਵਿੱਚ ਇਨਕਲਾਬ ਲਿਆਉਣ ਵਾਲੀ ਸਰਕਾਰ ਸੈਕੰਡਰੀ ਸਕੂਲਾਂ ਦੀ ਹਾਲਤ ਨੇਸ਼ਤੋ ਨਬੂਦ ਕਰ ਰਹੀ ਹੈ ਲੰਘੇ ਪੰਜ ਸਾਲਾਂ ਵਿੱਚ ਅੱਜ ਤੱਕ ਸਰਕਾਰ ਤੋਂ ਸਕੂਲਾਂ ਵਿੱਚ ਲੈਕਚਰਾਰ ਪੂਰੇ ਨਹੀਂ ਕੀਤੇ ਗਏ। ਵਿਭਾਗ ਦਾ ਪ੍ਮੋਸ਼ਨ ਸੈਲ ਵੀ ਸਿੱਖਿਆ ਮੰਤਰੀ ਜੀ ਦੇ ਹੱਥ ਦੀ ਕਠਪੁਤਲੀ ਬਣ ਗਿਆ ਹੈ। ਸਕੂਲਾਂ ਵਿੱਚ ਸੈਕੰਡਰੀ ਸਿੱਖਿਆ ਦਾ ਪੱਧਰ ਘਟਣ ਲਈ ਜੁੰਮੇਵਾਰ ਸਿੱਖਿਆ ਮੰਤਰੀ ਜੀ ਹਨ।ਲੈਕਚਰਾਰਰਾ ਦੀ ਘਾਟ ਕਾਰਨ ਸੈਕੰਡਰੀ ਪੱਧਰ ਦੇ ਬੱਚਿਆਂ ਦੀ ਗਿਣਤੀ ਘੱਟ ਚੁੱਕੀ ਹੈ। ਪੰਜਾਬ ਦੇ 85% ਫੀਸਦੀ ਸਕੂਲ ਲੈਕਚਰਾਰ ਦਾ ਕੰਮ ਮਾਸਟਰ ਕੇਡਰ ਕਰ ਰਿਹਾ ਹੈ। ਤਰੱਕੀ ਦੀ ਉਮੀਦ ਕਰਦੇ ਕਰਦੇ ਬਹੁਤ ਸਾਰੇ ਅਧਿਆਪਕ ਰਿਟਾਇਰ ਹੋ ਗਏ ਹਨ। ਤਰੱਕੀਆਂ ਸਾਲ ਵਿੱਚ ਦੋ ਵਾਰ ਹੋਣੀਆਂ ਚਾਹੀਦੀਆਂ ਹਨ। ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਸਾਰ ਲੈਕਚਰਾਰ ਤਰੱਕੀਆਂ ਤੁਰੰਤ ਕਰ ਦਿੱਤੀਆਂ ਜਾਣਗਈਆਂ ,ਬਿਨਾਂ ਲੈਕਚਰਾਰ ਸੈਕੰਡਰੀ ਸਿੱਖਿਆ ਵਿੱਚ ਨਿਘਾਰ ਦਾ ਇਨਕਲਾਬ ਜਰੂਰ, ਸਰਕਾਰ ਆਪਣੀਆਂ ਨੀਤੀਆਂ ਕਾਰਨ ਲੈ ਆੲੀ ਹੈ। ਸਕੂਲਾਂ ਵਿੱਚ 8000 ਲੈਕਚਰਾਰ ਅਸਾਮੀਆਂ ਖਾਲੀ ਹਨ ਜਦਕਿ ਸਿੱਧੀ ਭਰਤੀ ਦਾ ਕੋਟਾ ਪਹਿਲਾਂ ਤੋਂ ਹੀ ਪੂਰਾ ਹੈ। ਪੁਰਾਣੀ ਪੈਨਸ਼ਨ ਪ੍ਰਤੀ ਵੀ ਸਰਕਾਰ ਟਾਲ ਮਟੋਲ ਕਰ ਰਹੀ ਹੈ। ਸ਼ਾਇਦ ਸਰਕਾਰ ਨੇ ਸਾਰੇ ਵਾਅਦੇ ਝੂਠੇ ਹੀ ਕੀਤੇ ਸਨ ਅੱਧਾ ਅਧੂਰਾ ਕੰਮ ਕਰਨਾ ਸਰਕਾਰ ਦੀ ਫਿਤਰਤ ਬਣ ਗਈ ਹੈ ਪੁਰਾਣੀ ਪੈਨਸ਼ਨ ਦਾ ਅਧੂਰਾ ਨੋਟੀਫਿਕੇਸ਼ਨ ਅਜੇ ਤੱਕ ਪੂਰਾ ਜਾਰੀ ਨਹੀਂ ਕਰ ਸਕੀ ,ਮਾਨ ਸਾਹਿਬ ਪੈਨਸ਼ਨ ਬਹਾਲ ਕਰਕੇ ਕੋਈ ਵਾਆਦਾ ਤਾਂ ਪੂਰਾ ਕਰੋ ਜੀ। ਬਾਰਡਰ ਅਲਾਉਂਸ, ਏਸੀਪੀ ਲੰਮੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ ਜੋ ਕਿ ਗਲਤ ਹੈ। ਮੰਤਰੀ ਵੱਲੋਂ ਆਗੂਆਂ ਨੂੰ ਮੀਟਿੰਗ ਤੇ ਬੁਲਾ ਕੇ, ਮੰਤਰੀ ਵੱਲੋਂ ਮੀਟਿੰਗ ਨਾ ਕਰਨੀ ਜਾਂ ਮੀਟਿੰਗ ਵਿੱਚੇ ਛੱਡ ਦੇਣਾ ਜਮਹੂਰੀ ਹੱਕਾਂ ਨਾਲ ਧੱਕੇਸ਼ਾਹੀ ਕਰਨੀ ਸਿੱਖਿਆ ਮੰਤਰੀ ਦੇ ਮਾੜੇ ਵਿਵਹਾਰ ਦੀ ਨਿਸ਼ਾਨੀ ਹੈ । ਜਿਸ ਕਾਰਨ ਸਿੱਖਿਆ ਮੰਤਰੀ ਦਾ ਪੰਜਾਬ ਵਿੱਚ ਵਿਰੋਧ ਜਾਰੀ ਹੈ। ਸਿੱਖਿਆ ਮੰਤਰੀ ਵੱਲੋਂ ਵੀ ਮੰਨੀਆਂ ਹੋਈਆਂ ਮੰਗਾਂ ਜਿਵੇ ਐਸਐਸਏ/ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਮੁਤਾਬਕ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਸਬੰਧੀ ਪੰਜ ਮਹੀਨੇ ਬੀਤ ਜਾਣ ਤੋਂ ਮਗਰੋਂ ਵੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ, ਸਰਕਾਰ ਸਿੱਖਿਆ ਦੀ ਹਾਲਤ ਨੇਸਤੋ ਨਾਬੂਦ ਕਰ ਰਹੀ ਹੈ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਪੌਲਿਸੀ ਨਾਲ ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਤੋ ਵਾਝਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ , ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਮਾਸਟਰ ਕੇਡਰ ਯੂਨੀਅਨ ਨੇ ਇਕੱਠੇ ਹੋ ਕੇ ਡੀ ਸੀ ਦਫਤਰ ਫ਼ਾਜ਼ਿਲਕਾ ਦੇ ਮੇਨ ਗੇਟ ਦੇ ਸਾਹਮਣੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਪਿੱਟ ਸਿਆਪਾ ਕਰਕੇ ਇਹਨਾਂ ਦੇ ਪੁਤਲੇ ਫੂਕੇ ਗਏ ਸਨ । ਮਾਸਟਰ ਕੇਡਰ ਯੂਨੀਅਨ ਨੇ ਕਿਹਾ ਕਿ ਜੇ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ਼ ਮੰਗਾਂ ਹੱਲ ਕਰਨ ਵਾਸਤੇ ਕੋਈ ਮੀਟਿੰਗ ਨਹੀਂ ਕਰਦੇ ਤਾਂ ਮਾਸਟਰ ਕੇਡਰ ਯੂਨੀਅਨ ਨੂੰ ਮਜਬੂਰ ਹੋ ਕੇ 26 ਜਨਵਰੀ ਤੋਂ ਬਾਅਦ ਇਹਨਾਂ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ l ਇਸ ਸਮੇਂ ਹੋਰਾਂ ਤੋਂ ਇਲਾਵਾ ਇਨਾਂ ਅਧਿਆਪਕ ਆਗੂਆਂ ਵਿੱਚ ਲਾਲ ਚੰਦ ਹੇਮਰਾਜ ਦੀਪਕ ਅੰਗਰੇਜ਼ ਸਿੰਘ ਸਨੀ ਕਸ਼ਮੀਰ ਚੰਦ ਅਮਰਜੀਤ ਸਿੰਘ ,ਪਵਨ ਕਾਵਾਂ ਵਾਲੀ, ਮਲਕੀਤ ਸਿੰਘ ਨਵਦੀਪ ਮੈਣੀ ਮਨੀਸ਼ ਜਾਵਾ, ਰੁਕਸੀ ਫੁਟੇਲਾ, ਰਵਿੰਦਰ ਸਰਾਂ, ਸੰਤੋਸ਼ ਸਿੰਘ ਲਾਲ ਚੰਦ, ਵਿਨੋਦ ਕੁਮਾਰ ਮਨੋਹਰ ਲਾਲ ਪਰਮਿੰਦਰ ਸਿੰਘ ,ਰਾਹੁਲ, ਸਰਬਜੀਤ ਕੰਬੋਜ ਰੀਟਾ ਸ਼ਬਨਮ ਪਾਇਲ ,ਰੇਨੂੰ , ਸੋਨਿਕਾ ਪੂਜਾ, ਨਿਤਿਕਾ, ਸੁਨੀਤਾ, ਸੀਮਾ ਸ਼ਰਮਾ, ਗੀਤੂ,ਅਤੇ ਵੱਡੀ ਗਿਣਤੀ ਵਿੱਚ ਐਗਜੈਕਟਿਵ ਮੈਂਬਰ ਤੇ ਅਧਿਆਪਕ ਸਾਥੀ ਹਾਜ਼ਰ ਸਨ

Scroll to Top