
**18 ਅਗੱਸਤ ਦੀ ਚੱਬੇਵਾਲ ਰੈਲੀ ਵਿੱਚ ਪ.ਸ.ਸ.ਫ.ਕਰੇਗੀ ਭਰਵੀਂ ਸ਼ਮੂਲੀਅਤ: ਵਿਰਦੀ,ਹੀਰਾ**। ਗੁਰਾਇਆ:17ਅਗੱਸਤ **ਅੱਜ ਗੁਰਾਇਆ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ 18 ਅਗੱਸਤ ਨੂੰ ਚੱਬੇਵਾਲ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਅਗੱਸਤ ਦੀ ਚੱਬੇਵਾਲ ਰੈਲੀ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਜਲੰਧਰ, ਆਦਮਪੁਰ, ਨਕੋਦਰ, ਸ਼ਾਹਕੋਟ, ਨੂਰਮਹਿਲ, ਫਿਲੌਰ, ਰੁੜਕਾ ਕਲਾਂ, ਗੁਰਾਇਆ ਆਦਿ ਥਾਵਾਂ ਤੋਂ ਵਹੀਕਲ ਚਲਾਏ ਜਾਣਗੇ।ਇਸ ਸਮੇਂ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਤੋਂ ਇਲਾਵਾ ਤਰਸੇਮ ਮਾਧੋਪੁਰੀ,ਪ੍ਰੇਮ ਖਲਵਾੜਾ, ਕੁਲਦੀਪ ਸਿੰਘ ਕੌੜਾ, ਬਲਵੀਰ ਸਿੰਘ ਗੁਰਾਇਆ,ਰਤਨ ਸਿੰਘ, ਮਨਜੀਤ ਕੁਮਾਰ, ਹਰਬੰਸ ਸਿੰਘ ਸਮਰਾ,ਰਾਜ ਕੁਮਾਰ, ਬੂਟਾ ਰਾਮ ਅਕਲਪੁਰ, ਕਰਮਜੀਤ ਸਿੰਘ,ਰਮਨ ਕੁਮਾਰ, ਸਤਪਾਲ, ਜੋਗਿੰਦਰ ਸਿੰਘ ਆਦਿ ਸਾਥੀ ਹਾਜ਼ਰ ਹੋਏ।**।