16 ਫਰਵਰੀ ਦੀ ਕੌਮੀ ਹੜਤਾਲ ਸਮੇਂ ਹੋਣ ਵਾਲੇ ਚੱਕਾ ਜਾਮ ਵਿੱਚ ਪੈਂਨਸ਼ਨਰ ਹੋਣਗੇ ਸ਼ਾਮਲ: ਬਲਵਿੰਦਰ ਕੁਮਾਰ ਫਿਲੌਰ

16 ਫਰਵਰੀ ਦੀ ਕੌਮੀ ਹੜਤਾਲ ਸਮੇਂ ਹੋਣ ਵਾਲੇ ਚੱਕਾ ਜਾਮ ਵਿੱਚ ਪੈਂਨਸ਼ਨਰ ਹੋਣਗੇ ਸ਼ਾਮਲ: ਬਲਵਿੰਦਰ ਕੁਮਾਰ ਫਿਲੌਰ*
ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਫਿਲੌਰ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਨੂੰ ਫੈਸਲੇ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਫਿਲੌਰ ਦੇ ਜਨਰਲ ਸਕੱਤਰ ਬੂਟਾ ਰਾਮ ਅਕਲਪੁਰ ਨੇ ਚਲਾਇਆ। ਪ੍ਰੈੱਸ ਸਕੱਤਰ ਰਤਨ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਅਤੇ ਕਿਸਾਨ, ਮਜ਼ਦੂਰ ਯੂਨੀਅਨ ਸਮੇਤ ਬਾਕੀ ਜਨਤਕ ਜਥੇਬੰਦੀਆਂ ਨਾਲ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਹੋਈਆਂ ਮੀਟਿੰਗਾਂ ਦੇ ਫ਼ੈਸਲਿਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੇ ਆਗੂ ਕੁਲਦੀਪ ਸਿੰਘ ਕੌੜਾ ਨੇ ਕਿਹਾ ਕਿ ਦੇਸ਼ ਅੰਦਰ 16 ਫਰਵਰੀ ਦੀ ਕੌਮੀ ਹੜਤਾਲ ਕੇਂਦਰ ਸਰਕਾਰ ਦੀਆਂ ਆਮ ਲੋਕਾਂ, ਮੁਲਾਜ਼ਮਾਂ, ਮਜ਼ਦੂਰਾਂ, ਕਿਰਤੀ ਲੋਕਾਂ ਦੀ ਲੁੱਟ ਕਰਨ ਵਾਲੀਆਂ ਨੀਤੀਆਂ, ਨਿੱਜੀਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਕੀਮਤੀ ਲਾਭ ਦੇਣ ਦੀਆਂ ਨੀਤੀਆਂ ਅਤੇ ਪਬਲਿਕ ਅਦਾਰਿਆਂ ਨੂੰ ਲਗਾਤਾਰ ਪ੍ਰਾਈਵੇਟ ਹੱਥਾਂ ਵਿੱਚ ਵੇਚਣ ਦੇ ਵਿਰੁੱਧ ਕੀਤੀ ਜਾ ਰਹੀ ਹੈ। ਕੌਮੀ ਹੜਤਾਲ ਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੀ ਐੱਫ ਆਰ ਡੀ ਏ ਬਿੱਲ ਰੱਦ ਕਰਵਾਉਣ, ਪਬਲਿਕ ਅਦਾਰਿਆਂ ਨੂੰ ਵੇਚਣ ਤੋਂ ਰੋਕਣ ਲਈ, ਨਵੀਂ ਪੈਂਨਸ਼ਨ ਸਕੀਮ ਰੱਦ ਕਰਵਾ ਕੇ ਪੁਰਾਣੀ ਪੈਂਨਸ਼ਨ ਬਹਾਲ ਕਰਵਾਉਣ, ਠੇਕੇਦਾਰੀ ਸਿਸਟਮ ਅਤੇ ਨਿੱਜੀਕਰਨ ਨੂੰ ਬੰਦ ਕਰਵਾਉਣ, ਅੱਠਵੇਂ ਵੇਤਨ ਅਯੋਗ ਦੀ ਸਥਾਪਨਾ ਕਰਵਾਉਣ, ਰੈਗੂਲਰ ਨਿਯੁਕਤੀਆਂ ਪੂਰੇ ਪੂਰੇ ਗਰੇਡਾਂ ਵਿੱਚ ਚਾਲੂ ਕਰਵਾਉਣ, ਸਿੱਖਿਆ ਨੀਤੀਆਂ 2020 ਨੂੰ ਰੱਦ ਕਰਵਾਉਣ,ਹਿੱਟ ਐਂਡ ਰਨ-ਕਾਲਾ ਕਾਨੂੰਨ ਰੱਦ ਕਰਵਾਉਣ, ਟਰੇਡ ਯੂਨੀਅਨ ਅਧਿਕਾਰਾਂ ਨੂੰ ਬਹਾਲ ਕਰਵਾਉਣ, ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ,ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ ਲੈਣ, ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਲੈਣ ਆਦਿ ਮੁੱਦਿਆਂ ਲਈ ਕੀਤੀ ਜਾ ਰਹੀ ਹੈ। ਉਹਨਾਂ ਇਸ ਕੌਮੀ ਹੜਤਾਲ ਸਮੇਂ ਚੱਕਾ ਜਾਮ ਕਰਕੇ ਹੋਣ ਵਾਲੀਆਂ ਰੈਲੀਆਂ ਵਿੱਚ ਪੈਂਨਸ਼ਨਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਦੂਜੇ ਮਤੇ ਰਾਹੀਂ 16 ਫਰਵਰੀ ਦੀ ਹੜਤਾਲ ਦੀ ਸਫਲਤਾ ਲਈ ਤਹਿਸੀਲ ਅਤੇ ਜਿਲਾ ਪੱਧਰ ਤੇ ਆਪਣੇ ਆਪਣੇ ਪੱਧਰ ਅਤੇ ਸਾਂਝੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ । ਮੀਟਿੰਗ ਪ੍ਰਧਾਨ ਬਲਵਿੰਦਰ ਕੁਮਾਰ,ਅਕਲ ਚੰਦ ਸਿੰਘ, ਬੂਟਾ ਰਾਮ ਅਕਲਪੁਰ,ਕੁਲਦੀਪ ਸਿੰਘ ਕੌੜਾ, ਤਾਰਾ ਸਿੰਘ ਬੀਕਾ, ਰਤਨ ਸਿੰਘ,ਗੁਰਸੇਵ ਸਿੰਘ ਬਾਸੀ, ਅਵਤਾਰ ਕੌਰ ਬਾਸੀ, ਅਜਮੇਰ ਕੌਰ ਢੇਸੀ, ਕੁਲਵਿੰਦਰ ਕੌਰ, ਮੰਗਤ ਰਾਮ ਸਮਰਾ,ਸ਼ਿਵ ਦਾਸ, ਬਲਜਿੰਦਰ ਕੁਮਾਰ,ਆਦਿ ਸਾਥੀ ਹਾਜ਼ਰ ਹੋਏ।

Scroll to Top