16 ਦੀ ਦੇਸ਼ ਵਿਆਪੀ ਹੜਤਾਲ ਲਈ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹਃ ਗਗਨਦੀਪ ਸਿੰਘ ਭੁਲੱਰ

16 ਦੀ ਦੇਸ਼ ਵਿਆਪੀ ਹੜਤਾਲ ਲਈ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹਃ ਗਗਨਦੀਪ ਸਿੰਘ ਭੁਲੱਰ

16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਅਤੇ ਭਾਰਤ ਬੰਦ ਲਈ ਪੰਜਾਬ ਦੇ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ ਹੈ। ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਐਨ.ਡੀ. ਤਿਵਾੜੀ ਅਨੁਸਾਰ 16 ਫਰਵਰੀ ਦੀ ਹੜਤਾਲ ਅਤੇ ਭਾਰਤ ਬੰਦ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਸੂਬਾ ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ ਨੇ ਦੱਸਿਆ ਕਿ ਹੜਤਾਲ ਸਬੰਧੀ ਨੋਟਿਸ ਕਮ ਮੰਗ ਪੱਤਰ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਿਆਂ ਵਿੱਚ ਸਥਿਤ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਮੁਖੀਆਂ ਰਾਹੀਂ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਇਹ ਹੜਤਾਲ ਕੇਂਦਰ ਦੀਆਂ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ, ਛੋਟੇ ਵਪਾਰੀ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕੀਤੀ ਜਾ ਰਹੀ ਹੈ। ਸੰਨ 1991 ਤੋਂ ਬਾਅਦ ਕੇਂਦਰ ਸਰਕਾਰਾਂ ਵੱਲੋਂ ਨਵ-ਉਦਾਰਵਾਦੀ, ਸੰਸਾਰੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਵੱਡੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਪਬਲਿਕ ਸੈਕਟਰ ਦੀ ਅਕਾਰ ਘਟਾਈ, ਡੰਕਲ ਤਜਵੀਜ਼ਾਂ ਅਤੇ ਮੁਲਾਜ਼ਮਾਂ ਦੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਵੀ ਖ਼ਤਮ ਕਰ ਦਿੱਤੀ ਗਈ। ਮੌਜੂਦਾ ਮੋਦੀ ਸਰਕਾਰ ਵਲੋੰ ਲਗਾਤਾਰ ਕਿਸਾਨ, ਮੁਲਾਜ਼ਮ, ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਅਤੇ ਵੱਡੇ ਪੱਧਰ ‘ਤੇ ਕਾਰਪੋਰੇਟ ਘਰਾਣਿਆਂ ਦੀ ਮਦਦ ਕਰਨ, ਬੀ.ਐਸ.ਐਨ.ਐਲ, ਰੇਲਵੇ , ਐਲ.ਆਈ.ਸੀ, ਤੇਲ, ਭੇਲ, ਬਿਜਲੀ ਸੈਕਟਰ ਸਮੇਤ ਹਰ ਪਬਲਿਕ ਸੈਕਟਰ ਵਿੱਚ ਚਪੜਾਸੀ ਤੋ ਲੈ ਕੇ ਅਫਸਰ ਰੈਂਕ ਤੱਕ ਠੇਕੇਦਾਰੀ ਸਿਸਟਮ/ਆਊਟਸੋਰਸਿੰਗ ਰਾਹੀਂ ਭਰਤੀਆਂ ਅਤੇ ਕੰਮ ਕਰਵਾ ਕੇ ਪਬਲਿਕ ਸੈਕਟਰ ਨੂੰ ਖਤਮ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੀ ਭਗਵੰਤ ਮਾਨ ਸਰਕਾਰ ਨੇ ਵੀ ਮੁਲਾਜ਼ਮ ਵਿਰੋਧੀ ਰਵੱਈਆ ਅਪਣਾਇਆ ਹੋਇਆ ਹੈ। ਡੀ.ਏ. ਦੀਆਂ ਕਿਸ਼ਤਾਂ ਰੋਕ ਕੇ ਰੱਖੀਆਂ ਹੋਈਆਂ ਹਨ। ਪੇਅ-ਕਮਿਸ਼ਨ ਦਾ ਬਕਾਇਆ ਦੇਣ ਦਾ ਵਾਅਦਾ ਕਰਨ ਦੇ ਬਾਵਜੂਦ ਨਹੀਂ ਦਿੱਤਾ ਜਾ ਰਿਹਾ। ਮੁਲਾਜ਼ਮਾਂ ਦੇ ਸੋਧਣ ਦੇ ਨਾਮ ਤੇ ਕੱਟੇ ਹੋਏ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ।
ਇਹਨਾਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਪੰਜਾਬ ਦੇ ਮੁਲਾਜ਼ਮ ਲਾ ਮਿਸਾਲ ਹੜਤਾਲ ਕਰਨ ਜਾ ਰਹੇ ਹਨ। ਸਮੂਹ ਮੁਲਾਜ਼ਮ, ਮਜ਼ਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ ਨੂੰ ਰੱਦ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲੀ ਲਈ ਪੀਐਫਆਰਡੀਏ ਬਿੱਲ ਰੱਦ ਕਰਵਾਉਣ, ਨਵੀਂ ਸਿੱਖਿਆ ਨੀਤੀ 2020 ਰੱਦ ਕਰਵਾਉਣ, ਕੱਚੇ ਮੁਲਾਜ਼ਮਾਂ ਨੂੰ ਪੂਰੇ ਭੱਤਿਆਂ ਸਮੇਤ ਪੱਕੇ ਕਰਵਾਉਣ, ਨੌਜਵਾਨਾਂ ਨੂੰ ਰੈਗੂਲਰ ਰੁਜ਼ਗਾਰ ਦਿਵਾਉਣ ਲਈ ਪੂਰਾ ਦੇਸ਼ 16 ਫ਼ਰਵਰੀ ਦੀ ਦੇਸ ਵਿਆਪੀ ਹੜਤਾਲ ਵਿੱਚ ਡੱਟ ਕੇ ਸ਼ਮੂਲੀਅਤ ਕਰਨ ਦੀ ਤਿਆਰੀ ਕਰ ਰਿਹਾ ਹੈ । ਇਸ ਮੌਕੇ ਤੇ ਭੁਪਿੰਦਰ ਪਾਲ ਕੌਰ, ਗਲਜਾਰ ਖਾਂ, ਸੁਰਿੰਦਰ ਕੰਬੋਜ, ਜਤਿੰਦਰ ਸਿੰਘ ਸੋਨੀ, ਸੁਖਵਿੰਦਰ ਸਿੰਘ ਦੋਦਾ, ਜਸਵਿੰਦਰ ਸਿੰਘ ਤਰਨਤਾਰਨ, ਕੁਲਬੀਰ ਸਿੰਘ ਮੋਗਾ, ਬਿਕਰ ਸਿੰਘ ਮਾਖਾ, ਮਨਜੀਤ ਸਿੰਘ ਲਹਿਰਾ, ਸੋਮ ਸਿੰਘ, ਕੰਵਲਜੀਤ ਅੰਮ੍ਰਿਤਸਰ, ਪਰਗਟ ਸਿੰਘ ਜੰਬਰ, ਗੁਰਪ੍ਰੀਤ ਸਿੰਘ ਸੰਧੂ, ਲਾਲ ਚੰਦ ਨਵਾਂ ਸ਼ਹਿਰ, ਜਰਨੈਲ ਜੰਡਾਲੀ, ਬਲਵੀਰ ਸਿੰਘ ਸੰਗਰੂਰ, ਰਸ਼ਮਿੰਦਰ ਪਾਲ ਸੋਨੂ, ਅਸ਼ਵਨੀ ਕੁਮਾਰ, ਪਿਰਮਲ ਧੌਲਾ, ਲਖਵਿੰਦਰ ਲਾਡੀ, ਗੁਰਜੀਤ ਸਿੰਘ, ਮੋਹਾਲੀ,ਅਮਨ ਕੁਮਾਰ ਲੰਬੀ, ਗੁਰਮੀਤ ਸਿੰਘ ਖਾਲਸਾ, ਪਰਮਜੀਤ ਕੌਰ, ਡਾ. ਕਰਮਦੀਨ,ਚਰਨਜੀਤ ਸਿੱਧੂ, ਮਲਕੀਤ ਖਾਨ ,ਸਕੰਦਰ ਸਿੰਘ ਢੇਰ,ਸੁੱਚਾ ਸਿੰਘ ਚਾਹਲ ਆਦਿ ਆਗੂ ਹਾਜਰ ਸਨ।

Scroll to Top