
16 ਫਰਵਰੀ ਦੀ ਹੜਤਾਲ ਸਬੰਧੀ ਮੋਰਚੇ ਵਲੋਂ ਡੀ. ਈ.ਓ. ਦਫਤਰ ਦਾ ਕੀਤਾ ਗਿਆ ਘੇਰਾਵ
ਹੜਤਾਲੀ ਅਧਿਆਪਕ ਦੀ ਕੱਟੀ ਤਨਖਾਹ ਜਾਰੀ ਕਰਵਾਉਣਾ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ।
ਫਾਜ਼ਿਲਕਾ
ਬੀਤੇ ਦਿਨੀਂ ਫਾਜ਼ਿਲਕਾ ਅਧਿਆਪਕ ਜੇਥੇਬੰਦੀਆਂ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਘੇਰਾਵ ਕੀਤਾ ਗਿਆ। ਬੀਤੀ 16 ਫਰਵਰੀ ਨੂੰ ਦੇਸ਼ ਦੀ 10 ਟਰੇਡ ਯੂਨੀਅਨਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ,ਜਿਸ ਤਹਿਤ ਫਾਜ਼ਿਲਕਾ ਦੇ ਅਧਿਆਪਕਾਂ ਵੱਲੋਂ ਇਸ ਹੜਤਾਲ ਵਿਚ ਸ਼ਮੂਲੀਅਤ ਕੀਤੀ ਗਈ ਸੀ। ਹੜਤਾਲ ਦਾ ਨੋਟਿਸ ਵੀ ਪਹਿਲਾਂ ਦਿੱਤਾ ਗਿਆ ਸੀ ਬਾਵਜੂਦ ਇਸਦੇ ਇਕ ਪ੍ਰਿੰਸੀਪਲ ਵੱਲੋਂ ਹੜਤਾਲੀ ਅਧਿਆਪਕ ਦੀ ਤਨਖਾਹ ਕੱਟ ਲਈ ਅਤੇ ਉਸ ਅਧਿਆਪਕ ਦੇ ਬਾਕੀ ਸਟਾਫ ਨੂੰ ਵਿਚ ਧਮਕਾਉਣ ਦਾ ਕੰਮ ਕੀਤਾ।ਜਿਸ ਦਾ ਵਿਰੋਧ ਦਰਜ ਕਰਾਉਣ ਲਈ ਅਧਿਆਪਕ ਜੇਥੇਬੰਦੀਆਂ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਤੋਂ ਕਈ ਵਾਰ ਮੀਟਿੰਗ ਦਾ ਸਮਾਂ ਮੰਗਿਆ ਗਿਆ।ਲੇਕਿਨ ਉਹਨਾਂ ਵੱਲੋਂ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਈ ਜਾਂਦੀ ਰਹੀ।ਇਸ ਦੇ ਵਿਰੋਧ ਵੱਜੋਂ ਅਧਿਆਪਕਾਂ ਵੱਲੋਂ ਡੀ. ਈ.ਓ.ਦਫਤਰ ਵਿੱਖੇ ਧਰਨਾ ਦਿਤਾ ਗਿਆ।
ਧਰਨੇ ਦੇ ਦਬਾਅ ਹੇਠ ਡੀ. ਈ.ਓ. ਨੂੰ ਅਧਿਆਪਕਾਂ ਨਾਲ ਮੀਟਿੰਗ ਕਰਨੀ ਪਈ।
ਜੇਥੇਬੰਦੀਆਂ ਵੱਲੋਂ ਅਧਿਆਪਕ ਦੀ ਕੱਟੀ ਤਨਖਾਹ ਨੂੰ ਵਾਪਸ ਕਰਾਉਣ ਦੀ ਮੰਗ ਰੱਖੀ ਗਈ, ਅਤੇ ਪ੍ਰਿੰਸੀਪਲ ਦੇ ਅੜੀਅਲ ਰਵਈਏ ਨੂੰ ਨੱਥ ਪਾਉਣ ਦੀ ਜ਼ੋਰਦਾਰ ਮੰਗ ਰੱਖੀ ਗਈ।ਡੀ. ਈ.ਓ. ਵੱਲੋਂ ਤਨਖਾਹ ਕਟੌਤੀ ਉਪਰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦੱਸਿਆ ਅਤੇ ਪ੍ਰਿੰਸੀਪਲ ਵੱਲੋਂ ਅਧਿਆਪਕਾਂ ਦੇ ਨਾਲ ਕੀਤੀ ਵਧੀਕੀ ਤੇ ਪੜਤਾਲ ਕਰਾਉਣ ਦਾ ਭਰੋਸਾ ਦਿੱਤਾ।
ਪ੍ਰਾਇਮਰੀ ਅਧਿਆਪਕਾਂ ਦੀ ਰੁਕੀ ਤਨਖਾਹਾਂ ਜਾਰੀ ਕਰਾਉਣ ਦਾ ਵੀ ਮੁੱਦਾ ਚੁੱਕਿਆ ਗਿਆ,ਜਿਸ ਬਾਰੇ ਉਹਨਾਂ ਦੱਸਿਆ ਕਿ ਕਲ ਤੱਕ ਤਨਖਾਹਾਂ ਜਾਰੀ ਹੋ ਜਾਣਗੀਆਂ।
ਇਸ ਮੌਕੇ ਸੁਰਿੰਦਰ ਸਵਾਹ ਵਾਲਾ, ਪਰਜੀਤ ਸ਼ੋਰੇਵਾਲਾ, ਮਹਿੰਦਰ ਕੋੜੀਆਂ ਵਾਲੀ,ਜਗਦੀਸ਼ ਲਾਲ,ਰਮੇਸ਼ ਸੱਪਾਂ ਵਾਲੀ,ਅਮਨਦੀਪ,ਮੇਜਰ ਸਿੰਘ,ਸੁਖਵਿੰਦਰ ਸਿੰਘ,ਕੁਲਜੀਤ ਡੰਗਰਖੇੜਾ, ਹਰੀਸ਼ ਕੁਮਾਰ,ਅਮਰ ਲਾਲ,ਮਨਦੀਪ ਥਿੰਦ,ਪਵਨ ਕੁਮਾਰ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਧੀਰਜ ਕੁਮਾਰ ਮਮਤਾ ਰਾਣੀ ਅਤੇ ਹੋਰ ਸੈਂਕੜੇ ਅਧਿਆਪਕ ਸ਼ਾਮਿਲ ਸਨ।