
*10 ਅਗਸਤ ਨੂੰ ਕਰਨਗੇ ਈ.ਟੀ.ਟੀ 6635 ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ – ਦੀਪਕ ਕੰਬੋਜ਼* 2364 ਭਰਤੀ ਪੂਰੀ ਕੀਤੀ ਜਾਵੇ ਤੇ 6635 ਅਧਿਆਪਕਾ ਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇ – ਈਟੀਟੀ 6635 ਅਧਿਆਪਕ ਯੂਨੀਅਨ।ਅੱਜ ਮਿਤੀ 7 ਅਗਸਤ 2024 ਨੂੰ ਬਲਾਕ ਅੰਮ੍ਰਿਤਸਰ-3 ਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਸਥਾਨਕ ਪਾਰਕ ਵਿਖੇ ਹੋਈ। ਜਿਸ ਵਿੱਚ 6635 ਅਧਿਆਪਕ ਯੂਨੀਅਨ ਵੱਲੋਂ ਬਦਲੀਆਂ ਦੇ ਵਿਸ਼ੇਸ਼ ਮੌਕੇ ਦੀ ਮੰਗ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ। ਯੂਨੀਅਨ ਵੱਲੋਂ 2364 ਭਰਤੀ ਨੂੰ ਪੂਰਾ ਕਰਨ ਤੇ ਨਾਲ ਦੀ ਨਾਲ 6635 ਅਧਿਆਪਕਾ ਨੂੰ ਬਦਲੀਆਂ ਦੇਣ ਦੀ ਗੱਲ ਕਹੀ ਤਾਂ ਜੌ ਬਿਨਾਂ ਡਬਲਿੰਗ ਤੋਂ ਵੱਧ ਤੋਂ ਵੱਧ ਬੇਰੁਜਗਾਰਾਂ ਨੂੰ ਰੁਜ਼ਗਾਰ ਮਿਲ ਸਕੇ ਤੇ ਨਾਲ ਦੀ ਨਾਲ ਘਰਾਂ ਤੋਂ 100,150,200,300 ਕਿਲੋਮੀਟਰ ਦੀ ਦੂਰੀ ਤੇ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਵੀ ਬਦਲੀਆਂ ਦਾ ਮੌਕਾ ਮਿਲ ਸਕੇ।ਇਸ ਸਮੇਂ ਪ੍ਰਧਾਨ ਰਾਹੁਲ ਕੁਮਾਰ,ਮੀਤ ਪ੍ਰਧਾਨ ਅਮਨ ਕੰਬੋਜ, ਕਾਲੂ ਰਾਮ, ਸਤੀਸ਼ ਕੁਮਾਰ,ਮਨੀਸ਼ ਕੁਮਾਰ,ਗੁਰਵਿੰਦਰ ਸਿੰਘ,ਛਿੰਦਰਪਾਲ ਸਿੰਘ,ਮੈਡਮ ਵੀਨਾ,ਮੈਡਮ ਤਮੰਨਾ,ਮੈਡਮ ਪ੍ਰਿਯੰਕਾ,ਮੈਡਮ ਰੀਟਾ,ਮੈਡਮ ਰੀਤੂ,ਮੈਡਮ ਮਨਜੀਤ ਕੌਰ,ਮੈਡਮ ਰਵਿੰਦਰ ਕੌਰ ਆਦਿ ਅਧਿਆਪਕ ਹਾਜਰ ਸਨ।