ਸਿੱਖਿਆ ਵਿਭਾਗ ਵੱਲੋ ਫਿਨਲੈਂਡ ਭੇਜਣ ਲਈ ਪ੍ਰਾਇਮਰੀ ਅਧਿਆਪਕ ਲਈ ਵੱਧ ਤੋਂ ਵੱਧ 43 ਸਾਲ,ਸਕੂਲ ਮੁੱਖੀਆਂ ਅਤੇ ਬੀਈਈਓ ਲਈ 48 ਸਾਲ ਤੱਕ ਦੀ ਉਮਰ ਹੱਦ ਨਿਰਧਾਰਿਤ ਕਰਨਾ ਗਲਤ ਹੈ – ਪੰਨੂ , ਲਹੌਰੀਆ

ਸਿੱਖਿਆ ਵਿਭਾਗ ਵੱਲੋ ਫਿਨਲੈਂਡ ਭੇਜਣ ਲਈ ਪ੍ਰਾਇਮਰੀ ਅਧਿਆਪਕ ਲਈ ਵੱਧ ਤੋਂ ਵੱਧ 43 ਸਾਲ,ਸਕੂਲ ਮੁੱਖੀਆਂ ਅਤੇ ਬੀਈਈਓ ਲਈ 48 ਸਾਲ ਤੱਕ ਦੀ ਉਮਰ ਹੱਦ ਨਿਰਧਾਰਿਤ ਕਰਨਾ ਗਲਤ ਹੈ – ਪੰਨੂ , ਲਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸਾਰਾ ਵਰਗ ਸਤਿਕਾਰਯੋਗ ਅਤੇ ਬਰਾਬਰ ਹੈ , ਸੀਨੀਅਰ ਅਧਿਆਪਕਾਂ ਨੂੰ ਵੀ ਬਰਾਬਰ ਮੌਕੇ ਦੇਕੇ ਉਹਨਾਂ ਦੇ ਤਜਰਬੇ ਦੀ ਵਰਤੋ ਕਰਨੀ ਵੀ ਜਰੂਰੀ ਹੈ l ਸੇਵਾ ਮੁਕਤੀ ਤੱਕ ਸਾਰੇ ਅਧਿਆਪਕਾਂ ਦੀਆ ਸੇਵਾਵਾਂ ਬਰਾਬਰ ਹਨ । ਸਿੱਖਿਆ ਵਿਭਾਗ ਵੱਲੋਂ ਇਕ ਵਾਰ ਫਿਰ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਦੇ 72 ਪ੍ਰਾਇਮਰੀ ਅਧਿਆਪਕਾਂ ਅਤੇ ਸਕੂਲ ਮੁਖੀਆਂ, ਬੀਈਈਓ ਨੂੰ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਵਿੱਚ ਭੇਜਣ ਲਈ ਦੂਜੇ ਗਰੁੱਪ ਦੇ ਲਈ portal ਖੋਲਿਆ ਹੈ ਜਿਸ ਵਿਚ ਪ੍ਰਾਇਮਰੀ ਅਧਿਆਪਕ ਲਈ ਵੱਧ ਤੋਂ ਵੱਧ 43 ਸਾਲ ਅਤੇ ਬਾਕੀ ਸਕੂਲ ਮੁੱਖੀਆਂ ਅਤੇ ਬੀਈਈਓ ਲਈ 48 ਸਾਲ ਤੱਕ ਦੀ ਉਮਰ ਹੱਦ ਨਿਰਧਾਰਿਤ ਕਰਨ ਨਾਲ ਵਧ ਉਮਰ ਵਾਲੇ ਅਧਿਆਪਕਾ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ,ਪੰਜਾਬ ਭਰ ਤੋ ਵੱਖ ਵੱਖ ਸੀਨੀਅਰ ਅਧਿਆਪਕਾਂ ਨੇ ਪੁਰਜੋਰ ਮੰਗ ਉਠਾਈ ਹੈ ਕਿ ਉਨਾਂ ਸੀਨੀਅਰ ਅਧਿਆਪਕਾਂ ਨੂੰ ਵੀ ਬਰਾਬਰ ਮੌਕੇ ਦੇਕੇ ਉਹਨਾਂ ਦੇ ਤਜਰਬੇ ਦੀ ਵਰਤੋ ਕਰਨੀ ਵੀ ਜਰੂਰੀ ਹੈ ।ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਪੁਰਜੋਰ ਮੰਗ ਕਰਦਿਆਂ ਕਿਹਾ ਹੈ ਕਿ ਇਹ ਟੂਰਾਂ ਦੀ ਬਜਾਏ ਇਸ ਮੌਕੇ ਅਤੇ ਜਰੂਰਤ ਹੈ ਕਿ ਸਕੂਲ ਚ ਅਧਿਆਪਕ ਦਿਤੇ ਜਾਣੇ ਯਕੀਨੀ ਬਣਾਵੇ ਸਰਕਾਰ ,ਤੇ ਇਸਦੇ ਨਾਲ ਬਹੁਤ ਵੱਡੀ ਗਿਣਤੀ ਚ ਅਧਿਆਪਕਾਂ ਕੋਲੋ ਲਏ ਜਾ ਰਹੇ ਗੈਰਵਿਦਿਅਕ ਕੰਮ , ਆਨਲਾਈਨ ਕੰਮਾਂ ਨੂੰ ਤੁਰੰਤ ਬੰਦ ਕਰਾਕੇ ਬੀ ਐਲ ਓਜ ਸਮੇਤ ਹੋਰ ਸਾਰੀਆ ਡਿਊਟੀਆ ਫਜੂਲ ਤੁਰੰਤ ਬੰਦ ਕਰਾਵੇ ਸਰਕਾਰ ਤਾਂ ਸਿਖਿਆ ਦਾ ਮਿਆਰ ਯਕੀਨਨ ਉਪਰ ਜਾਵੇਗਾ ।
ਅਧਿਆਾਪਕਾਂ ਦੀ ਉੱਚ ਲਿਆਕਤ ਦਾ ਫਾਇਦਾ ਲਵੇ ਸਰਕਾਰ ਤੇ ਤੁਰੰਤ ਫਜੂਲ ਗੈਰਵਿਦਿਅਕ ਕੰਮ ਬਂਦ ਕਰੇ ਸਰਕਾਰ ।
ਯੂਨੀਅਨ ਆਗੂਆ ਨੇ ਕਿਹਾ ਕਿ ਸਿਖਿਆ ਦੇ ਮਿਆਰ ਨੂੰ ਉਪਰ ਚੁਕਣ ਅਤੇ ਅਧਿਆਪਕ ਮੁਸ਼ਕਿਲਾਂ ਦੇ ਰਸਤੇ ਦੇ ਰਸਤੇ ਚ ਰੁਕਾਵਟ ਬਣਦੇ ਸਾਰੇ ਤੱਤਾਂ ਅਤੇ ਅਧਿਾਕਾਰੀਆ ਵੱਲੋ ਜਾਣ ਬੁੱਝ ਕੇ ਅਧਿਆਪਕ ਵਰਗ ਨੂੰ ਦਿਤੀ ਹਾ ਰਹੀ ਮਾਨਸਿਕ ਪੀੜਾ ਨੂੰ ਲੈਕੇ ਜਲਦ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ( ਰਜਿ) ਵੱਲੋ ਇੱਕ ਵਿਦਿਅਕ ਕਾਨਫਰੰਸ ਨਵੇ ਸੈਸ਼ਨ ਚ ਹੋ ਰਹੀ ਹੈ । ਜਿਸ ਵਿੱਚ ਠੋਸ ਰਣਨੀਤੀ ਉਲੀਕੀ ਜਾ ਰਹੀ ਹੈ । ਜਿਸ ਸਬੰਧੀ ਸਟੇਟ ਮੀਟਿੰਗ 2 ਫਰਵਰੀ ਨੂੰ ਹੋ ਰਹੀ ਹੈ । ਯੂਨੀਅਨ ਵੱਲੋ ਸਰਕਾਰ ਨੂੰ ਇਹ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਅਧਿਆਪਕ ਵਰਗ ਦੇ ਵਿਭਾਗੀ ਤੇ ਵਿਤੀ ਮਸਲਿਆ ਦਾ ਤੁਰੰਤ ਹੱਲ ਕਰੇ , ਨਹੀ ਤਾਂ ਅਧਿਆਪਕਾਂ ਦੇ ਹੋਣ ਵਾਲੇ ਸੰਘਰਸ਼ਾ ਲਈ ਸਰਕਾਰ ਜਿਮੇਵਾਰ ਹੋਵੇਗੀ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਆਦਿ ਆਗੂ ਹਾਜ਼ਰ ਸਨ l

Scroll to Top