ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰਾਂਵਾਲੀ(ਫਾਜਿਲਕਾ) ਦੇ ਪੰਜਵੀਂ ਜਮਾਤ ਦੇ ਤਿੰਨ ਹੋਣਹਾਰ ਬੱਚਿਆਂ ਦੀ ਸੇਵਾ ਭਾਰਤੀ ਧਰੁਵ ਛਾਤਰਾਵਾਸ ਚੰਡੀਗੜ੍ਹ ਵਿੱਚ ਹੋਈ ਸਲੈਕਸ਼ਨ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰਾਂਵਾਲੀ ਦੇ ਪੰਜਵੀਂ ਜਮਾਤ ਦੇ ਤਿੰਨ ਹੋਣਹਾਰ ਬੱਚਿਆਂ ਦੀ ਸੇਵਾ ਭਾਰਤੀ ਧਰੁਵ ਛਾਤਰਾਵਾਸ ਚੰਡੀਗੜ੍ਹ ਵਿੱਚ ਹੋਈ ਸਲੈਕਸ਼ਨ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰਾਂਵਾਲੀ ਦੇ ਪੰਜਵੀਂ ਜਮਾਤ ਦੇ ਤਿੰਨ ਬੱਚਿਆਂ ਦੁਆਰਾ ਸੇਵਾ ਭਾਰਤੀ ਧਰੁਵ ਛਾਤਰਾਵਾਸ ਚੰਡੀਗੜ੍ਹ ਵਿੱਚ ਦਾਖ਼ਲੇ ਲਈ ਟੈਸਟ ਦਿੱਤਾ ਗਿਆ ਸੀ ਜੋ ਕਿ ਤਿੰਨੋਂ ਹੀ ਵਿਦਿਆਰਥੀਆਂ ਦੁਆਰਾ ਕਲੀਅਰ ਕੀਤਾ ਗਿਆ ਹੈ ਅਤੇ ਇਹਨਾਂ ਤਿੰਨਾਂ ਵਿਦਿਅਰਥੀਆਂ ਲਛਮਣ ਪੁੱਤਰ ਮਹਿੰਦਰ ਕੁਮਾਰ, ਸਾਹਿਲ ਪੁੱਤਰ ਸੁਰਿੰਦਰ ਕੁਮਾਰ ,ਰਾਜਵੀਰ ਪੁੱਤਰ ਲਾਲ ਚੰਦ ਨੂੰ ਇਸ ਰੈਜ਼ੀਡੈਂਸ਼ੀਅਲ ਸੰਸਥਾ ਵਿੱਚ ਦਾਖਲਾ ਮਿਲਿਆ ਹੈ। ਜਿੱਥੇ ਇਹਨਾਂ ਨੂੰ ਉੱਚ ਦਰਜੇ ਦੀ ਸਿੱਖਿਆ ਬਿਲਕੁਲ ਮੁਫਤ ਪ੍ਰਾਪਤ ਹੋਵੇਗੀ।
ਸਕੂਲ ਅਧਿਆਪਕ ਦੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦਾਖਲਾ ਟੈਸਟ ਕਲੀਅਰ ਕਰਨ ਨਾਲ ਵਿਦਿਆਰਥੀਆਂ ਦੀ ਅਗਲੇਰੀ ਸਿੱਖਿਆ ਦੀ ਰਾਹ ਅਸਾਨ ਹੋਵੇਗੀ। ਉਹਨਾਂ ਕਿਹਾ ਕਿ ਪਿੰਡ ਦੇ ਸਾਬਕਾ ਸਰਪੰਚ ਦਵਿੰਦਰ ਗੋਦਾਰਾ ਨੇ ਇਸ ਨੇਕ ਕਾਰਜ ਲਈ ਮਾਰਗਦਰਸ਼ਨ ਦਿੱਤਾ ਅਤੇ ਸਕੂਲ ਸਟਾਫ ਨੂੰ ਪੂਰਨ ਸਹਿਯੋਗ ਦਿੱਤਾ।
ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸ਼ਿਵਪਾਲ ਗੋਇਲ ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤੀਸ਼ ਮਿਗਲਾਨੀ ਸੈਂਟਰ ਮੁੱਖ ਅਧਿਆਪਕ ਸੁਰਿੰਦਰ ਸਿੰਘ ਵੱਲੋਂ ਸਕੂਲ ਮੁੱਖੀ ਸਰੋਜ ਬਾਲਾ ਅਤੇ ਸਮੂਹ ਸਟਾਫ ਜਿਸ ਵਿੱਚ ਦਪਿੰਦਰ ਸਿੰਘ ਢਿੱਲੋ,ਪ੍ਰੇਮ ਕੰਬੋਜ,ਸੁਭਾਸ਼ ਚੰਦਰ, ਮਨੀਤਾ ਰਾਣੀ, ਵਿਨੋਦ ਕੁਮਾਰ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ।

Scroll to Top