
ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਉਤਾੜ ਦੇ ਤਿੰਨ ਵਿਦਿਆਰਥੀਆਂ ਨੇ
ਪਾਸ ਕੀਤਾ ਨਵੋਦਿਆ ਦਾਖਲਾ ਪ੍ਰੀਖਿਆ ਪਿਛਲੇ ਦਿਨੀ ਐਲਾਨੇ ਗਈ

ਨਵੋਦਿਆ ਪ੍ਰਵੇਸ਼ ਪ੍ਰੀਖਿਆ ਸਾਲ 2025 -26 ਛੇਵੀਂ ਜਮਾਤ ਵਾਸਤੇ ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਉਤਾੜ ਉਰਫ ਚਾਂਦਮਾਰੀ ਦੇ ਤਿੰਨ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਨੂੰ ਪਾਸ ਕਰਨ ਉਪਰੰਤ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਅਮਨਦੀਪ ਸਿੰਘ ਜੋ ਕਿ ਜਮਾਤ ਦੇ ਇੰਚਾਰਜ ਵੀ ਸਨ ਨੇ ਦੱਸਿਆ ਕਿ ਸਾਡੇ ਸਕੂਲ ਦੇ ਪੰਜਵੀਂ ਜਮਾਤ ਦੇ ਕੁੱਲ 18 ਵਿਦਿਆਰਥੀਆਂ ਦੇ ਵਿੱਚੋਂ 7 ਬੱਚਿਆਂ ਨੇ ਨਵੋਦਿਆ ਪੇਪਰ ਦਿੱਤਾ ਸੀ ਅਤੇ ਜਿਸ ਦੇ ਵਿੱਚੋਂ ਤਿੰਨ ਵਿਦਿਆਰਥੀ ਮਨਿੰਦਰ ਸਿੰਘ ਪੁੱਤਰ ਸੰਦੀਪ ਸਿੰਘ, ਕੋਮਲ ਪੁੱਤਰੀ ਰਾਜ ਸਿੰਘ ਅਤੇ ਸੁਖਮਨਪ੍ਰੀਤ ਪੁੱਤਰੀ ਸੁਰਿੰਦਰ ਕੁਮਾਰ ਵਾਸੀ ਪਿੰਡ ਸੈਦੇਕੇ ਉਤਾੜ ਉਰਫ ਚਾਂਦਮਾਰੀ ਇਸ ਵਿੱਚ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਉਪਰੰਤ ਨਵੋਦਿਆ ਸਕੂਲ ਵਾਸਤੇ ਸਲੈਕਟ ਹੋਏ ਹਨ lਅੱਗੇ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕ ਨੇ ਦੱਸਿਆ ਕਿ ਇਹ ਬੱਚੇ ਸ਼ੁਰੂ ਤੋਂ ਹੀ ਬਹੁਤ ਹੀ ਵਧੀਆ ਕਾਰਜਕਾਰੀ ਵਾਲੇ ਸਨ ਅਤੇ ਜਦੋਂ ਇਹ ਪਹਿਲੀ ਦੂਜੀ ਜਮਾਤ ਵਿੱਚ ਸਨ ਤੇ ਲੋਕਡਾਊਨ ਵਰਗੀਆਂ ਪ੍ਰਤੀਕੂਲ ਪ੍ਰਸਥਿਤੀਆਂ ਵਿੱਚੋਂ ਵੀ ਗੁਜਰੇ ਸਨ ਸਨ ਪ੍ਰੰਤੂ ਮਿਹਨਤੀ ਅਧਿਆਪਕਾਂ ਅਤੇ ਬੱਚਿਆਂ ਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ ਅਤੇ ਪੰਜਵੀਂ ਜਮਾਤ ਤੱਕ ਇਹਨਾਂ ਬੱਚਿਆਂ ਨੇ ਇਸ ਪ੍ਰੀਖਿਆ ਨੂੰ ਪਾਸ ਕਰਨ ਦੀ ਦ੍ਰਿੜ ਇੱਛਾ ਪਾਲੀ ਹੋਈ ਸੀ l ਇਹਨਾਂ ਦੋਹਾਂ ਧਿਰਾਂ ਬੱਚੇ ਤੇ ਅਧਿਆਪਕ ਦੀ ਮਿਹਨਤ ਸਦਕਾ ਬੱਚਿਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਪ੍ਰੀਖਿਆ ਪਾਸ ਕਰਨ ਉਪਰੰਤ ਇਸ ਸਕੂਲ ਦੇ ਸੈਸ਼ਨ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਸਕੂਲ ਦੇ 7 ਬੱਚੇ ਟੈਸਟ ਦੇਣ ਵਾਲਿਆਂ ਵਿੱਚੋਂ ਤਿੰਨ ਬੱਚੇ ਸਲੈਕਟ ਹੋ ਜਾਣੇ ਇੱਕ ਆਪਣੇ ਆਪ ਵਿੱਚ ਪ੍ਰਾਪਤੀ ਹੈ, ਸੋ ਜਿੱਥੇ ਇਸ ਪ੍ਰਾਪਤੀ ਨੂੰ ਪ੍ਰਾਪਤ ਕਰਨ ਵਾਸਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਉੱਥੇ ਪਿੰਡ ਦੇ ਵਸਨੀਕਾਂ ਪੰਚਾਇਤ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਹ ਬੱਚੇ ਆਉਣ ਵਾਲੇ ਸਮੇਂ ਵਿੱਚ ਪਿੰਡ ਦਾ ਨਾਮ ਅਤੇ ਆਪਣੇ ਦੇਸ਼ ਦਾ ਨਾਮ ਇੰਜ ਹੀ ਰੋਸ਼ਨ ਕਰਨਗੇ ਉਥੋਂ ਇਸ ਦੇ ਨਾਲ ਨਾਲ ਹੀ ਅਧਿਆਪਕ ਵੀ ਬਹੁਤ ਆਸਵੰਦ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਕੂਲ ਹੋਰ ਤਰੱਕੀ ਕਰੇਗਾ ਅਤੇ ਸਿੱਖਿਆ ਦੇ ਬਾਕੀ ਖੇਤਰਾਂ ਖੇਡਾਂ ਤੇ ਵਿਦਿਅਕ ਮੁਕਾਬਲਿਆਂ ਦੇ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹੇ ਗਾl ਇਸ ਦੇ ਨਾਲ ਹੀ ਸਕੂਲ ਦੀ ਉਕਤ ਪ੍ਰਾਪਤੀ ਵਾਸਤੇ ਇਸ ਮੌਕੇ ਤੇ ਜਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਸਤੀਸ਼ ਕੁਮਾਰ,ਉਪ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ ਪਰਵਿੰਦਰ ਸਿੰਘ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਨੀਲ ਕੁਮਾਰ ਛਾਬੜਾ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜੀਟੀਯੂ ਪਰਮਜੀਤ ਸਿੰਘ ਸ਼ੋਰੇ ਵਾਲਾ ਜਨਰਲ ਸਕੱਤਰ ਨਿਸ਼ਾਤ ਅਗਰਵਾਲ ਸਰਪਰਸਤ ਭਗਵੰਤ ਭਟੇਜਾ l ਕੁਲਬੀਰ ਸਿੰਘ ਗਿੱਲ, ਮਨਜਿੰਦਰ ਸਿੰਘ, ਓਮ ਪ੍ਰਕਾਸ਼, ਰਵਿੰਦਰ ਪਾਲ ਸਿੰਘ ਨੇ ਵੀ ਇਸ ਪ੍ਰਾਪਤੀ ਵਾਸਤੇ ਬੱਚਿਆਂ ਦੀ ਸਮੂਹ ਸਕੂਲ ਸਟਾਫ ਨੂੰ ਸੁਹਿਰਦਤਾ ਭਰੀ ਵਧਾਈ ਦਿੱਤੀ