
ਵਿਭਾਗ ਵੱਲੋਂ ਭੇਜੀਆਂ ਗਈਆਂ ਅਭਿਆਸ ਸੀਟਾਂ ਅਤੇ ਅਭਿਆਸ ਟੈਸਟ ਨੂੰ ਪ੍ਰਿੰਟ ਕਰਾਉਣ ਲਈ ਪ੍ਰਾਇਮਰੀ ਅਧਿਆਪਕਾਂ ਦੀ ਹੋਈ ਹੋ ਖੱਜਲ-ਖਵਾਰੀ ਤੇ ਭਾਰੀ ਰੋਸ – ਪਨੂੰ , ਲਾਹੌਰੀਆ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਵਿਭਾਗ ਛਪੇ ਪੇਪਰ ਤੇ ਹੋਰ ਸਭ ਸਮੱਗਰੀ ਛਪੀ-ਛਪਾਈ ਭੇਜੇ ਜਾਂ ਤੁਰੰਤ ਡਾਟਾ ਐਟਰੀ ਅਪਰੇਟਰ , ਪ੍ਰਿੰਟਰ ਤੇ ਲੋੜੀਦੀ ਅਡਵਾਂਸ ਰਾਸ਼ੀ ਸਕੂਲਾਂ ਨੂੰ ਜਾਰੀ ਕਰੇ । ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵੱਲੋ ਸਖਤ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਵੱਲੋ ਕੇਅਰ ਐਪ ਅਤੇ ਮੇਲ ਉਪਰ ਭੇਜੇ ਜਾਂਦੇ ਪੇਪਰਾਂ ਨੂੰ ਪ੍ਰਿੰਟ ਕਰਵਾਉਣ ਲਈ ਪ੍ਰਾਇਮਰੀ ਸਕੂਲਾਂ ਕੋਲ ਕੋਈ ਸਹੂਲਤ ਉਪਲਬੱਧ ਨਹੀਂ ਹੈ। ਪਿਛਲੇ ਸਾਲਾਂ ਤੋਂ ਹਜ਼ਾਰਾਂ ਰੁਪਏ ਖਰਚ ਕਰਕੇ ਕਢਵਾਏ ਪ੍ਰਿੰਟਾਂ ਦਾ ਲੇਖ ਜੋਖਾ ਕਰੀਏ ਤਾਂ ਪੰਜਾਬ ਪੱਧਰ ਤੇ ਕਰੋੜਾਂ ਰੁਪਏ ਬਣਦਾ ਹੈ। ਹੁਣ ਵੀ ਅਜਿਹੇ ਪ੍ਰਿੰਟਾਂ ਅਤੇ ਸੀ ਈ.ਪੀ ਟੈਸਟ ਲਈ ਕਢਾਏ ਗਏ । ਪ੍ਰਿੰਟਾਂ ਤੇ ਵੱਡੇ ਪੱਧਰ ਤੇ ਪੈਸੇ ਲੱਗ ਰਹੇ ਹਨ , ਫੰਡ ਅਜੇ ਤਕ ਜਾਰੀ ਨਹੀਂ ਹੋਏ । ਵਿਭਾਗ ਤੁਰੰਤ ਪੂਰੀ ਅਡਵਾਂਸ ਰਾਸ਼ੀ ਜਾਰੀ ਕਰੇ ਤੇ ਵਿਭਾਗ ਅੱਗੇ ਤੋ ਛਪੇ-ਛਪਾਏ ਪੇਪਰ ਤੇ ਹੋਰ ਸਭ ਸਮੱਗਰੀ ਛਪੀ ਭੇਜੇ ਜਾਂ ਤੁਰੰਤ ਡਾਟਾ ਐਟਰੀ ਅਪਰੇਟਰ , ਪ੍ਰਿੰਟਰ ਤੇ ਲੋੜੀਦੀ ਅਡਵਾਂਸ ਰਾਸ਼ੀ ਸਕੂਲਾਂ ਚ ਭੇਜੇ ।ਵਿਭਾਗ ਅਨੁਸਾਰ ਭੇਜੇ ਜਾਣ ਵਾਲੇ ਪੈਸੇ ਪ੍ਰਤੀ ਬਚਾ ਵੀ ਖ਼ਰਚ ਦੀ ਪੂਰਤੀ ਨਹੀਂ ਕਰਦੇ। ਜਿਸਦਾ ਸਮੁੱਚਾ ਪ੍ਰਾਇਮਰੀ ਵਰਗ ਚ ਭਾਰੀ ਰੋਸ ਹੈ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਨਰੇਸ਼ ਪਨਿਆੜ , ਬੀਕੇ ਮਹਿਮੀ , ਲਖਵਿੰਦਰ ਸਿੰਘ ਸੇਖੋਂ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ , ਸਰਬਜੀਤ ਸਿੰਘ ਖਡੂਰ ਸਾਹਿਬ , ਸੋਹਣ ਸਿੰਘ ਮੋਗਾ , ਦਲਜੀਤ ਸਿੰਘ ਲਹੌਰੀਆ , ਅਮ੍ਰਿਤਪਾਲ ਸਿੰਘ ਸੇਖੋਂ , ਨਿਰਭੈ ਸਿੰਘ ਮਾਲੋਵਾਲ , ਅਸ਼ੋਕ ਕੁਮਾਰ ਸਰਾਰੀ , ਤਰਸੇਮ ਲਾਲ ਜਲੰਧਰ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੌਹਾਨ , ਸਤਬੀਰ ਸਿਂਘ ਬੋਪਾਰਾਏ , ਰਵੀ ਵਾਹੀ , ਗੁਰਵਿੰਦਰ ਸਿੰਘ ਬੱਬੂ , ਰਿਸ਼ੀ ਕੁਮਾਰ , ਖੁਸ਼ਪ੍ਰੀਤ ਸਿੰਘ ਕੰਗ ਆਦਿ ਆਗੂ ਹਾਜ਼ਰ ਸਨ ।