
‘ਲੈੱਟਸ ਸ਼ੇਅਰ ਏ ਮੀਲ’ ਦੇ ਸ.ਰਣਜੀਤ ਸਿੰਘ ਵੱਲੋਂ ਸ.ਪ੍ਰ. ਸਕੂਲ ਵਰਨਾਲੀ ‘ਚ ਇਨਵਰਟਰ (ਬੈਟਰੀ) ਅਤੇ ਪੱਖੇ ਕਰਵਾਏ ਗਏ ਮੁੱਹਈਆ।
ਸਰਕਾਰੀ ਪ੍ਰਾਇਮਰੀ ਸਕੂਲ ਵਰਨਾਲੀ ਵਿਖੇ ‘ਲੈੱਟਸ ਸ਼ੇਅਰ ਏ ਮੀਲ ਤੋਂ ਸ.ਰਣਜੀਤ ਸਿੰਘ ਜੀ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਸਕੂਲ ਵਿਚ ਬੱਚਿਆਂ ਦੀ ਸੁਵਿਧਾ ਲਈ ਇਨਵਰਟਰ (ਬੈਟਰੀ) ਅਤੇ ਪੱਖੇ ਮੁਹੱਈਆ ਕਰਵਾਏ ਗਏ।ਉਹਨਾਂ ਵੱਲੋਂ ਪਿੱਛਲੇ ਸਾਲ ਵੀ ਸਕੂਲ ਵਿੱਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਤਕਰੀਬਨ 40 ਹਜ਼ਾਰ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਸਬਮਰਸੀਬਲ ਦਾ ਕੰਮ ਕਰਵਾਇਆ ਗਿਆ ਸੀ।। ਭਾਵੇਂ ਕਿ ਇਹ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦਾ ਕੰਮ ਹੈ, ਪਰ ਫਿਰ ਵੀ ਕਈ ਸਮਾਜ ਸੇਵੀ ਸੰਸਥਾਵਾਂ ਇਹਨਾਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਕੇ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹਨ। ਇਸ ਮੌਕੇ ਸਮਾਜ ਸੇਵੀ ਸ.ਪ੍ਰਕਾਸ਼ ਸਿੰਘ, ਸਕੂਲ ਇੰਚਾਰਜ ਕੁਲਦੀਪ ਸਿੰਘ ਜੀ ਮੈਡਮ ਅਮਨਜੋਤ ਕੌਰ ਜੀ ਅਤੇ ਐਸ.ਐਮ.ਸੀ ਵੱਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦਾ ਧੰਨਵਾਦ ਕੀਤਾ।