
ਰੋਸ ਵਜੋਂ ਮੁਲਾਜ਼ਮਾਂ ਤੇ ਪੈਨਸ਼ਨਰਸ ਨੇ ਥਾਂ ਥਾਂ ਬਜਟ ਦੀਆਂ ਕਾਪੀਆਂ ਸਾੜੀਆਂ
ਸਰਕਾਰ ਦੀ ਲਾਰੇ ਲੱਪੇ ਅਤੇ ਵਾਅਦਾ ਖਿਲਾਫੀ ਵਿਰੁੱਧ ਸੰਘਰਸ਼ ਤਿੱਖਾ ਕੀਤਾ ਜਾਵੇਗਾ- ਨਵਪ੍ਰੀਤ ਬੱਲੀ
ਪੰਜਾਬ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨਾਲ ਮੀਟਿੰਗ ਨਾ ਕਰਨ, ਮੰਗਾਂ ਦੀ ਪੂਰਤੀ ਲਈ ਬਜਟ ਵਿੱਚ ਕੋਈ ਤਜਵੀਜ਼ ਨਾ ਰੱਖਣ, ਪੰਜਾਬ ਦੇ ਲੋਕਾਂ ਤੋਂ ਸਿੱਖਿਆ ਦਾ ਹੱਕ ਖੋਹਣ ਲਈ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਤਜਵੀਜ਼ ਵਿਰੁੱਧ ਤੇ ਕੰਪਿਊਟਰ ਅਧਿਆਪਕਾਂ ਤੇ ਕੀਤੇ ਤਸ਼ੱਦਦ ਵਿਰੁੱਧ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੁਲਾਜ਼ਮਾਂ/ਪੈਨਸ਼ਨਰਜ ਵੱਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਜਲੰਧਰ ਵਿਖੇ ਨਵਪ੍ਰੀਤ ਬੱਲੀ ਦੀ ਅਗਵਾਈ ਵਿੱਚ, ਮਲਕੋ ਤਰਾੜ ਵਿਖੇ ਸੰਦੀਪ ਕੰਬੋਜ ਦੀ ਅਗਵਾਈ ਵਿੱਚ, ਪ੍ਰਤਾਪਪੁਰਾ ਲਾਂਬੜਾ ਵਿਖੇ ਵਿਜੈ ਕੁਮਾਰ ਦੀ ਅਗਵਾਈ ਵਿੱਚ, ਨਕੋਦਰ ਵਿਖੇ ਕੰਵਲਜੀਤ ਸੰਗੋਵਾਲ ਤੇ ਬਲਜੀਤ ਕੁਲਾਰ ਦੀ ਅਗਵਾਈ ਵਿੱਚ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸੇ ਤਰ੍ਹਾਂ ਜਲੰਧਰ ਸ਼ਹਿਰ ਵਿੱਚ ਬੀਪੀਈਓਜ ਦਫਤਰਾਂ ਦੇ ਮੋਹਰੇ ਅਤੇ ਹੋਰ ਸੈਂਟਰਾਂ ਵਿੱਚ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ।ਇਸ ਮੌਕੇ ਉਪਰ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਗਾਏ ਕਿ ਸਰਕਾਰ ਨੇ ਪਿਛਲੇ 2 ਸਾਲਾਂ ਤੋਂ ਮੁਲਾਜ਼ਮ ਮੰਗਾਂ ਨੂੰ ਅਣਗੋਲਿਆ ਕੀਤਾ ਹੈ। ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੀ ਮੰਗ ਮੰਨਣ ਉਪਰੰਤ ਵੀ ਇਸ ਬਾਰੇ ਠੀਕ ਤਰ੍ਹਾਂ ਨਾਲ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹਾ, ਡੀ.ਏ. ਦੀਆਂ ਪੈਂਡਿਗ 8% ਕਿਸ਼ਤਾਂ ਤੇ ਪਿਛਲੀਆਂ ਕਿਸਤਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ, ਪੇਂਡੂ ਭੱਤੇ ਸਮੇਤ ਕੱਟੇ ਹੋਏ ਹੋਰ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, 6ਵੇਂ ਪੇਅ-ਕਮਿਸ਼ਨ ਦਾ ਬਕਾਇਆ ਰਲੀਜ਼ ਨਹੀਂ ਕੀਤਾ ਜਾ ਰਿਹਾ ਹੈ, ਕੀਤੇ ਵਾਅਦੇ ਮੁਤਾਬਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਅੰਦਰ ਸਰਕਾਰ ਪ੍ਰਤੀ ਬਹੁਤ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਪ੍ਰਤੀਕਰਮ ਵਜੋਂ ਅੱਜ ਸਮੂਹ ਪੰਜਾਬ ਵਿੱਚ ਅਧਿਆਪਕਾਂ , ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਮੁਲਾਜ਼ਮ ਆਗੂ ਰਸ਼ਮਿੰਦਰ ਪਾਲ ਸੋਨੂੰ, ਰਕੇਸ਼ ਕੁਮਾਰ ਬੰਟੀ, ਸ਼ੇਖਰ ਚੰਦ, ਪਿਆਰਾ ਸਿੰਘ, ਕਲਭੂਸ਼ਨ ਗੁਪਤਾ, ਜਸਵੀਰ ਸਿੰਘ, ਵਨੀਤ ਕੁਮਾਰ, ਦੀਪਕ ਕੁਮਾਰ,ਰਘਵੀਰ ਪਾਲ,ਕਮਲਦੇਵ ਸਿੰਘ, ਜਸਵੰਤ ਸਿੰਘ ਰੌਲੀ ਅੰਮ੍ਰਿਤਪਾਲ ਕੌਰ ਰੌਲੀ, ਸੁਖਰਾਜ ਸਿੰਘ, ਅਭੈਜੀਤ ਸਿੰਘ ਵਿਰਕ, ਪਰਮਜੀਤ ਕੌਰ, ਸਤਿੰਦਰਜੀਤ, ਤਰਲੋਕ ਸਿੰਘ, ਅਮਨ ਵਰਮਾ ,ਵਿਸ਼ਾਲ, ਲਖਵੀਰ ਕੌਰ, ਸਵਿੰਦਰ ਗਿੱਲ, ਮੀਨਾਕਸ਼ੀ ਕਪਿਲਾ, ਸੁਖਜਿੰਦਰ ਸਿੰਘ ਹਰਮੀਤ ਕੌਰ, ਮੈਡਮ ਭਾਵਨਾ ਅਤੇ ਪਰਮਜੀਤ ਕੌਰ ਤੇ ਹੋਰ ਆਗੂ ਹਾਜ਼ਰ ਸਨ।