ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਖੂਨਦਾਨ ਕੈੰਪ 25 ਫਰਵਰੀ ਨੂੰ – ਅਮਨ ਸ਼ਰਮਾ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਖੂਨਦਾਨ ਕੈੰਪ 25 ਫਰਵਰੀ ਨੂੰ – ਅਮਨ ਸ਼ਰਮਾ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਅਮਨ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕਲੱਬ ਵਲੋਂ ਸਿਵਿਲ ਹਸਪਤਾਲ ਅੰਮ੍ਰਿਤਸਰ ਅਤੇ ਮਾਨਵ ਭਲਾਈ ਸੰਸਥਾ ਸੇਵਾ -ਸਾਡਾ ਮਿਸ਼ਨ ਦੇ ਸਹਿਯੋਗ ਨਾਲ 25 ਫਰਵਰੀ ਦਿਨ ਐਤਵਾਰ ਨੂੰ ਬਾਬਾ ਬੁਖਾਰੀ ਗੁਰੁਦਵਾਰਾ ਮਜੀਠਾ ਰੋਡ ਅੰਮ੍ਰਿਤਸਰ ਵਿੱਖੇ ਖੂਨ ਦਾਨ ਕੈੰਪ ਲਗਾਇਆ ਜਾਵੇਗਾ | ਅੰਮ੍ਰਿਤਸਰ ਐਮ. ਪੀ. ਗੁਰਜੀਤ ਸਿੰਘ ਔਜਲਾ ਮੁੱਖ ਮਹਿਮਾਨ ਅਤੇ ਡਿਸਟ੍ਰਿਕਟ ਗਵਰਨਰ ਵਿਪਿਨ ਭਸੀਨ ਗੈਸਟ ਆਫ਼ ਆਨਰ ਹੋਣਗੇ| | ਇਸ ਮੌਕੇ ਅਮਨ ਸ਼ਰਮਾ, ਪ੍ਰਦੀਪ ਕਾਲੀਆ, ਅਸ਼ਵਨੀ ਅਵਸਥੀ ਨੇ ਦੱਸਿਆ ਕਿ ਥੈਲੇਸਿਮੀਆਂ ਪੀਡ਼ੀਤ ਬੱਚਿਆਂ ਨੂੰ ਇੱਕ ਮਹੀਨੇ ਵਿੱਚ ਦੋ ਤਿੰਨ ਵਾਰ ਖੂਨ ਚੜ੍ਹਾਉਣਾ ਪੈਦਾ ਹੈ ਅਤੇ ਕਈ ਹੋਰ ਰੋਗਾਂ ਬਿਮਾਰੀਆਂ ਅਤੇ ਦੁਰਘਟਨਾਂ ਪੀਡ਼ੀਤ ਨੂੰ ਖੂਨ ਦੀ ਲੋੜ ਹੁੰਦੀ ਹੈ ਇਸ ਲਈ ਖੂਨ ਦਾਨ ਇੱਕ ਮਹਾਨ ਦਾਨ ਹੈ ਇਸ ਨਾਲ ਅਨਮੋਲ ਜੀਵਨ ਬਚਾਇਆ ਜਾ ਸਕਦਾ ਹੈ. ਖੂਨ ਦਾਤਾ ਇੱਕ ਜੀਵਨ ਰੱਖਯਕ ਹੁੰਦਾ ਹੈ ਇਸ ਲਈ ਐਮ ਪੀ ਗੁਰਜੀਤ ਔਜਲਾ ਅਤੇ ਡਿਸਟ੍ਰਿਕਟ ਗਵਰਨਰ ਵਿਪਿਨ ਭਸੀਨ ਨੇ ਅੰਮ੍ਰਿਤਸਰ ਦੇ ਸਮੂਹ ਰੋਟਰੀ ਕਲਬਾਂ ਅਤੇ ਨੌਜਵਾਨਾਂ ਅਤੇ ਲੋਕਾਂ ਨੂੰ ਇਸ ਖੂਨਦਾਨ ਕੈੰਪ ਵਿੱਚ ਖੂਨ ਦਾਨ ਕਰਨ ਅਤੇ ਇਸ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਤਾਂਕਿ ਵੱਧ ਤੋਂ ਵੱਧ ਮਨੁੱਖੀ ਜਾਨਾ ਬਚਾਈ ਜਾ ਸਕਣ | ਅਮਨ ਸ਼ਰਮਾ ਨੇ ਦੱਸਿਆ ਕਿ ਇੱਕ ਸਿਹਤਮੰਦ 18 ਤੋਂ 60 ਸਾਲਾਂ ਵਿਅਕਤੀ ਸਾਲ ਵਿੱਚ ਤਿੰਨ ਮਹੀਨੇ ਦੇ ਅੰਤਰਾਲ ਨਾਲ ਚਾਰ ਵਾਰੀ ਖੂਨਦਾਨ ਕਰ ਸਕਦਾ ਹੈ ਇਸਲਈ ਖੂਨ ਦਾਨ ਤੋਂ ਡਰਨਾ ਨਹੀਂ ਚਾਹੀਦਾ| ਉਹਨਾਂ ਦੱਸਿਆ ਕਿ ਉਹ ਆਪ ਵੀ ਅੱਜ ਤੱਕ 20 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਇਸ ਵਾਰ ਵੀ ਖੂਨ ਦਾਨ ਕਰਨਗੇ |ਇਸ ਮੌਕੇ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਚਾਰਟਰ ਪ੍ਰਧਾਨ ਐਚ. ਐਸ. ਜੋਗੀ, ਪਰਮਜੀਤ ਸਿੰਘ, ਹਰਦੇਸ਼ ਦਵੇਸਰ, ਅਸ਼ੋਕ ਸ਼ਰਮਾ, ਰਣਬੀਰ ਬੇਰੀ, ਕੇ. ਐਸ. ਚੱਠਾ, ਅੰਦੇਸ਼ ਭੱਲਾ, ਮਨਿੰਦਰ ਸਿੰਘ ਸਿਮਰਨ, ਪ੍ਰਦੀਪ ਸ਼ਰਮਾ, ਬਲਦੇਵ ਮੰਨਣ, ਬਲਦੇਵ ਸਿੰਘ ਸੰਧੂ, ਆਦਿ ਹਾਜਰ ਸਨ

Scroll to Top