ਰੈਗੂਲਰ ਅਧਿਆਪਕ ਹੜਤਾਲ ਕਰਕੇ 16 ਫਰਵਰੀ ਦੇ ‘ਭਾਰਤ ਬੰਦ’ ਵਿੱਚ ਹੋਣਗੇ ਸ਼ਾਮਲ


ਰੈਗੂਲਰ ਅਧਿਆਪਕ ਹੜਤਾਲ ਕਰਕੇ 16 ਫਰਵਰੀ ਦੇ ‘ਭਾਰਤ ਬੰਦ’ ਵਿੱਚ ਹੋਣਗੇ ਸ਼ਾਮਲ

ਕੱਚੇ, ਪਰਖ ਕਾਲ ਅਧੀਨ ਅਤੇ ਕੰਪਿਊਟਰ ਅਧਿਆਪਕ ਸਮੂਹਿਕ ਛੁੱਟੀ ਲੈਕੇ ਭਾਰਤ ਬੰਦ ਵਿੱਚ ਭਰਨਗੇ ਹਾਜ਼ਰੀ

16 ਦੀ ਹੜਤਾਲ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱਖਿਆ) ਜਲੰਧਰ ਨੂੰ ਹੜਤਾਲ ਕਰਨ ਸਬੰਧੀ ਨੋਟਿਸ ਦਿੱਤਾ ਗਿਆ

ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ 16 ਫਰਵਰੀ ਨੂੰ ਦਿੱਤੇ ਗਏ ‘ਭਾਰਤ ਬੰਦ’ ਅਤੇ ‘ਹੜਤਾਲ’ ਦੇ ਸੱਦੇ ਨੂੰ ਸਫਲ ਬਣਾਉਣ ਲਈ 16 ਤੋਂ ਵਧੇਰੇ ਪ੍ਰਮੁੱਖ ਅਧਿਆਪਕ ਜਥੇਬੰਦੀਆਂ ਵੱਲੋਂ ਲਗਾਤਾਰ ਦੋ ਦਿਨ ਵਰਚੂਅਲ ਮੀਟਿੰਗਾਂ ਕਰਨ ਉਪਰੰਤ ’16 ਫਰਵਰੀ ਦੀ ਹੜਤਾਲ ਸਬੰਧੀ ਅਧਿਆਪਕਾਂ ਦੇ ਮੋਰਚੇ’ ਦਾ ਗਠਨ ਕਰਨ ਅਤੇ ਪੰਜਾਬ ਭਰ ਵਿੱਚੋਂ ਰੈਗੂਲਰ ਅਧਿਆਪਕਾਂ ਵੱਲੋਂ ਹੜਤਾਲ ਕਰਕੇ ਅਤੇ ਕੱਚੇ, ਪਰਖ ਕਾਲ ਅਧੀਨ ਤੇ ਕੰਪਿਊਟਰ ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਲੈਕੇ ‘ਭਾਰਤ ਬੰਦ’ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਹੈ।ਇਸੇ ਤਹਿਤ ਸਾਂਝਾ ਅਧਿਆਪਕ ਮੋਰਚਾ ਪੰਜਾਬ, ਜ਼ਿਲ੍ਹਾ ਜਲੰਧਰ ਵਿਖੇ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਤਰਸੇਮ ਲਾਲ, ਸੁਖਵਿੰਦਰ ਸਿੰਘ ਮੱਕੜ, ਰਜੇਸ਼ ਕੁਮਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ, ਕੌਮੀ ਸਿੱਖਿਆ ਨੀਤੀ-2020 ਰੱਦ ਕਰਵਾਕੇ ਸਿੱਖਿਆ ਨੂੰ ਰਾਜਾਂ ਦੇ ਅਧਿਕਾਰ ਹੇਠ ਲਿਆਉਣ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਘੜਣ, ਨਵੇਂ ਸਕੇਲਾਂ ਦੀ ਥਾਂ ਪੰਜਾਬ ਤਨਖਾਹ ਸਕੇਲਾਂ ਦੀ ਬਹਾਲੀ, ਕੱਚੇ/ਸੁਸਾਇਟੀ/ਕੰਪਿਊਟਰ ਅਧਿਆਪਕਾਂ ਦੀ ਵਿਭਾਗੀ ਰੈਗੂਲਰਾਇਜ਼ੇਸ਼ਨ, ਕੱਟੇ ਗਏ ਸਾਰੇ ਭੱਤਿਆਂ ਦੀ ਬਹਾਲੀ, ਪੈਂਡਿੰਗ ਮਹਿੰਗਾਈ ਭੱਤੇ ਸਮੇਤ ਹੋਰਨਾਂ ਹੱਕੀ ਮੰਗਾਂ ਅਤੇ ਨਿੱਜੀਕਰਨ-ਪੱਖੀ ਨੀਤੀਆਂ ਖਿਲਾਫ ਸਮੁੱਚੇ ਅਧਿਆਪਕ ਵਰਗ ਨੂੰ 16 ਫਰਵਰੀ ਦੇ ਸੰਘਰਸ਼ਾਂ ਦਾ ਵਧ-ਚੜ੍ਹ ਕੇ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਮੀਟਿੰਗ ਵਿੱਚ 16 ਫਰਵਰੀ ਦੀ ਹੜਤਾਲ ਸਬੰਧੀ ਅਧਿਆਪਕਾਂ ਦੇ ਜਲੰਧਰ ਮੋਰਚੇ’ ਵੱਲੋਂ ਭਾਰਤ ਬੰਦ ਮੌਕੇ ਵਿਆਪਕ ਪੱਧਰ ‘ਤੇ ਲੱਗਣ ਜਾ ਰਹੇ ਸੜਕ ਚੱਕਾ ਜਾਮ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 16 ਫਰਵਰੀ ਨੂੰ ਲਏ ਜਾ ਰਹੇ ਪੇਪਰਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਤਹਿਤ ਅਧਿਆਪਕ ਆਗੂਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਮੈਡਮ ਹਰਜਿੰਦਰ ਕੌਰ ਨੂੰ ਹੜਤਾਲ ਦਾ ਨੋਟਿਸ ਅਤੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਭਾਰਤ ਭੂਸ਼ਨ ਲਾਡਾ, ਸੰਦੀਪ ਕੰਬੋਜ, ਵਿਜੈ ਕੁਮਾਰ, ਰਿਸ਼ੀ ਕੁਮਾਰ, ਰਵਿੰਦਰ ਕੁਮਾਰ, ਮਨਦੀਪ ਸਿੰਘ, ਭਗਵੰਤ ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਠਾਕੁਰ, ਵਿਜੇ ਪਾਲ ਸਿੰਘ, ਵਿਜੈ ਕੁਮਾਰ ਸੀ.ਐਚ.ਟੀ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Scroll to Top