
ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਜਿਲਾ ਸਿੱਖਿਆ ਅਫਸਰ ਮਾਨਸਾ ਨੂੰ ਮਿਲਿਆ।5 ਈਟੀਟੀ ਅਧਿਆਪਕਾ ਬਣਨਗੇ ਹੈਡ ਟੀਚਰ -ਅਮਨਦੀਪ ਸ਼ਰਮਾ। ਅਧਿਆਪਕਾਂ ਦੇ ਪਲੋਂ ਚੱਲੇ ਪੈਸੇ ਵਾਪਸ ਕਰਨ ਸਬੰਧੀ ਡਾਇਰੈਕਟਰ ਜਨਰਲ ਨੂੰ ਭੇਜਿਆ ਮੰਗ ਪੱਤਰ -ਗੁਰਜੰਟ ਸਿੰਘ ਬੱਛੂਆਣਾ। ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਜਿਲਾ ਮਾਨਸਾ ਦਾ ਇੱਕ ਵਫਦ ਅੱਜ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਮੈਡਮ ਮਲਕਾ ਰਾਣੀ ਨੂੰ ਮਿਲਿਆ। ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਹੈਡ ਟੀਚਰ ,ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਕਰਨ ਸਬੰਧੀ ਅਤੇ ਸੀਨੀਅਰਤਾ ਸੂਚੀਆਂ ਵਿੱਚ ਸੋਧ ਕਰਨ ਸਬੰਧੀ ਗੱਲਬਾਤ ਰੱਖੀ ਗਈ ਤਾਂ ਉਹਨਾਂ ਕਿਹਾ ਕਿ ਪੰਜ ਈ ਟੀ ਟੀ ਅਧਿਆਪਕਾਂ ਨੂੰ ਇਸੇ ਹਫਤੇ ਹੀ ਹੈਡ ਟੀਚਰ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਨਿਯਮਾਂ ਅਨੁਸਾਰ ਸੀਨੀਅਰਤਾ ਸੂਚੀ ਤਿਆਰ ਕੀਤੀ ਜਾਵੇਗੀ । ਇਸ ਸਬੰਧੀ ਜਸ਼ਨ ਅਤੇ ਮੈਡਮ ਇੰਦਰਜੀਤ ਕੌਰ ਦੀ ਡਿਊਟੀ ਲਗਾ ਦਿੱਤੀ ਗਈ ਹੈ। ਜਥੇਬੰਦੀ ਵੱਲੋਂ ਨੌਕਰੀ ਛੱਡ ਚੁੱਕੇ ਈਜੀਐਸ,ਐਸਟੀਆਰ, ਸਿੱਖਿਆ ਕਰਮੀ ਅਧਿਆਪਕ ਜਿਨਾਂ ਦੀ ਵੈਰੀਫਿਕੇਸ਼ਨ ਦੋ ਲਿਸਟਾਂ ਵਿੱਚ ਨਾਮ ਨਹੀਂ ਆਇਆ ਉਹਨਾਂ ਦੀਆਂ ਫਾਇਲਾਂ ਡੀਪੀਆਈ ਦਫਤਰ ਭੇਜਣ ਸੰਬੰਧੀ ਗੱਲਬਾਤ ਰੱਖੀ ਗਈ ਅਤੇ ਤਿੰਨ ਫਾਈਲਾਂ ਜਿਲਾ ਸਿੱਖਿਆ ਅਫਸਰ ਮਾਨਸਾ ਨੂੰ ਦਿੱਤੀਆਂ ਗਈਆਂ। ਜਥੇਬੰਦੀ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਖਾਣੇ ਤੇ ਖਰਚ ਹੋਈ ਰਾਸ਼ੀ ਦੀ ਜਾਰੀ ਕਰਨ ਦੀ ਮੰਗ ਰੱਖੀ ਇਸ ਸਬੰਧੀ ਉਨਾ ਕਿਹਾ ਕਿ ਸਾਰੇ ਬਿੱਲ ਡਿਪਟੀ ਕਮਿਸ਼ਨਰ ਮਾਨਸਾ ਨੂੰ ਭੇਜੇ ਜਾ ਚੁੱਕੇ ਹਨ ਅਤੇ ਜਲਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਇੱਕ ਮੰਗ ਪੱਤਰ ਮਾਰਚ ਮਹੀਨੇ ਵਾਪਸ ਹੋਈਆਂ ਪੀਐਫਐਮਐਸ ਖਾਤਿਆਂ ਦੀਆਂ ਗਰਾਂਟਾਂ ਸਕੂਲਾਂ ਨੂੰ ਭੇਜਣ ਸਬੰਧੀ ਭੇਜਿਆ ਗਿਆ ਤਾਂ ਕਿ ਦੁਕਾਨਦਾਰਾਂ ਦੇ ਬਿਲਾਂ ਦੀ ਭਰਪਾਈ ਹੋ ਸਕੇ। ਇਸ ਸਮੇਂ ਗੁਰਜੰਟ ਸਿੰਘ ਬੱਛੂਆਣਾ, ਬਲਵਿੰਦਰ ਭੀਖੀ ,ਅਕਬਰ ਬੱਪੀਆਣਾ ,ਜਸ਼ਨ ,ਮੈਡਮ ਇੰਦਰਜੀਤ ਕੌਰ ਆਦਿ ਹਾਜ਼ਰ ਸਨ।