
ਮਿਸ਼ਨ ਸਮਰੱਥ ਤਹਿਤ ਸਮੂਹ ਸੈਕੰਡਰੀ ਸਕੂਲ ਮੁੱਖੀਆਂ ਦੀ ਸਿਖਲਾਈ ਵਰਕਸ਼ਾਪ ਹੋਈ ਸੰਪਨ
ਮਿਸ਼ਨ ਸਮਰੱਥ ਦੇ ਟੀਚਿਆਂ ਦੀ ਪ੍ਰਾਪਤੀ ਲਈ ਸਕੂਲ ਮੁੱਖੀ ਅਤੇ ਅਧਿਆਪਕ ਨਿਭਾਉਣ ਅਹਿਮ ਰੋਲ -ਡੀਈਓ ਸ਼ਿਵਪਾਲ ਗੋਇਲ
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਅਤੇ ਐੱਸਸੀਈਆਰਟੀ ਪੰਜਾਬ ਵੱਲੋਂ ਸਕੂਲੀ ਸਿੱਖਿਆ ਵਿੱਚ ਸੁਧਾਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖਿਆ ਸੁਧਾਰਾਂ ਨੂੰ ਅੱਗੇ ਵਧਾਉਂਦਿਆਂ ਵਿਭਾਗ ਵੱਲੋਂ ਸਕੂਲੀ ਸਿੱਖਿਆ ਦੇ ਮੁਹਾਂਦਰੇ ਨੂੰ ਨਿਖਾਰਨ ਅਤੇ ਗੁਣਾਤਮਕ ਸਿੱਖਿਆ ਨੂੰ ਬੜਾਵਾ ਦੇਣ ਲਈ ਮਿਸ਼ਨ ਸਮਰਥ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਡਾਇਟ ਕੌੜਿਆਂਵਾਲੀ ਵਿਖੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਸਕੂਲ ਮੁੱਖੀਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਤਿੰਨ ਚਰਨਾਂ ਵਿੱਚ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸ਼ਿਵਪਾਲ ਗੋਇਲ, ਡਾਇਟ ਪ੍ਰਿੰਸੀਪਲ ਡਾਂ ਰਚਨਾ ਨੇ ਉਚੇਚੇ ਤੌਰ ਤੇ ਇਸ ਸਿਖਲਾਈ ਕੈਂਪ ਦਾ ਦੌਰਾ ਕਰਕੇ ਸਿਖਲਾਈ ਪ੍ਰਾਪਤ ਕਰਕੇ ਰਹੇ ਸਕੂਲ ਮੁੱਖੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਵੱਲੋਂ ਵੀ ਪਹੁੰਚ ਕੇ ਸਿਖਲਾਈ ਲੈ ਰਹੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਰਿਸੋਰਸਪਰਸਨ ਵਤਨ ਸਿੰਘ ਅਸ਼ੋਕ ਧਮੀਜਾ,ਨਵੀਨ ਬੱਬਰ, ਇਸ਼ਾਨ ਠਕਰਾਲ ਵੱਲੋਂ ਆਪਣੇ ਆਪਣੇ ਵਿਸ਼ਿਆਂ ਦੀ ਵਿਸਥਾਰਤ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਸ਼ਿਵਪਾਲ ਗੋਇਲ ਨੇ ਸਮੂਹ ਸਕੂਲ ਮੁੱਖੀਆਂ ਨੂੰ ਕਿਹਾ ਕਿ ਆਪਣੇ ਆਪਣੇ ਸਟਾਫ ਨਾਲ ਮੀਟਿੰਗਾਂ ਕਰਕੇ ਬੱਚਿਆਂ ਦੇ ਮੁੱਢਲੇ ਪੱਧਰਾ ਦੀ ਜਾਂਚ ਕਰਕੇ ਟੀਚਿਆਂ ਦੀ ਪ੍ਰਾਪਤੀ ਲਈ ਪੂਰਨ ਯੋਜਨਾਬੰਦੀ ਕਰਨ।
ਡਾਇਟ ਪ੍ਰਿੰਸੀਪਲ ਅਤੇ ਅਮਲੇ ਵੱਲੋਂ ਟ੍ਰੇਨਿੰਗ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ।