
ਮਾਸਟਰ ਕੇਡਰ ਯੂਨੀਅਨ ਨੇ ਫੂਕੇ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ
“ਮੀਟਿੰਗ ਨਾ ਦੇਣ ਤੇ 26 ਜਨਵਰੀ ਤੋਂ ਬਾਅਦ ਕੀਤੇ ਜਾਣਗੇ ਮੰਤਰੀਆਂ ਦੇ ਘਰਾਂ ਦੇ ਘੇਰਾਓ
ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜਿਲਾ ਫ਼ਾਜ਼ਿਲਕਾ ਅਧੀਨ ਸਮੂਹ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਦਿੱਤਾ ਮਾਸਟਰ ਕੇਡਰ ਜਥੇਬੰਦੀ ਨੂੰ ਸਮਰਥਨ ਅਤੇ ਏਕੇ ਨਾਲ ਸੰਘਰਸ਼ ਵਿੱਡਣ ਦਾ ਕੀਤਾ ਐਲਾਨ
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਦਿੱਤੇ ਗਏ ਐਕਸ਼ਨਾਂ ਦੀ ਲੜੀ ਤਹਿਤ ਫਾਜਿਲਕਾ ਜਿਲੇ ਵਿਖੇ ਵਿੱਤ ਮੰਤਰੀ ਵੱਲੋ ਵਿੱਤੀ ਮੰਗਾਂ ਹੱਲ ਨਾ ਕਰਨ ਅਤੇ ਸਿੱਖਿਆ ਮੰਤਰੀ ਵੱਲੋ ਮੰਨੀਆ ਹੋਈਆਂ ਮੰਗਾਂ ਨੂੰ ਨਾਂ ਪੂਰੀਆਂ ਕਰਨ ਦੇ ਵਿਰੋਧ ਵਿੱਚ ਡੀਸੀ ਦਫਤਰ ਫ਼ਾਜ਼ਿਲਕਾ ਦੇ ਸਾਹਮਣੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਗਏ l ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ/ ਸੀਨੀਅਰ ਸੂਬਾ ਮੀਤ ਪ੍ਰਧਾਨ , ਦਲਜੀਤ ਸਿੰਘ ਸੱਭਰਵਾਲ ,ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਸਰਪ੍ਰਸਤ ਧਰਮਿੰਦਰ ਗੁਪਤਾ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਮਾਸਟਰ ਕੇਡਰ ਤੋਂ ਲੈਕਚਰਾਰ ,ਹੈਡਮਾਸਟਰ ਪ੍ਰਮੋਸ਼ਨ ਜਾਣਕੇ ਲਟਕਾ ਰਹੀ ਹੈ , ਪੁਰਾਣੀ ਪੈਨਸ਼ਨ ਪ੍ਰਤੀ ਟਾਲ ਮਟੋਲ ਕਰਨਾ ,ਬਾਰਡਰ ਅਲਾਉਂਸ, ਏਸੀਪੀ ਲੰਮੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ ਅਤੇ ਪਿਛਲੀ ਸਰਕਾਰ ਵੇਲੇ ਤੋਂ ਹੀ ਅਧਿਆਪਕਾਂ ਦੀ ਤਨਖਾਹ ਕਟੌਤੀ 200 ਰੁਪਏ ਪ੍ਰਤੀ ਮਹੀਨਾ ਉਗਰਾਹੀ ਕੀਤੀ ਜਾ ਰਹੀ ਹੈ, 2•59 ਗੁਣਾਂਕ ਦੇਣ ਤੋਂ ਇਨਕਾਰੀ ਜਿਸ ਨਾਲ ਪੰਜਾਬ ਦੇ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈl ਮੰਤਰੀ ਵੱਲੋਂ ਮੀਟਿੰਗ ਨਾ ਕਰਨੀ ਜਾਂ ਮੀਟਿੰਗ ਵਿੱਚੇ ਛੱਡ ਦੇਣਾ ਜਮਹੂਰੀ ਹੱਕਾਂ ਨਾਲ ਧੱਕੇਸ਼ਾਹੀ ਕਰਨੀ ਸਿੱਖਿਆ ਮੰਤਰੀ ਦੇ ਮਾੜੇ ਵਿਵਹਾਰ ਦੀ ਨਿਸ਼ਾਨੀ ਹੈ । ਜਿਸ ਕਾਰਨ ਸਿੱਖਿਆ ਮੰਤਰੀ ਦਾ ਪੰਜਾਬ ਵਿੱਚ ਵਿਰੋਧ ਜਾਰੀ ਹੈ। ਸਿੱਖਿਆ ਮੰਤਰੀ ਵੱਲੋਂ ਵੀ ਮੰਨੀਆਂ ਹੋਈਆਂ ਮੰਗਾਂ ਜਿਵੇ ਐਸਐਸਏ/ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਮੁਤਾਬਕ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਸਬੰਧੀ ਪੰਜ ਮਹੀਨੇ ਬੀਤ ਜਾਣ ਤੋਂ ਮਗਰੋਂ ਵੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ, ਸਰਕਾਰ ਸਿੱਖਿਆ ਦੀ ਹਾਲਤ ਨੇਸਤੋ ਨਾਬੂਦ ਕਰ ਰਹੀ ਹੈ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਪੌਲਿਸੀ ਨਾਲ ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਤੋ ਵਾਝਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ , ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਮਾਸਟਰ ਕੇਡਰ ਯੂਨੀਅਨ ਨੇ ਇਕੱਠੇ ਹੋ ਕੇ ਡੀ ਸੀ ਦਫਤਰ ਫ਼ਾਜ਼ਿਲਕਾ ਦੇ ਮੇਨ ਗੇਟ ਦੇ ਸਾਹਮਣੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਪਿੱਟ ਸਿਆਪਾ ਕਰਕੇ ਇਹਨਾਂ ਦੇ ਪੁਤਲੇ ਫੂਕੇ ਗਏ ਪੁਤਲੇ ਫੂਕਣ ਸਮੇਂ ਮਾਸਟਰ ਕੇਡਰ ਯੂਨੀਅਨ ਨੇ ਕਿਹਾ ਕਿ ਜੇ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ਼ ਮੰਗਾਂ ਹੱਲ ਕਰਨ ਵਾਸਤੇ ਕੋਈ ਮੀਟਿੰਗ ਨਹੀਂ ਕਰਦੇ ਤਾਂ ਮਾਸਟਰ ਕੇਡਰ ਯੂਨੀਅਨ 26 ਜਨਵਰੀ ਤੋਂ ਬਾਅਦ ਇਹਨਾਂ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰੇਗੀ l ਇਸ ਸਮੇਂ ਹੋਰਾਂ ਤੋਂ ਇਲਾਵਾ ਇਨਾਂ ਅਧਿਆਪਕ ਆਗੂਆਂ ਵਿੱਚ ਦਪਿੰਦਰ ਢਿੱਲੋ ,ਇਨਕਲਾਬ ਗਿੱਲ, ਪਰਮਜੀਤ ਸ਼ੋਰੇਵਾਲਾ ਰਾਕੇਸ਼ ਕੁਮਾਰ ਸ਼ਿੰਦਰ ਲਾਧੂਕਾ ਹਰਜਿੰਦਰ ਸਿੰਘ ਅਮਨਨਦੀਪ,ਸੁਰਿੰਦਰ ਕੰਬੋਜ ,ਰੇਸ਼ਮ ਸਿੰਘ ਕਪਿਲ, ਸੁਖਵਿੰਦਰ ਸਿੰਘ ਸਿੱਧੂ,ਸੁਨੀਲ ਗਾਂਧੀ,ਰਾਧਾ ਕ੍ਰਿਸ਼ਨ,ਸ਼ੁਭਾਸ,ਓਮਪ੍ਕਾਸ਼,ਵਜੀਰ ਚੰਦ,ਆਕਾਸ਼ ਡੋਡਾ, ਸਵੀਕਾਰ ਗਾਂਧੀ,ਨੀਰਜ ਕੁਮਾਰ ,
ਪ੍ਰਦੀਪ ਕੁਮਾਰ,ਅਸ਼ੋਕ ਸਰਾਰੀ, ਜਗਨੰਦਨ ਸਿੰਘ , ਵਰਿੰਦਰ ਸਿੰਘ,ਕਪਿਲ ਮੋਂਗਾ, ਬਲਜੀਤ ਸਿੰਘ, ਨਵਨੀਤ ਭਟੇਜਾ,ਪਵਨ ਕਾਵਾਂ ਵਾਲੀ, ਮਲਕੀਤ ਸਿੰਘ ,ਰਾਜ ਕੁਮਾਰ ਨਵਦੀਪ ਮੈਣੀ ਮਨੀਸ਼ ਜਾਵਾ, ਰੁਕਸੀ ਫੁਟੇਲਾ, ਰਵਿੰਦਰ ਸਰਾਂ, ਸੰਤੋਸ਼ ਸਿੰਘ ਲਾਲ ਚੰਦ, ਵਿਨੋਦ ਕੁਮਾਰ ਮਨੋਹਰ ਲਾਲ ਪਰਮਿੰਦਰ ਸਿੰਘ ,ਰਾਹੁਲ, ਸਰਬਜੀਤ ਕੰਬੋਜ ਰੀਟਾ ਸ਼ਬਨਮ ਪਾਇਲ ,ਰੇਨੂੰ , ਸੋਨਿਕਾ ਪੂਜਾ, ਨਿਤਿਕਾ, ਸੁਨੀਤਾ, ਸੀਮਾ ਸ਼ਰਮਾ, ਗੀਤੂ,ਅਤੇ ਵੱਡੀ ਗਿਣਤੀ ਵਿੱਚ ਐਗਜੈਕਟਿਵ ਮੈਂਬਰ ਤੇ ਅਧਿਆਪਕ ਸਾਥੀ ਹਾਜ਼ਰ ਸਨ