ਬਿਨਾਂ ਕਿਸੇ ਗ੍ਰਾਂਟ ਦੇ ਦੇਸੀ ਘਿਓ ਦਾ ਹਲਵਾ ਦੇਣ ਦੇ ਤੁਗਲਕੀ ਫੁਰਮਾਨ ਅਧਿਆਪਕਾਂ ਉਤੇ ਨਾਜ਼ਾਇਜ਼ ਬੋਝ : ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ

ਬਿਨਾਂ ਕਿਸੇ ਗ੍ਰਾਂਟ ਦੇ ਦੇਸੀ ਘਿਓ ਦਾ ਹਲਵਾ ਦੇਣ ਦੇ ਤੁਗਲਕੀ ਫੁਰਮਾਨ ਅਧਿਆਪਕਾਂ ਉਤੇ ਨਾਜ਼ਾਇਜ਼ ਬੋਝ : ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ 1000 ਰੁਪਏ ਕਿਲੋ ਦੇ ਕਰੀਬ ਮਿਲ ਰਿਹਾ ਹੈ ਪਿੰਡਾਂ ਵਿੱਚ ਦੇਸੀ ਘਿਓ () : ਜਨਵਰੀ ਮਹੀਨੇ ਵਿੱਚ ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਕੀਤੇ ਗਏ ਨਵੇਂ ਮਿਡ-ਡੇ- ਮੀਲ ਮੀਨੂ ਵਿੱਚ ਦੇਸੀ ਘਿਓ ਦੇ ਹਲਵੇ ਨੇ ਇੱਕ ਵਾਰ ਫਿਰ ਅਧਿਆਪਕਾਂ ਵਿੱਚ ਚਰਚਾ ਛੇੜ ਦਿੱਤੀ ਹੈ । ਜਿੱਥੇ ਮਹਿੰਗਾਈ ਪਹਿਲਾਂ ਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਉੱਥੇ ਨਵੇਂ ਜਾਰੀ ਕੀਤੇ ਗਏ ਮੀਨੂੰ ਵਿੱਚ ਦੇਸੀ ਘਿਓ ਦੇ ਹਲਵੇ ਨੇ ਤਾਂ ਅਧਿਆਪਕਾਂ ਉੱਤੇ ਨਾਜ਼ਾਇਜ਼ ਬੋਝ ਪਾ ਕੇ ਉਹਨਾਂ ਬਟੂਏ ਖਾਲੀ ਕਰਨ ਵਾਲੀ ਗੱਲ ਕਰ ਦਿੱਤੀ ਹੈ। ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਫਾਜਿਲਕਾ ਦੇ ਆਗੂਆਂ ਨੇ ਕਿਹਾ ਕਿ ਕੁਕਿੰਗ ਕਾਸਟ ਅਨੁਸਾਰ ਪ੍ਰਤੀ ਬੱਚਾ 6 ਰੁਪਏ 19 ਪੈਸੇ ਰਾਸ਼ੀ ਜਾਰੀ ਹੁੰਦੀ ਹੈ ਜਿਸ ਵਿੱਚ ਰੋਜ ਮੀਨੂੰ ਦੇ ਹਿਸਾਬ ਨਾਲ ਬੱਚਿਆਂ ਨੂੰ ਖਾਣਾ ਪਰੋਸਿਆ ਜਾਂਦਾ। ਹਫਤੇ ਦੇ ਇੱਕ ਦਿਨ ਬੱਚਿਆਂ ਨੂੰ ਮੌਸਮੀ ਫਲ ਦੇਣ ਦੀਆਂ ਹਦਾਇਤਾਂ ਵੀ ਜਾਰੀ ਹੋਈਆਂ ਹਨ ਜਿਸ ਵਿੱਚ ਪੰਜ ਰੁਪਏ ਦੇ ਹਿਸਾਬ ਨਾਲ ਪ੍ਰਤੀ ਬੱਚਾ ਗਰਾਂਟ ਜਾਰੀ ਹੁੰਦੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਕੇਲੇ ਦਾ ਰੇਟ ਵੀ 10 ਰੁਪਏ ਦੇ ਕਰੀਬ ਪੈਂਦਾ ਸੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਬੱਚਿਆਂ ਲਈ ਹਲਵਾ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਇਸ ਲਈ ਘੱਟੋ ਘੱਟ 10 ਰੁਪਏ ਪ੍ਰਤੀ ਬੱਚਾ ਗਰਾਂਟ ਵੱਖਰੇ ਤੌਰ ਤੇ ਜਾਰੀ ਕੀਤੀ ਜਾਵੇ। ਕਿਉਂਕਿ ਨਾਲ ਹੀ ਬੱਚਿਆਂ ਨੂੰ ਮੀਨੂ ਅਨੁਸਾਰ ਖਾਣਾ ਵੀ ਦਿੱਤਾ ਜਾਣਾ ਹੈ। ਅੱਜ ਕੱਲ ਪਿੰਡਾਂ ਵਿੱਚ ਦੇਸੀ ਘਿਓ ਦਾ ਰੇਟ ਹਜ਼ਾਰ ਰੁਪਏ ਦੇ ਕਰੀਬ ਹੈ। ਜੇਕਰ ਇੱਕ ਮਹੀਨੇ ਵਿੱਚ ਚਾਰ ਵਾਰ ਬੱਚਿਆਂ ਲਈ ਦੇਸੀ ਘਿਓ ਦਾ ਹਲਵਾ ਤਿਆਰ ਹੁੰਦਾ ਹੈ ਤਾਂ ਉਸ ਲਈ ਪ੍ਰਤੀ ਬੱਚਾ ਲਗਭਗ 10 ਰੁਪਏ ਦੇ ਕਰੀਬ ਖਰਚਾ ਆਵੇਗਾ ਜਿੱਥੇ ਬੱਚਿਆਂ ਦੀ ਗਿਣਤੀ 100 ਤੋਂ 200 ਦੇ ਕਰੀਬ ਹੈ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਸੈਂਟਰ ਸਰਕਾਰ ਅਤੇ ਕੇਂਦਰ ਸਰਕਾਰ ਪ੍ਰਤੀ ਬੱਚਾ ਘੱਟੋ ਘੱਟ 10 ਰੁਪਏ ਮਿਡ ਡੇ ਮੀਲ ਦੀ ਰਾਸ਼ੀ ਦੀ ਗ੍ਰਾਂਟ ਜਾਰੀ ਕਰੇ ਤਾਂ ਜੋ ਮਹਿੰਗਾਈ ਦੇ ਅਨੁਸਾਰ ਬੱਚਿਆਂ ਨੂੰ ਵਧੀਆ ਪੋਸਟਿਕ ਭੋਜਨ ਮੁੱਹਈਆ ਕਰਵਾਇਆ ਜਾ ਸਕੇ। ਜਦੋਂ ਤੱਕ ਇਹ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਦੇਸੀ ਘਿਓ ਦਾ ਹਲਵਾ ਸਕੂਲਾਂ ਵੱਲੋਂ ਤਿਆਰ ਨਹੀਂ ਕੀਤਾ ਜਾਵੇਗਾ ਇਸ ਮੌਕੇ ਦਲਜੀਤ ਸਿੰਘ ਸਭਰਵਾਲ, ਪਰਮਜੀਤ ਸਿੰਘ ਸ਼ੋਰੇ ਵਾਲਾ,ਬਲਵਿੰਦਰ ਸਿੰਘ, ਦਪਿੰਦਰ ਸਿੰਘ ਢਿੱਲੋਂ, ਅਮਨਦੀਪ ਸਿੰਘ ਬਰਾੜ, ਧਰਮਿੰਦਰ ਗੁਪਤਾ, ਅਸ਼ੋਕ ਸਰਾਰੀ, ਅਮਨਦੀਪ ਸਿੰਘ, ਨਿਸ਼ਾਂਤ ਅਗਰਵਾਲ, ਸਵਿਕਾਰ ਗਾਂਧੀ, ਮੋਹਨ ਲਾਲ, ਸੁਨੀਲ ਗਾਂਧੀ,ਛਸਤਯ ਸਵਰੂਪ ਪੂੰਛੀ, ਛਿੰਦਰ ਪਾਲ ਸਿੰਘ, ਗੁਰਦੇਵ ਸਿੰਘ, ਸਰਵਣ ਸਿੰਘ, ਪ੍ਰਿੰਸ ਪਾਲ ਸਿੰਘ ਆਦਿ ਹਾਜਰ ਸਨ

Scroll to Top