
ਗਲਵੱਡੀ ਸਕੂਲ ਵਿੱਚ ਐਫ.ਐਲ.ਐਨ. ਮੇਲਾ ਕਰਵਾਇਆ ਗਿਆਵਿਦਿਆਰਥੀਆਂ ਦੀ ਸਿੱਖਣ ਯੋਗਤਾ ਵਿੱਚ ਸੁਧਾਰ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਸਰਕਾਰੀ ਪ੍ਰਾਇਮਰੀ ਸਕੂਲ ਗਲਵੱਡੀ ਵਿਖੇ ਅੱਜ FLN (Foundational Literacy and Numeracy) ਮਿਸ਼ਨ ਤਹਿਤ ਇੱਕ ਵਿਸ਼ੇਸ਼ ਮੇਲਾ ਆਯੋਜਿਤ ਕੀਤਾ ਗਿਆ। ਮੇਲੇ ਦੀ ਅਗਵਾਈ ਮੁੱਖ ਅਧਿਆਪਕ ਸ. ਰਜਤ ਅਰੋੜਾ ਵੱਲੋਂ ਕੀਤੀ ਗਈ। ਇਸ ਮੇਲੇ ਦਾ ਉਦੇਸ਼ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਕਰਨਾ ਅਤੇ ਰਾਸ਼ਟਰੀ ਪੱਧਰ ਤੇ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਕਰਨਾ ਸੀ।ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਘੁੱਦ ਸਿੱਖਣ ਸਮੱਗਰੀ, ਚਾਰਟ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਰਾਹੀਂ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਦੀ ਵੀ ਵਧ-ਚੜ੍ਹ ਕੇ ਭਾਗੀਦਾਰੀ ਦੇਖਣ ਨੂੰ ਮਿਲੀ।ਇਸ ਮੌਕੇ ‘ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਰਣਜੋਧ ਸਿੰਘ ਨੇ ਆਪਣੇ ਦਫਤਰੀ ਟੀਮ ਸਮੇਤ ਸ਼ਿਰਕਤ ਕੀਤੀ। ਉਨਾਂ ਦੇ ਨਾਲ ਗੌਰਵ ਗੁਪਤਾ, ਮਨਪ੍ਰੀਤ ਕੌਰ, ਰਾਏ ਸਿੰਘ, ਰਾਜਪਾਲ, ਰਾਜੀਵ ਕੁਮਾਰ, ਜਸਪ੍ਰੀਤ ਕੌਰ, ਭੁਪਿੰਦਰ, ਸੈਲਜਾ ਸ਼ਰਮਾ, ਸੀਮਾ, ਕਲਰਕ ਕੁਲਵਿੰਦਰ ਸਿੰਘ, ਵਰਿੰਦਰ ਸਿੰਘ ਕੈਂਥ, ਜਸਵਿੰਦਰ ਕੌਰ ਗੁਪਤਾ ਅਤੇ BRC ਕੁਲਵਿੰਦਰ ਸਿੰਘ ਵੀ ਮੌਜੂਦ ਸਨ।ਇਹ ਮੇਲਾ ਵਿਦਿਆਰਥੀਆਂ ਵਿੱਚ ਸਿੱਖਣ ਪ੍ਰਤੀ ਉਤਸ਼ਾਹ ਵਧਾਉਣ ਅਤੇ ਅਧਿਆਪਕਾਂ ਨੂੰ ਨਵੀਨ ਪੱਧਤੀਆਂ ਅਪਣਾਉਣ ਲਈ ਪ੍ਰੇਰਿਤ ਕਰਨ ਵਿੱਚ ਕਾਫੀ ਸਫਲ ਰਿਹਾ।