ਬਲਾਕ ਖੰਨਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਜੋਸ਼ੀਲਾ ਆਗਾਜਡਿਪਟੀ ਡੀ ਈ ਓ ਮਨੋਜ ਕੁਮਾਰ ਨੇ ਰਿਬਨ ਕੱਟ ਕੇ ਕਰਵਾਈ ਸ਼ੁਰੂਆਤ

ਬਲਾਕ ਖੰਨਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਜੋਸ਼ੀਲਾ ਆਗਾਜ
ਡਿਪਟੀ ਡੀ ਈ ਓ ਮਨੋਜ ਕੁਮਾਰ ਨੇ ਰਿਬਨ ਕੱਟ ਕੇ ਕਰਵਾਈ ਸ਼ੁਰੂਆਤ

ਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ ਬੀਪੀਈਓ ਰਣਜੋਧ ਸਿੰਘ

ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਰਵਿੰਦਰ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨੋਜ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਖੰਨਾ -2 ਦੀਆਂ ਪ੍ਰਾਇਮਰੀ ਖੇਡਾਂ ਦੀ ਸਰਕਾਰੀ ਪ੍ਰਾਇਮਰੀ ਸਕੂਲ ਲਿਬੜਾ ਦੇ ਮੈਦਾਨ ਵਿਖੇ ਜੋਰਦਾਰ ਸ਼ੁਰੂਆਤ ਹੋਈ।
ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ ਮਨੋਜ ਕੁਮਾਰ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਇੰਦਰਜੀਤ ਕੌਰ ਵੱਲੋਂ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।
ਬਲਾਕ ਦੇ ਸਮੂਹ ਕਲੱਸਟਰਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਆਏ ਹੋਏ ਮਹਿਮਾਨਾਂ ਵੱਲੋਂ ਪਹਿਲੇ ਦਿਨ ਦੀਆ ਖੇਡਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਅਤੇ ਟੀਮਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ।ਇਸ ਮੌਕੇ ਤੇ ਸੀਐਚਟੀ ਲਖਵਿੰਦਰ ਕੌਰ, ਸੀਐਚਟੀ ਨਰਿੰਦਰ ਸਿੰਘ,ਸੀਐਚਟੀ ਦੀਪਮਾਲਾ ਸ਼ਰਮਾ ਸੀਐਚਟੀ ਗਲੈਕਸੀ ਸੌਫਤ,ਸੀਐਚਟੀ ਭੁਪਿੰਦਰ ਤ੍ਰਿਵੈਦੀ, ਸੀਐਚਟੀ ਇੰਦਰਜੀਤ ਸਿੰਗਲਾ ਵੱਲੋਂ ਵੀ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।ਇਸ ਸਮੇਂ ਲਿਬੜਾ ਸਕੂਲ ਸਟਾਫ ਜਿਸ ਵਿੱਚ ਮੈਡਮ ਸੁਮਨਬਾਲਾ ਹੈਡਟੀਚਰ,ਕੁਲਦੀਪ ਕੌਰ ,ਬਲਜੀਤ ਕੌਰ,ਜਸਵੀਰ ਕੌਰ,ਸਵਰਨਜੀਤ ਕੌਰ ਸਮੇਤ ਬਲਾਕ ਦੇ ਸਕੂਲਾਂ ਦੇ ਸਕੂਲ ਮੁਖੀਆਂ ਸਮੇਂ ਵੱਖ ਵੱਖ-ਵੱਖ ਸਟਾਫ ਮੈਬਰ ਹਾਜ਼ਰ ਸਨ।
ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਬੀਪੀਈਓ ਬੀਪੀਈਓ ਰਣਜੋਧ ਸਿੰਘ ਖੰਗੂੜਾ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ।
ਇਸ ਖੇਡ ਪ੍ਰੋਗਰਾਮ ਦੀ ਸਫਲਤਾ ਲਈ ਡਿਊਟੀ ਤੇ ਤਾਇਨਾਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

Scroll to Top