ਬਲਾਕ ਖੂਈਆਂ ਸਰਵਰ ਨੇ ਦਾਖਲਾ ਮੁਹਿੰਮ 2023 ਦੌਰਾਨ ਪੰਜਾਬ ਪੱਧਰ ਤੇ ਪ੍ਰਾਪਤ ਕੀਤਾ ਤੀਸਰਾ ਸਥਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਪੀਈਓ ਸਤੀਸ਼ ਮਿਗਲਾਨੀ ਨੂੰ ਕੀਤਾ ਸਨਮਾਨਤ

ਬਲਾਕ ਖੂਈਆਂ ਸਰਵਰ ਨੇ ਦਾਖਲਾ ਮੁਹਿੰਮ 2023 ਦੌਰਾਨ ਪੰਜਾਬ ਪੱਧਰ ਤੇ ਪ੍ਰਾਪਤ ਕੀਤਾ ਤੀਸਰਾ ਸਥਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਪੀਈਓ ਸਤੀਸ਼ ਮਿਗਲਾਨੀ ਨੂੰ ਕੀਤਾ ਸਨਮਾਨਤਜ਼ਿਲ੍ਹਾ ਫ਼ਾਜ਼ਿਲਕਾ ਦਾ ਸ਼ਾਨਾਮੱਤਾ ਬਲਾਕ ਖੂਈਆਂ ਸਰਵਰ ਸਿੱਖਿਆ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਬਲਾਕ ਦੇ ਨਾਮ ਉਸ ਵੇਲੇ ਇੱਕ ਪ੍ਰਾਪਤੀ ਹੋਰ ਜੁੜ ਗਈ ਜਦੋਂ ਸਿੱਖਿਆ ਵਿਭਾਗ ਵੱਲੋਂ ਸਾਲ 2024 ਦੇ ਦਾਖਲਿਆਂ ਦੀ ਸ਼ੁਰੂਆਤ ਦੇ ਨਾਲ ਸਾਲ 2023 ਵਿੱਚ ਵੱਧ ਦਾਖਲਿਆਂ ਵਾਲੇ ਬਲਾਕਾਂ ਦੀ ਦਰਜਾਬੰਦੀ ਕਰਕੇ ਵੱਧ ਦਾਖਲਿਆਂ ਵਾਲੇ ਬਲਾਕਾਂ ਦੇ ਮੁੱਖੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਖੂਈਆਂ ਸਰਵਰ ਨੇ ਸੂਬਾ ਪੱਧਰ ਤੇ ਸਰਦਾਰੀ ਕਾਇਮ ਕਰਦਿਆਂ ਤੀਸਰਾ ਸਥਾਨ ਪ੍ਰਾਪਤ ਕੀਤਾ। ਸੂਬਾ ਪੱਧਰੀ ਸਮਾਗਮ ਦੌਰਾਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਬੀਪੀਈਓ ਸਤੀਸ਼ ਮਿਗਲਾਨੀ ਨੂੰ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਤੇ ਬੀਪੀਈਓ ਸਤੀਸ਼ ਮਿਗਲਾਨੀ ਨੇ ਕਿਹਾ ਕਿ ਇਹ ਪ੍ਰਾਪਤੀ ਬਲਾਕ ਦੇ ਸਮੂਹ ਸੀਐਚਟੀ, ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਹੋਈ ਹੈ।ਇਹ ਸਨਮਾਨ ਉਹ ਬਲਾਕ ਦੇ ਮਿਹਨਤੀ ਅਧਿਆਪਕਾਂ ਨੂੰ ਸਮਰਪਿਤ ਕਰਦੇ ਹਨ।ਉਹਨਾਂ ਕਿਹਾ ਕਿ ਇਹ ਸਨਮਾਨ ਉਹਨਾਂ ਨੂੰ ਹੋਰ ਚੰਗਾ ਕਰਨ ਲਈ ਪ੍ਰੇਰਿਤ ਕਰੇਗਾ। ਉਹਨਾਂ ਕਿਹਾ ਕਿ ਸਾਲ 2024-25 ਦੇ ਦਾਖਲਿਆਂ ਲਈ ਉਹ ਬਲਾਕ ਦੇ ਅਧਿਆਪਕਾਂ ਨਾਲ ਮਿਲ ਕੇ ਵੱਧ ਤੋਂ ਵੱਧ ਦਾਖਲੇ ਕਰਨ ਲਈ ਕੰਮ ਕਰਨਗੇ।ਇਸ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਬੀਪੀਈਓ ਅਜੇ ਛਾਬੜਾ, ਬੀਪੀਈਓ ਭਾਲਾ ਰਾਮ, ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਸੁਸ਼ੀਲ ਕੁਮਾਰੀ, ਸੂਬਾ ਸਿੱਖਿਆ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਸੀਐਚਟੀ ਅਭਿਸ਼ੇਕ ਕਟਾਰੀਆ,ਮੈਡਮ ਜਸਵਿੰਦਰ ਕੌਰ,ਅਧਿਆਪਕ ਆਗੂ ਦੁਪਿੰਦਰ ਸਿੰਘ ਢਿੱਲੋਂ, ਜਗਮੀਤ ਖਹਿਰਾ, ਕੁਲਦੀਪ ਸੱਭਰਵਾਲ,ਇਨਕਲਾਬ ਗਿੱਲ,ਪ੍ਰੇਮ ਕੰਬੋਜ , ਇੰਦਰਜੀਤ ਢਿੱਲੋਂ, ਸੁਭਾਸ਼ ਚੰਦਰ,ਨਿਸ਼ਾਂਤ ਅਗਰਵਾਲ, ਗਗਨਦੀਪ ਕੰਬੋਜ, ਰਾਕੇਸ਼ ਕੰਬੋਜ, ਵਿਸ਼ਨੂੰ ਕੁਮਾਰ, ਸੁਰਿੰਦਰ ਕੁਮਾਰ, ਰਾਧੇ ਸ਼ਾਮ, ਸਿਮਲਜੀਤ ਸਿੰਘ, ਜਗਨੰਦਨ ਸਿੰਘ, ਅਸ਼ੋਕ ਸਰਾਰੀ,ਨਰਿੰਦਰ ਸਿੰਘ, ਭਗਵੰਤ ਭਠੇਜਾ,ਹਰਜਤਿੰਦਰ ਸੇਖੋਂ, ਵਿਸ਼ਨੂੰ ਬਿਸ਼ਨੋਈ, ਰਾਕੇਸ਼ ਡੰਡਾ, ਵਿਨੋਦ ਕੁਮਾਰ,ਮਨਦੀਪ ਸਿੰਘ, ਸੁਖਦੇਵ, ਸੁਖਵਿੰਦਰ ਸਿੰਘ,ਨੀਰਜ ਕੁਮਾਰ,ਮਾੜੂ ਰਾਮ, ਕ੍ਰਿਸ਼ਨ ਕੰਬੋਜ , ਇੰਦਰਪਾਲ ਸਮੇਤ ਬਲਾਕ ਅਤੇ ਜ਼ਿਲ੍ਹੇ ਦੇ ਸੀਐਚਟੀਜ, ਵੱਖ ਵੱਖ ਸਕੂਲਾਂ ਦੇ ਸਕੂਲ ਮੁੱਖੀਆ ਅਤੇ ਅਧਿਆਪਕਾਂ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾਂ ਰਹੀਆਂ ਹਨ।

Scroll to Top