
ਬਲਾਕ ਖੂਈਆਂ ਸਰਵਰ ਦੇ ਵੱਖ-ਵੱਖ ਸਕੂਲਾਂ ਵਿਚ ਐਨ.ਪੀ.ਐਸ. ਤੋਂ ਅਜ਼ਾਦੀ ਪੰਦਰਵਾੜਾ ਮਨਾਇਆ ਗਿਆਅੱਜ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵਲੋਂ ਐਲਾਨੇ ਗਏ ਪ੍ਰੋਗਰਾਮ ਐਨ ਪੀ ਐੱਸ ਤੋਂ ਆਜਾਦੀ ਪੰਦਰਵਾੜਾ ਦੇ ਤਹਿਤ ਬਲਾਕ ਖੂਈਆਂ ਸਰਵਰ ਦੇ ਵੱਖ-ਵੱਖ ਸਕੂਲਾਂ ਵਿਚ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਬਲਾਕ ਪ੍ਰਧਾਨ ਕ੍ਰਿਸ਼ਨ ਕੰਬੋਜ ਨੇ ਕਿਹਾ ਕਿ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਮੁਲਾਜਮ ਵਰਗ ਨਾਲ ਇਹ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਏਗੀ ਪਰ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀ ਕੀਤਾ ।ਮਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਦੇ ਨਾਂ ਤੇ ਇਕ ਝੂਠਾ ਨੋਟੀਫਿਕੇਸ਼ਨ ਜਾਰੀ ਕਰ ਮੁਲਾਜਮ ਵਰਗ ਨਾਲ ਇਕ ਕੋਝਾ ਮਜਾਕ ਕੀਤਾ ਹੈ ।ਬਲਾਕ ਸਕੱਤਰ ਸੁਭਾਸ ਸਾਮਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜਮ ਵਰਗ ਦੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਧਿਆਨ ਨਹੀ ਦੇ ਰਹੀ ਹੈ ।ਪੈਨਸ਼ਨ ਜੋ ਕਿ ਮੁਲਾਜਮਾਂ ਦਾ ਹੱਕ ਹੈ ਪਰ ਸਰਕਾਰ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਬਹੁਤ ਦੇਰੀ ਕਰ ਰਹੀ ਹੈ।ਆਉਣ ਵਾਲੇ ਦਿਨਾਂ ਵਿੱਚ ਸਮੂਹ ਮੁਲਾਜਮ ਵਰਗ ਵਲੋਂ ਵੱਡੇ ਪੱਧਰ ਤੇ ਇੱਕਠ ਕਰਕੇ ਸਰਕਾਰ ਪ੍ਰਤੀ ਰੋਸ ਕੀਤਾ ਜਾਵੇਗਾ ।