ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਲੰਧਰ ਵੱਲੋਂ 27 ਦੇ ਝੰਡਾ ਮਾਰਚ ਚ ਸ਼ਾਮਲ ਹੋਣ ਦਾ ਐਲਾਨ

*ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਲੰਧਰ ਵੱਲੋਂ 27 ਦੇ ਝੰਡਾ ਮਾਰਚ ਚ ਸ਼ਾਮਲ ਹੋਣ ਦਾ ਐਲਾਨ

ਪੰਜਾਬ ਸਰਕਾਰ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ ਮੁਲਾਜ਼ਮ ਮਸਲਿਆਂ ਨੂੰ ਹੱਲ ਕਰਨ ‘ਚ ਰਹੀ ਨਾਕਾਮ- ਵਾਲੀਆ
ਜਲੰਧਰ:25 ਜੂਨ ( )
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਵੱਲੋਂ ਐਨ ਪੀ ਐਸ ਮੁਲਾਜ਼ਮਾਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਲੰਧਰ ਦੇ ਕਨਵੀਨਰ ਸ੍ਰੀ ਕੁਲਦੀਪ ਵਾਲੀਆ ਅਤੇ ਦਿਲਬਾਗ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲਗਾਤਾਰ ਢਾਈ ਸਾਲ ਬੀਤ ਜਾਣ ਦੇ ਬਾਅਦ ਵੀ ਮੁਲਾਜ਼ਮ ਮਸਲੇ ਜਿਵੇਂ ਪੁਰਾਣੀ ਪੈਨਸ਼ਨ ਬਹਾਲੀ, ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਨਾ ਦੇਣਾ,ਮੁਲਾਜ਼ਮਾਂ ਦੇ ਕੱਟੇ ਹੋਏ ਭੱਤੇ,ਵੱਖ ਵੱਖ ਵਿਭਾਗਾਂ ਦੇ ਵਿੱਚ ਪ੍ਰਮੋਸ਼ਨਾਂ ਨਾ ਕਰਨਾ, ਖਾਲੀ ਪਈਆਂ ਵੱਖ-ਵੱਖ ਵਿਭਾਗਾਂ ਦੇ ਵਿੱਚ ਹਜ਼ਾਰਾਂ ਅਸਾਮੀਆਂ ਨੂੰ ਨਾ ਭਰਨਾ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਨਾ ਦੇਣਾ,ਇਹ ਸਭ ਸਰਕਾਰ ਦੀ ਨਾਕਾਮੀ ਹੈ। ਜੇਕਰ ਸਾਡੇ ਮਸਲੇ ਹੱਲ ਨਾ ਹੋਏ ਤਾਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੇ ਵਿੱਚ ਸਰਕਾਰ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ‌।ਇਸ ਮੌਕੇ ਤੇ ਜ਼ਿਲ੍ਹਾ ਕਨਵੀਨਰ ਸ੍ਰੀ ਵਾਲੀਆਂ ਨੇ 27, ਜੂਨ ਨੂੰ ਸਰਕਾਰ ਵਿਰੁੱਧ ਸੀ ਪੀ ਐਫ਼ ਕਰਮਚਾਰੀ ਯੂਨੀਅਨ ਵੱਲੋਂ ਕੀਤੇ ਜਾ ਰਹੇ ਝੰਡਾ ਮਾਰਚ ਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਸਮੇਂ ਵੇਦ ਰਾਜ,ਕਰਨੈਲ ਫਿਲੌਰ, ਪ੍ਰੇਮ ਖਲਵਾੜਾ, ਰਣਜੀਤ ਸਿੰਘ,ਅਮਰਜੀਤ ਭਗਤ,ਸੰਦੀਪ ਰਾਜੋਵਾਲ,ਮੋਹਣ ਲਾਲ, ਸੁਰਜੀਤ ਨਾਹਲ,ਅਨਿਲ ਸ਼ਰਮਾ ,ਕਸਤੂਰੀ ਲਾਲ , ਰਮਨ ਕੁਮਾਰ , ਰਾਜੇਸ਼ ਭੱਟੀ , ਪਰਦੀਪ ਕੁਮਾਰ , ਰਕੇਸ਼ ਠਾਕੁਰ,ਬਾਦਲ ਸਹੌਤਾ,ਪਿਆਰਾ ਸਿੰਘ ਤੇ ਹੋਰ ਸਾਥੀ ਵੀ ਹਾਜ਼ਰ ਸਨ।

Scroll to Top