ਨੋਡਲ ਅਫਸਰ ਵੱਲੋਂ ਬ੍ਰਹਮਾ ਕੁਮਾਰੀਆਂ ਨੂੰ ਦਿੱਤਾ ਡੀਸੀ ਸੁਨੇਹਾ

ਅੱਜ ਮਿਤੀ 25.5.24 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ(ਆਈ. ਏ. ਐਸ.) ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜੈ ਇੰਦਰ ਸਿੰਘ (PCS) ਐਸ ਡੀ ਐਮ ਜਲੰਧਰ 1 ਜੀ ਦੀ ਅਗਵਾਈ ਹੇਠ ਵਿੱਚ ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਵੱਖ ਵੱਖ ਵੋਟਰ ਜਾਗਰੂਕਤਾ ਸਬੰਧੀ ਗਤਿਵਿਧਿਆਂ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਚੰਦਰ ਸ਼ੇਖਰ ਨੋਡਲ ਅਫ਼ਸਰ ਸਵੀਪ ਅਤੇ ਮਨਜੀਤ ਮੈਨੀ ਸਹਾਇਕ ਨੋਡਲ ਅਫ਼ਸਰ ਸਵੀਪ ਵਲੋਂ ਬ੍ਰਹਮਾ ਕੁਮਾਰੀ ਆਸ਼ਰਮ ਗਰੀਨ ਪਾਰਕ ਜਲੰਧਰ ਵਿਖੇ *ਡੀ ਸੀ ਸੁਨੇਹਾ* ਆਸ਼ਰਮ ਵਿਚ ਭੈਣਜੀ ਬੀ ਕੇ ਰੇਖਾ, ਭੈਣਜੀ ਬੀ ਕੇ ਮੀਰਾ, ਭੈਣਜੀ ਬੀ ਕੇ ਇੰਦੂ, ਭੈਣਜੀ ਬੀ ਕੇ ਪੂਜਾ , ਭੈਣਜੀ ਬੀ ਕੇ ਕ੍ਰਿਸ਼ਨਾ ਅਤੇ ਆਸ਼ਰਮ ਦੇ ਸੇਵਾਦਾਰ ਨੀਰਜ ਚੋਪੜਾ, ਹਰਮੇਸ਼ ਥਾਪਰ ਅਤੇ ਰਾਕੇਸ਼ ਕੁੰਦਰਾ ਜੀ ਨੂੰ ਦਿੱਤਾ।ਆਸ਼ਰਮ ਦੇ ਭੈਣਜੀ ਬੀ ਕੇ ਰੇਖਾ ਵਲੋਂ ਸਾਰਿਆ ਨੂੰ ਇਹ ਅਪੀਲ ਕੀਤੀ ਗਈ ਕਿ 1 ਜੂਨ 2024 ਨੂੰ ਸਾਰੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਲੋਕਤੰਤਰ ਦੇ ਇਸ ਮਹਾ ਪਰਵ ਵਿੱਚ ਆਪਣਾ ਯੋਗਦਾਨ ਜਰੂਰ ਪਾਉਣ।ਇਸ ਮੌਕੇ ਭੈਣਜੀ ਬੀ ਕੇ ਸ਼ਸ਼ੀ ਧੀਰ, ਭੈਣਜੀ ਬੀ ਕੇ ਰਜਨੀ ਕੁੰਦਰਾ, ਭੈਣਜੀ ਬੀ ਕੇ ਅੰਕਿਤਾ, ਭੈਣਜੀ ਬੀ ਕੇ ਮਨੀਸ਼ਾ, ਭੈਣਜੀ ਬੀ ਕੇ ਕਮਲ, ਭੈਣਜੀ ਬੀ ਕੇ ਕਮਲ , ਗੌਰਵ ਪ੍ਰਭਾਕਰ, ਪੁਨੀਤ, ਫੂਲਚੰਦ, ਦੀਪਕ ਮਹੇ , ਰਣਵੀਰ ਚਿਤ੍ਰ, ਰਾਮ ਦਿਆਲ ਆਦਿ ਹੋਰ ਵੀ ਮੌਜੂਦ ਰਹੇ।

Scroll to Top