ਨਾੜ ਸਾੜਨ ਦੇ ਕਾਰਨ ‘ਤੇ ਹੱਲ(ਮਨਪਰੀਤ ਸਿੰਘ)

ਨਾੜ ਸਾੜਨ ਦੇ ਕਾਰਨ ‘ਤੇ ਹੱਲ
ਫਸਲ ਦੀ ਕਟਾਈ ਤੋਂ ਬਾਅਦ ਵਿੱਚ ਅਗਲੀ ਫਸਲ ਬੀਜਣ ਤੋਂ ਪਹਿਲਾਂ ਖੇਤੀ ਨੂੰ ਸਾਫ਼ ਕਰਨ ਲਈ ਅਪਣਾਇਆ ਜਾਣ ਵਾਲਾ ਇੱਕ ਆਸਾਨ ਪਰ ਅਨੈਤਿਕ ਤਰੀਕਾ ਹੈ | ਕਣਕ ਝੋਨਾ ਜਾ ਹੋਰ ਅਨਾਜ ਫਸਲਾ ਨੂੰ ਕੱਟਣ ਤੋਂ ਬਾਅਦ ਖੇਤਾਂ ਵਿੱਚ ਇਨਾਂ ਫਸਲਾ ਦੇ ਬਚੇ ਨਾੜ ਨੂੰ ਜਾਣ ਬੁੱਝ ਕੇ ਅੱਗ ਲਗਾ ਕੇ ਸਾੜਨ ਦੀ ਕਿਰਿਆ ਨੂੰ ਨਾੜ ਸਾੜਨਾ/ਫੂਕਣਾ ਕਹਿੰਦੇ ਹਨ । ਇਸ ਕਿਰਿਆ ਨਾਲ ਹਵਾ ਵਿਚਲੇ ਪ੍ਰਦੂਸਣ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਨਾੜ ਫੂਕਣ ਵਾਲੇ ਦਿਨਾਂ ਵਿੱਚ ਅਸਮਾਨ ਵਿੱਚ ਚਾਰੇ ਪਾਸੇ ਫੈਲਣ ਵਾਲੀ ਧੂੰਏਂ ਦੀ ਇੱਕ ਮੋਟੀ ਜਿਹੀ ਪਰਤ ਬਣ ਜਾਦੀ ਸੀ। ਜਿਸ ਕਾਰਨ ਦੇਖਣ ਵਿੱਚ ਔਖਾ, ਅੱਖਾਂ ਦੇ ਰੋਗ, ਫੇਫੜਿਆਂ ਵਿੱਚ ਗੱਲਤ ਤੱਤਾ ਦਾ ਇਕੱਠ ਹੋਣਾ, ਸਾਹ ਪ੍ਰਣਾਲੀ ਦੇ ਰੋਗ ਅਤੇ ਸਿਹਤ ਸਬੰਧੀ ਹੋਰ ਅਨੇਕਾਂ ਸਮੱਸਿਆ ਪੈਂਦੀ ਹੋ ਜਾਦੀਆਂ ਹਨ। ਨਾੜ ਸਾੜਨ ਦੇ ਲਾਭ ਇਹ ਇੱਕ ਸੌਖਾ ਸਸਤਾ ਢੰਗ ਹੈ । ਜਲਦੀ ‘ਤੇ ਆਸਾਨੀ ਨਾਲ ਨਿਬੜਨ ਵਾਲਾ ਕਾਰਜ ਹੈ | ਨਦੀਨਾਂ ਅਤੇ ਨੁਕਸਾਨਦਾਇਕ ਕੀੜਿਆ ਦਾ ਨਾਸ ਕਰਨ ਵਿੱਚ ਮਦਦ ਕਰਦਾ ਹੈ । ਜਰੂਰੀ ਤੱਤਾਂ ਘਟਾਉਂਦਾ ਹੈ ਕਿਉਂਕਿ ਨਾੜ, ਸਾੜਨ ਨਾਲ ਖੇਤਾਂ ਵਿੱਚ ਜਰੂਰੀ ਤੱਤਾਂ ਨੂੰ ਖਤਮ ਕਰਨ ਵਾਲੇ ਜੀਵਾਣੂ ਫਸਲਾ ਦੀ ਰਹਿੰਦ ਖੂਹੰਦ ਨੂੰ ਭੋਜਨ ਦੇ ਰੂਪ ਵਿਚ ਵਰਤਣ ਤੋ ਪਹਿਲਾ ਤੋੜਨ ਲਈ ਜਰੂਰੀ ਤੱਤਾਂ ਦੀ ਵਰਤੋ ਕਰਦੇ ਹਨ | ਜਦੋਂ ਇਹ ਜੀਵਾਣੂ ਨੂੰ ਤੋੜਨ ਵਿੱਚ ਲੱਗੇ ਹੁੰਦੇ ਹਨ ਤਾਂ ਜਰੂਰੀ ਤੱਤਾ ਨੂੰ ਵੀ ਜਕੜੀ ਰੱਖਦੇ ਹਨ ਕਿ ਖੇਤਾਂ ਵਿਚ ਪੌਦਿਆ ਦੀ ਵਰਤੋਂ ਲਈ ਮੌਜੂਦ ਹੁੰਦੀ ਹੈ । ਇਸ ਜਕੜੇ ਰੱਖੜ ਦੀ ਕਿਰਿਆ ਨੂੰ ਕਾਰਬਨ ਢੰਡ ਕਿਹਾ ਜਾਂਦਾ ਹੈ | ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਖੇਤਾਂ ਵਿਚ ਜਰੂਰੀ ਤੱਤਾ ਉਪਲੱਬਧ ਨਹੀਂ ਰਹਿੰਦੀ ਜਿਸ ਕਰਨ ਫ਼ਸਲਾ ਦੇ ਵਾਧੇ ‘ਤੇ ਬੁਰਾ ਅਸਰ ਪੈਂਦਾ ਹੈ | ਨਾੜ ਸੜਨ ਦੀਆ ਨੁਕਸਾਨ ਨਾੜ ਸਾੜਨ ਨਾਲ ਪੈਦਾ ਹੋਈ ਕਾਰਬਨ ਮੋਨੋਆਕਸਾਈਡ ਵਾਤਵਰਣ ਵਿੱਚ ਰਲ ਜਾਂਦੀ ਹੈ ਜਿਸ ਨਾਲ ਹਵਾ ਖਰਾਬ ਹੁੰਦੀ ਹੈ ਅਤੇ ਇਹ ਗਲੋਬਲ ਵਾਰਮਿੰਗ ਲਈ ਜਿਮੇਵਾਰ ਕਾਰਕ ਹੈ | ਅੱਗ ਦੇ ਤੇਜ ਤਾਪਮਾਨ ਨਾਲ ਮਿੱਟੀ ਦੀ ਉਪਰਲੀ ਪਰਤ ਬਿਲਕੁਲ ਝੁਲਸ ਜਾਦੀ ਹੈ ਅਤੇ ਮਿਟੀ ਵਿਚਲੇ ਜ਼ਰੂਰੀ ਤੱਤ ਦੀ ਘਾਟ ਪੈਦਾ ਹੋ ਜਾਦੀ ਹੈ । ਇਸ ਨਾਲ ਮਿੱਟੀ ਦੀ ਉਪਜਾਊ ਸਕਤੀ ਖਤਮ ਹੋ ਜਾਦੀ ਹੈ ਅਤੇ ਮਿੱਟੀ ਦੇ ਜੀਵ ਅਤੇ ਬਨਸਪਤੀ ਨੂੰ ਨੁਕਸਾਨ ਹੁੰਦਾ ਹੈ ਜੋ ਮਿੱਟੀ ਦੇਂ ਜਰੂਰੀ ਤੱਤਾ ਨੂੰ,’ ਬਣਾਏ ਰੱਖੜ ਵਿੱਚ ਵਿਸ਼ੇਸ ਭੂਮਿਕਾ ਨਿਭਾਉਣ ਦੇ ਹਨ l ਇਸ ਨਾਲ ਮਿੱਤਰ ਕੀੜੇ ਬਿਲਕੁਲ ਹੀ ਖਤਮ ਹੋ ਜਾਦੇ ਹਨl ਜੇਕਰ ਇਹ ਅੱਗ ਕਾਬੂ ਤੋਂ ਬਾਹਰ ਹੋ ਜਾਵੇ। ਆਲੇ ਦੁਆਲੇ ਦੇ ਖੇਤਾ ਅਤੇ ਮਨੁੱਖੀ ਅਬਾਦੀ ਲਈ ਖਤਰਨਾਕ ਸਿੱਧ ਹੋ ਸਕਦੀ ਹੈ । ਖੇਤਾ ਵਿੱਚ ਲੱਗੇ ਹਰੇ ਬੂਟੇ ‘ਤੇ ਰੁੱਖ ਇਸ ਅੱਗ ਦੇ ਸੇਕ ਨਾਲ ਝੁਲਸ ਜਾਂਦੇ ਹਨ ਅਤੇ ਬਹੁਤੀ ਵਾਰੀ ਸੁੱਕ ਜਾਦੇ ਹਨ । ਜੇਕਰ ਜਿਆਦਾ ਸਸਮੇਂ ਤੱਕ ਖੇਤਾਂ ਵਿੱਚ ਨਾੜ ਸਾੜਿਆ ਜਾਂਦਾ ਰਿਹਾ ਤਾਂ ਮਿੱਟੀ ਵਿੱਚ ਉਪਜਾਊ ਸ਼ਕਤੀ ਘੱਟ ਸਕਦੀ ਹੈ, ਨਾਲ ਹੀ ਫ਼ਸਲ ਦੀ ਪੈਦਾਵਰ ਘੱਟ ਸਕਦੀ ਹੈ। ਨਾੜ ਦੀ ਰਹਿੰਦ ਖੂਹੰਦ ਦੇ ਕਰਨ ਮਨੁਖੀ ਸਿਹਤ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਜਿਵੇਂ ਸਾਹ ਲੈਣ ਵਿੱਚ ਦਿੱਕਤ,ਅੱਖਾਂ ਵਿੱਚ ਜਲਣ , ਹੋਰ ਵੀ ਕਈ ਗੰਭੀਰ ਰੋਗ ਹੋ ਸਕਦੇ ਹਨ। ਇਸ ਦਾ ਹੱਲ ਰਾਜ ਪ੍ਰਬੰਧ ਹਵਾ ਐਕਟ ਤਹਿਤ ਖੇਤੀਬਾੜੀ ਰਹਿੰਦ ਖੂਹੰਦ ਸਾੜਨ ‘ਤੇ ਪਾਬੰਦੀ ਲਗਾ ਦਿੱਤਾ ਹੈ ਅਤੇ ਪੈਂਡੂ ਪੱਧਰ ਦੇ ਅਧਿਕਾਰੀ ਰਾਹੀ ਹਨ। ਫੈਲਾਉਣ ਸਿਖਿਆ ਅਭਿਆਨ ਚਲਾਉਣ ਅਤੇ ਨਿਯਮ ਦੀ ਪਾਲਣਾ ਕਰਨ ਦਾ ਐਲਾਨ ਕੀਤਾ ਹੈ । ਪੇਂਡੂ ਹਵਾ ਦੀ ਨਿਗਰਾਨੀ ਸ਼ੁਰੂ ਹੋ ਗਈ ਹੈ ਅਤੇ ਇਸ ਲਈ ਚਾਰ ਪੇਂਡੂ ਨਿਗਰਾਨੀ ਟੀਮ ਤਿਆਰ ਕੀਤੀਆਂ ਹਨ | ਰਾਜ ਦੇ ਕਿਸਾਨ ਅਤੇ ਪ੍ਰਸ਼ਾਸ਼ਨ ਦੋਵੇ ਇੱਕ ਦੂਜੇ ਦੇ ਸਹਿਯੋਗ ਨਾਲ਼ ਕੰਮ ਕਰ ਰਹੇ ਹਨ ।(97806 74600)

Scroll to Top