ਦਾਨੀ ਸੱਜਣ ਜਗਦੀਸ਼ ਕੁਮਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਸੁੱਖਪੁਰਾ ਨੂੰ ਇੰਨਵਰਟਰ ਦਾਨ ਦਿੱਤਾ ਗਿਆ

ਦਾਨੀ ਸੱਜਣ ਜਗਦੀਸ਼ ਕੁਮਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਸੁੱਖਪੁਰਾ ਨੂੰ ਇੰਨਵਰਟਰ ਦਾਨ ਦਿੱਤਾ ਗਿਆ

ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਸੁੱਖਪੁਰਾ ਨੂੰ ਦਾਨੀ ਸੱਜਣ ਜਗਦੀਸ਼ ਕੁਮਾਰ ਅਤੇ ਸਾਹਿਬ ਰਾਮ ਵੱਲੋਂ ਇੰਨਵਰਟਰ ਦਾਨ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਦਾਨੀ ਸੱਜਣਾਂ ਵੱਲੋਂ ਸਕੂਲ ਦੇ ਵਿਕਾਸ ਅਤੇ ਬੱਚਿਆਂ ਦੀ ਭਲਾਈ ਲਈ ਹਮੇਸ਼ਾ ਵਧ ਚੜ ਕੇ ਸਹਿਯੋਗ ਦਿੱਤਾ ਜਾਂਦਾ ਹੈ। ਉਹਨਾਂ ਦਾਨੀ ਸੱਜਣ ਜਗਦੀਸ਼ ਕੁਮਾਰ ਅਤੇ ਸਾਹਿਬ ਰਾਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੁਆਰਾ ਭੇਟ ਕੀਤੀ ਗਈ ਸੌਗਾਤ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਹਾਈ ਹੋਵੇਗੀ। ਇਸ ਦੇ ਹੀ ਨਾਲ ਉਹਨਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਵੀ ਵੰਡਿਆ ਗਿਆ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤੀਸ਼ ਕੁਮਾਰ ਮਿਗਲਾਨੀ ਵੱਲੋਂ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਲਈ ਸਰਕਾਰ ਦੇ ਨਾਲ ਨਾਲ ਸਕੂਲ ਸਟਾਫ ਅਤੇ ਸਮਾਜ ਸੇਵਕਾਂ ਦਾ ਬਹੁਤ ਵੱਡਾ ਸਹਿਯੋਗ ਹੈ ।
ਸੀਐਚਟੀ ਮਹਿੰਦਰ ਕੁਮਾਰ ਵੱਲੋਂ ਦਾਨੀ ਸੱਜਣਾਂ ਜਗਦੀਸ਼ ਕੁਮਾਰ ਅਤੇ ਸਾਹਿਬ ਰਾਮ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਤੇ ਮੈਡਮ ਸ਼ਬੀਨਾ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਨਿਲ ਕੁਮਾਰ, ਸਰਪੰਚ ਕੁਲਦੀਪ ਕੁਮਾਰ, ਸਾਬਕਾ ਸਰਪੰਚ ਕ੍ਰਿਸਨ ਲਾਲ,ਗੋਪੀ ਰਾਮ ਆਲੜੀਆ, ਪਤਵੰਤੇ ਸੱਜਣ ਧਰਮਵੀਰ,ਕ੍ਰਿਸ਼ਨ ਲਾਲ, ਭਾਗੀਰਥ,ਰਾਜ ਕੁਮਾਰ ਅਤੇ ਸੁਰਿੰਦਰ ਕੁਮਾਰ ਮੌਜੂਦ ਸਨ ਜਿਹਨਾਂ ਵੱਲੋਂ ਸਮੇਂ ਸਮੇਂ ਤੇ ਸਕੂਲ ਨੂੰ ਕੀਤੇ ਜਾ ਰਹੇ ਸਹਿਯੋਗ ਲਈ ਦਾਨੀ ਸੱਜਣਾਂ ਦੀ ਪ੍ਰਸ਼ੰਸਾ ਕਰਦਿਆਂ ਧੰਨਵਾਦ ਕੀਤਾ ।

Scroll to Top