
*ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਟ੍ਰੇਨੀ ਡਾਕਟਰ ਮੋਬਿਤਾ ਨੂੰ ਨਿਆਂ ਦਵਾਉਣ ਲਈ ਕੀਤਾ ਗਿਆ ਕੈਂਡਲ ਮਾਰਚ* *ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਕੀਤੀ ਮੰਗ*ਫਾਜ਼ਿਲਕਾ ,21 ਅਗਸਤ ਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਲਕੱਤਾ ਦੇ ਆਰ.ਜੀ ਕਾਰ ਮੈਡੀਕਲ ਕਾਲਜ ਵਿਖੇ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਦੀ ਘਟਨਾ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਫਾਜ਼ਿਲਕਾ ਸ਼ਹਿਰ ਦੇ ਪ੍ਰਤਾਪ ਬਾਗ਼ ਵਿੱਚ ਇਕੱਠ ਕਰਕੇ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੋਮਬੱਤੀ ਰੋਸ ਮਾਰਚ ਕੀਤਾ ਗਿਆ ਜਿਸਨੂੰ ਫਾਜ਼ਿਲਕਾ ਦੇ ਘੰਟਾ ਘਰ ਕੋਲ ਜਾ ਕੇ ਸਮਾਪਤ ਕੀਤਾ ਗਿਆ ਅਤੇ ਨਾਲ ਹੀ ਇਸ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਜਾਂਚ ਕਮੇਟੀ ਬਣਾਉਣ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ।ਡੀ.ਟੀ.ਐੱਫ. ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ, ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਅਤੇ ਪੰਜਾਬ ਸਟੂਡੈਂਟਸ ਦੇ ਆਗੂ ਧੀਰਜ ਕੁਮਾਰ ਤੇ ਕਮਲਜੀਤ ਮੁਹਾਰ ਖੀਵਾ ਨੇ ਦੱਸਿਆ ਕਿ ਇਹ ਘਟਨਾ ਖੌਫਨਾਕ ਹੈ ਅਤੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਤੇ ਪ੍ਰਸ਼ਨ ਚਿੰਨ ਲਾਉਂਦੀ ਹੈ!ਉਹਨਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਔਰਤਾਂ ਦੀ ਆਜ਼ਾਦੀ ਦੇ ਰਾਹ ਵਿੱਚ ਰੋੜਾ ਹੋਣ ਦੇ ਨਾਲ-ਨਾਲ ਸਾਡੇ ਦੇਸ਼ ਦੇ ਸੱਭਿਅਕ ਵਿਕਾਸ ਅਤੇ ਸਾਡੇ ਸਿੱਖਿਆ ਪ੍ਰਬੰਧ ਉੱਤੇ ਵੀ ਪ੍ਰਸ਼ਨ ਚਿੰਨ ਲਾਉਂਦੀਆਂ ਹਨ!ਅੱਜ ਦੇਸ਼ ਦੇ ਆਜ਼ਾਦ ਹੋਣ ਦੇ 78 ਸਾਲ ਬਾਅਦ ਵੀ ਔਰਤਾਂ ਨਾਲ ਅਜਿਹੀਆ ਘਟਨਾਵਾਂ ਵਾਪਰਨਾ ਬੇਹੱਦ ਸ਼ਰਮਨਾਕ ਹਨ।ਔਰਤਾਂ ਨੂੰ ਸਮਾਜ ਵਿੱਚ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਹੈ ਜਿਸ ਕਾਰਨ ਔਰਤਾਂ ਨੂੰ ਸਿਰਫ ਉਪਯੋਗ ਦੀਆ ਵਸਤੂ ਸਮਝ ਕੇ ਹਵਸ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।ਔਰਤਾਂ ਨਾਲ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾ ਵੀ ਅਨੇਕਾਂ ਵਾਰੀ ਔਰਤਾਂ ਨਾਲ ਅਜਿਹੀਆ ਦਰਦਨਾਕ ਘਟਨਾਵਾਂ ਵਾਪਰਦੀਆਂ ਹਨ।ਇਕ ਦਿਨ ਵਿੱਚ 70 ਤੋਂ ਵੱਧ ਬਲਾਤਕਾਰ ਦੀਆ ਘਟਨਾਵਾ ਔਰਤਾਂ ਨਾਲ ਵਾਪਰ ਜਾਂਦੀਆ ਹਨ ਤੇ ਬਹੁਤ ਤਾ ਅਜਿਹੀਆ ਹਨ ਜੋ ਦਰਜ ਹੈ ਨਹੀਂ ਕਰਵਾਇਆ ਜਾਂਦਾ। ਅੱਜ ਔਰਤਾਂ ਡੀ ਸੁਰੱਖਿਆ ਸਮੇਂ ਦੀ ਮੁੱਖ ਲੋੜ ਬਣ ਗਈ ਹੈ।ਡੀ ਟੀ ਐੱਫ ਦੇ ਮਹਿਲਾ ਆਗੂ ਪਰਮਜੀਤ ਕੌਰ, ਪੂਨਮ ਕਾਸਵਾਂ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਮਮਤਾ ਲਾਧੂਕਾ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਬੇਟੀ ਬਚਾਓ ਬੇਟੀ ਪੜ੍ਹਾਓ ਸਿਰਫ ਨਾਅਰਾ ਬਣ ਕੇ ਰਹਿ ਗਿਆ ਹੈ ਅਸਲ ਵਿੱਚ ਔਰਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰਾਂ ਵੱਲੋਂ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ!ਉਹਨਾਂ ਦੱਸਿਆ ਕਿ ਸਰਕਾਰਾਂ ਨੂੰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ ਅਤੇ ਇਸ ਤਰ੍ਹਾਂ ਦੀਆਂ ਦਰਦਨਾਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ!ਇਸ ਮੌਕੇ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ, ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ,ਮਹਿਲਾ ਆਗੂ ਪਰਮਜੀਤ ਕੌਰ, ਪੂਨਮ ਕਾਸਵਾਂ,ਪ੍ਰੋ. ਅਜੈ ਖੋਸਲਾ,ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜਿਲ੍ਹਾ ਪ੍ਰਧਾਨ ਧੀਰਜ ਕੁਮਾਰ, ਮਮਤਾ ਲਾਧੂਕਾ, ਕਮਲਜੀਤ ਮੁਹਾਰ ਖੀਵਾ ਅਤੇ ਪੀ.ਐਸ.ਐਸ.ਐੱਫ.ਹਰੀਸ਼ ਕੰਬੋਜ ਨੇ ਸੰਬੋਧਨ ਕੀਤਾ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ! ਇਸ ਤੋਂ ਇਲਾਵਾ ਇਸ ਮੌਕੇ ਡੀ. ਟੀ.ਐਫ. ਦੇ ਪ੍ਰੈਸ ਸਕੱਤਰ ਹਰੀਸ਼ ਕੁਮਾਰ, ਰਮੇਸ਼ ਸੱਪਾਂ ਵਾਲੀ, ਨੋਰੰਗ ਲਾਲ,ਪੂਨਮ ਮੈਣੀ,ਬੱਗਾ ਸਿੰਘ,ਰਿਸ਼ੂ ਸੇਠੀ, ਗੁਰਵਿੰਦਰ ਸਿੰਘ, ਬਲਜਿੰਦਰ ਗਰੇਵਾਲ,ਵਰਿੰਦਰ ਕੁਮਾਰ , ਰਾਜਨ ਬਾਘਲਾ,ਵਰਿੰਦਰ ਲਾਧੂਕਾ ਅਤੇ ਹੋਰ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਅਤੇ ਵਿਦਿਆਰਥੀ ਹਾਜ਼ਰ ਸਨ।