
*ਡੀ ਟੀ ਐੱਫ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੇ ਵਿਰੋਧ ਵਿੱਚ ਡੀ ਈ ਓ ਪ੍ਰਾਇਮਰੀ ਨੂੰ ਸੌਂਪਿਆ ਮੰਗ ਪੱਤਰ।**ਡੀ ਟੀ ਐੱਫ ਨੇ ਫੈਸਲਾ ਵਾਪਿਸ ਨਾ ਲੈਣ ਦੀ ਸੂਰਤ ਵਿੱਚ ਵੱਡੇ ਸੰਘਰਸ਼ਾ ਦੀ ਦਿੱਤੀ ਚੇਤਾਵਨੀ।*ਫਾਜ਼ਿਲਕਾ,19ਸਤੰਬਰ ਜਿਲ੍ਹੇ ਫਾਜ਼ਿਲਕਾ ਵਿੱਚ NEP 2020 ਨੂੰ ਚੁੱਪ ਚੁਪੀਤੇ ਲਾਗੂ ਕਰਨ ਦੇ ਤਹਿਤ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦੇ ਪ੍ਰਿੰਸੀਪਲ ਵੱਲੋਂ ਧੱਕੇ ਨਾਲ ਮਰਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਅਫ਼ਸੋਸ ਦੀ ਗੱਲ ਹੈ ਕਿ ਪ੍ਰਾਇਮਰੀ ਸਕੂਲ ਦੇ ਸਟਾਫ਼ ਨੂੰ ਪ੍ਰਿੰਸੀਪਲ ਵੱਲੋਂ ਗੁਮਰਾਹ ਕਰਕੇ ਉਹਨ੍ਹਾਂ ਦੀ SMC ਦੀ ਮੋਹਰ ਮੰਗਵਾ ਲਈ ਅਤੇ ਸਕੂਲ ਨੂੰ ਮਰਜ ਕਰਨ ਦੀ ਪ੍ਰਪੋਜਲ ਉਪਰ ਚੇਅਰਮੈਨ ਦੇ ਹਸਤਾਖ਼ਰ ਕਰਵਾ ਲਏ, ਜਦਕਿ ਪ੍ਰਾਇਮਰੀ ਸਕੂਲ ਦੀ ਮੁੱਖੀ ਨੂੰ ਇਸ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ ਅਤੇ ਨਾਂ ਹੀ ਉਹਨ੍ਹਾਂ ਵੱਲੋਂ ਹਸਤਾਖ਼ਰ ਕੀਤੇ ਗਏ। ਪ੍ਰਿੰਸੀਪਲ ਵੱਲੋਂ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਭੜਕਾ ਕੇ ਆਪਣੇ ਕੀਤੇ ਤੇ ਪਰਦਾ ਪਾਉਣ ਲਈ ਪ੍ਰਾਇਮਰੀ ਸਕੂਲ ਦੇ ਹੈੱਡ ਮੈਡਮ ਤੋਂ ਮਾਫੀ ਮੰਗਵਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਜੋ ਕਿ ਨਿੰਦਣਯੋਗ ਹੈ।ਉਕਤ ਪ੍ਰਿੰਸੀਪਲ ਵੱਲੋਂ ਇਸ ਪ੍ਰਕਾਰ ਦੀ ਕੀਤੀ ਘਟੀਆ ਹਰਕਤ ਦਾ ਜਥੇਬੰਦੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ।ਜਥੇਬੰਦੀ ਵੱਲੋਂ ਅੱਜ DEO ਪ੍ਰਾਇਮਰੀ ਨੂੰ ਮਿਲ ਕੇ ਸਕੂਲ ਨੂੰ ਮਰਜ਼ ਕਰਨ ਦੇ ਖਿਲਾਫ ਰੋਸ਼ ਦਰਜ ਕਰਵਾਇਆ ਗਿਆ।ਡੀ ਟੀ ਐੱਫ ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਸੰਬੋਧਨ ਕਰਦੇ ਦੱਸਿਆ ਕਿ ਡੇਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਸਰਕਾਰ ਪਾਸੋਂ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੇ ਧਰਾਤਲੀ ਹਾਲਾਤਾਂ ਨੂੰ ਵਾਚਦੇ ਹੋਏ ਆਪਣੀ ਸਿੱਖਿਆ ਨੀਤੀ ਬਣਾਉਣ ਦੀ ਮੰਗ ਕਰਦੀ ਰਹੀ ਹੈ। ਉਹਨਾਂ ਦੱਸਿਆ ਕਿ ਜ਼ੇਕਰ ਹੁਣ ਨਾ ਬੋਲੇ ਤਾਂ ਇਸ ਦੇ ਦੂਰਗਾਮੀ ਬੜੇ ਮਾੜੇ ਪ੍ਰਭਾਵ ਨਿਕਲਣਗੇ।ਇਹ ਪ੍ਰਾਇਮਰੀ ਵਿਭਾਗ ਦੀ ਹੋਂਦ ਨੂੰ ਖ਼ਤਮ ਕਰਨ ਦੀ ਡੂੰਘੀ ਸਾਜ਼ਿਸ਼ ਹੈ।ਪਹਿਲੇ ਝਟਕੇ ਵਿੱਚ ਹੀ ਹੈੱਡ ਟੀਚਰ ਦੀ ਅਸਾਮੀ ਖ਼ਤਮ ਹੋ ਜਾਵੇਗੀ, ਫਿਰ ਸੀ ਐੱਚ ਟੀ ਦੀ ਫਿਰ ਬੀ ਪੀ ਈ ਓ ਦੀ ਉਸਤੋਂ ਬਾਅਦ ਡੀਈਓ ਐਲੀਮੈਂਟਰੀ ਅਤੇ ਫਿਰ ਜੋ ਅਧਿਆਪਕ ਜਥੇਬੰਦੀਆਂ ਨੇ ਬੜੇ ਸੰਘਰਸ਼ਾਂ ਨਾਲ ਪ੍ਰਾਇਮਰੀ ਡਾਇਰੈਕਟੋਰੇਟ ਬਣਵਾਇਆ ਸੀ ਉਸਦਾ ਭੋਗ ਪੈ ਜਾਵੇਗਾ। ਡੀ ਟੀ.ਐੱਫ.ਦੇ ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਅਤੇ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਉਮਰ ਗੁੱਟ ਵਿੱਚ ਵੱਡਾ ਫਾਸਲਾ ਹੋਣ ਕਾਰਨ, ਇੱਕਠੇ ਕਰਨ ਤੇ ਛੋਟੇ ਬੱਚਿਆਂ ਉੱਪਰ ਗ਼ਲਤ ਮਨੋਵਿਗਿਆਨਕ ਪ੍ਰਭਾਵ ਪਵੇਗਾ। ਪ੍ਰਾਇਮਰੀ ਵਿਭਾਗ ਅਤੇ ਸੈਕੰਡਰੀ ਵਿਭਾਗ ਵਿੱਚ ਅਧਿਆਪਨ ਕਰਵਾਉਣ ਵਾਲ਼ੇ ਅਧਿਆਪਕਾਂ ਦੀ ਟ੍ਰੇਨਿੰਗ ਬੱਚਿਆਂ ਦੀਆਂ ਲੋੜਾਂ ਅਨੁਸਾਰ ਵੱਖ ਵੱਖ ਕਰਵਾਈ ਜਾਂਦੀ ਹੈ, ਇਸ ਲਈ ਇਹ ਗੱਲ ਬਿਲਕੁਲ ਗ਼ੈਰ ਵਿਗਿਆਨਕ ਹੈ। ਉਹਨਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਨੂੰ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਬਲਾਕ ਅਬੋਹਰ -1 ਵਿੱਚ ਮਰਜ ਕਰਨ ਲਈ ਜੋ ਪ੍ਰੋਪੋਜਲ ਭੇਜੀ ਜਾ ਰਹੀ ਹੈ ਉਸਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਜੇ ਹੋਰ ਸਕੂਲਾਂ ਨੂੰ ਮਰਜ ਕਰਨ ਦੀ ਵੀ ਕੋਈ ਪ੍ਰੋਪੋਜਲ ਹੈ ਤਾਂ ਉਸਨੂੰ ਵੀ ਤੁਰੰਤ ਰੱਦ ਕੀਤਾ ਜਾਵੇ।ਉਹਨਾਂ ਵਿਭਾਗ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜ਼ੇਕਰ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਡੀ ਟੀ ਐੱਫ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਡੀ.ਟੀ.ਐੱਫ. ਜਿਲ੍ਹਾ ਫਾਜ਼ਿਲਕਾ ਦੇ ਮੀਤ ਪ੍ਰਧਾਨ ਰਮੇਸ਼ ਸੱਪਾਂ ਵਾਲੀ,ਨੋਰੰਗ ਲਾਲ,ਜਿਲ੍ਹਾ ਆਗੂ ਜਗਦੀਸ਼ ਸੱਪਾਂ ਵਾਲੀ,ਸਹਾਇਕ ਸਕੱਤਰ ਬਲਜਿੰਦਰ ਗਰੇਵਾਲ,ਪ੍ਰੈਸ ਸਕੱਤਰ ਹਰੀਸ਼ ਕੁਮਾਰ,ਸਹਾਇਕ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ, ਸਹਾਇਕ ਵਿੱਤ ਸਕੱਤਰ ਮੈਡਮ ਪੂਨਮ ਮੈਣੀ,ਜੱਥਬੰਦਕ ਸਕੱਤਰ ਬੱਗਾ ਸਿੰਘ,ਜਥੇਬੰਦਕ ਬੁਲਾਰਾ ਵਰਿੰਦਰ ਲਾਧੂਕਾ ਨੇ ਉਕਤ ਪ੍ਰਿੰਸੀਪਲ ਵੱਲੋਂ ਕੀਤੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਕੀਤੀ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਅਜਿਹੀ ਪ੍ਰੋਪੋਜਲ ਨੂੰ ਤੁਰੰਤ ਰੱਦ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਥੇਬੰਦੀ ਵੱਲੋਂ ਤਿੱਖੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।