
ਡਾਇਰੈਕਟੋਰੇਟ ਸੈਕੰਡਰੀ ਨਾਲ ਸੰਬੰਧਿਤ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮੈਡੀਕਲ ਕਲੇਮਾਂ ਦੀ ਅਦਾਇਗੀ ਦਾ ਕੰਮ ਹੋਇਆ ਠੱਪਪੁਰਾਣੀ ਰਿਵਾਇਤ ਅਨੁਸਾਰ ਪਹਿਲੀ ਮਨਜੂਰੀ ਅਧਾਰਿਤ ਹੀ ਮੈਡੀਕਲ ਕਲੇਮਾਂ ਦਾ ਭੁਗਤਾਨ ਕੀਤਾ ਜਾਵੇ: ਡੀਟੀਐੱਫਡਾਇਰੈਕਟੋਰੇਟ ਸੈਕੰਡਰੀ ਦੇ ਗੈਰ ਵਾਜਿਬ ਫੈਸਲੇ ਕਾਰਨ ਲੋੜਵੰਦ ਮੁਲਾਜ਼ਮ/ ਪੈਨਸ਼ਨਰ ਹੋਏ ਮੈਡੀਕਲ ਕਲੇਮ ਤੋਂ ਵਾਂਝੇਵੱਧ ਰਹੀ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ – ਡੀਟੀਐੱਫ18 ਮਈ, ਅੰਮ੍ਰਿਤਸਰ( ):ਡਾਇਰੈਕਟੋਰੇਟ ਸਕੂਲ ਐਜੁਕੇਸ਼ਨ (ਸੈਕੰਡਰੀ) ਵੱਲੋਂ ਵਿਭਾਗ ਦੇ ਮੁਲਾਜ਼ਮਾਂ ਦੀਆਂ ਵਿੱਤੀ ਸਾਲ 2023-24 ਵਿੱਚ ਮੰਨਜੂਰ ਹੋਈਆਂ ਮੈਡੀਕਲ ਕਲੇਮ ਸੈਂਕਸ਼ਨਾਂ ਦੀ ਹਾਲੇ ਤੱਕ ਅਦਾਇਗੀ ਨਾ ਹੋਣ ਕਾਰਨ ਹਜ਼ਾਰਾਂ ਪੀੜਤ ਮੁਲਾਜ਼ਮ ਅਤੇ ਪੈਨਸ਼ਨਰ ਨਿਰਾਸ਼ਾ ਦੇ ਆਲਮ ਵਿੱਚ ਹਨ। ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ) ਨੇ ਸਕੂਲ ਸਿੱਖਿਆ ਵਿਭਾਗ ਦੇ ਵਿੱਤ ਅਧਿਕਾਰੀਆਂ ‘ਤੇ ਮਨਮਾਨੀਆਂ ਕਰਨ ਅਤੇ ਗੈਰ ਵਾਜਿਬ ਫੈਸਲੇ ਕਰਨ ਦਾ ਦੋਸ਼ ਲਗਾਇਆ ਹੈ ਅਤੇ ਪਹਿਲਾ ਵਾਂਗ ਪੁਰਾਣੀ ਮਨਜੂਰੀ ਅਧਾਰਿਤ ਹੀ ਮੈਡੀਕਲ ਕਲੇਮਾਂ ਦੇ ਭੁਗਤਾਨ ਨੂੰ ਰੀਵੈਲੀਡੇਟ ਕਰਨ ਦੀ ਮੰਗ ਕੀਤੀ ਹੈ।ਇਸ ਸੰਬੰਧੀ ਵਧੇਰੇ ਗੱਲਬਾਤ ਕਰਦਿਆਂ ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸੈਕੰਡਰੀ ਸਕੂਲ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੇ ਲੰਘੇ ਵਿੱਤੀ ਵਰ੍ਹੇ ਦੌਰਾਨ ਆਏ ਮੈਡੀਕਲ ਕਲੇਮਾ ਦੀਆਂ ਵਿੱਤੀ ਸਾਲ 2023-24 ਲਈ ਮੰਨਜੂਰੀਆਂ ਜਾਰੀ ਕੀਤੀਆਂ ਗਈਆਂ ਸਨ, ਪ੍ਰੰਤੂ ਕਈ ਮਹੀਨੇ ਲੋੜੀਂਦਾ ਬਜ਼ਟ ਨਾ ਜਾਰੀ ਹੋਣ ਅਤੇ ਹੋਰ ਵਿਭਾਗੀ ਅਲਗਰਜ਼ੀ ਕਰਕੇ ਕਈ ਮੈਡੀਕਲ ਬਿਲਾਂ ਦੀ ਵਿੱਤੀ ਵਰ੍ਹਾ ਸਮਾਪਤ ਹੋਣ ਦੇ ਬਾਵਜੂਦ ਅਦਾਇਗੀ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਦੀ ਰਿਵਾਇਤ ਅਨੁਸਾਰ ਪੁਰਾਣੀ ਮੰਨਜੂਰੀ ਨੂੰ ਨਵੇਂ ਵਿੱਤੀ ਵਰ੍ਹੇ ਲਈ ਰੀਵੈਲੀਡੇਟ ਕੀਤਾ ਜਾਂਦਾ ਰਿਹਾ ਹੈ। ਇਸ ਵਾਰ ਨਵਾਂ ਫੈਸਲਾ ਕਰਦਿਆਂ ਜਿਹੜੀਆਂ ਮਨਜੂਰੀਆਂ ਦੀ ਅਦਾਇਗੀ ਵਿੱਤੀ ਵਰ੍ਹਾਂ ਸਮਾਪਤ ਹੋ ਜਾਣ ਕਾਰਨ ਨਹੀਂ ਹੋਈ ਸੀ, ਉਨ੍ਹਾਂ ਮੰਨਜੂਰੀਆਂ ਦੀਆਂ ਸਾਰੀਆਂ ਕਾਪੀਆਂ ਮੁੱਖ ਦਫਤਰ ਵਿੱਚ ਹੀ ਵਾਪਿਸ ਮੰਗਵਾਈਆਂ ਜਾ ਰਹੀਆਂ ਹਨ। ਇਸ ਬਾਰੇ ਸਾਰੇ ਜਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ ਸਿੱਖਿਆ) ਨੂੰ ਆਪਣੇ ਅਧੀਨ ਆਉਂਦੇ ਸਮੂਹ ਸਕੂਲਾਂ/ਡੀ.ਡੀ.ਓ. ਤੋਂ ਪੈਡਿੰਗ ਮੰਨਜੂਰੀਆਂ ਦੀਆਂ ਕਾਪੀਆਂ ਇਕੱਤਰ ਕਰਨ ਉਪਰੰਤ ਕੰਸੋਲੀਡੇਟ ਕਰਕੇ ਡਾਇਰੈਕਟੋਰੇਟ ਸੈਕੰਡਰੀ ਦੇ ਦਫਤਰ ਨੂੰ ਭੇਜਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਆਗੂਆਂ ਨੇ ਦੱਸਿਆ ਕੇ ਸਿੱਖਿਆ ਵਿਭਾਗ ਵੱਲੋਂ ਮੈਡੀਕਲ ਕਲੇਮ ਦੀ ਰਾਸ਼ੀ ਦੀ ਉਡੀਕ ਕਰ ਰਹੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਘੋਰ ਗੈਰ-ਸੰਵੇਦਨਸ਼ੀਲਤਾ ਤੋਂ ਕੰਮ ਲਿਆ ਜਾ ਰਿਹਾ ਹੈ। ਗੰਭੀਰ ਬਿਮਾਰੀਆਂ ਦੇ ਝੰਬੇ ਪੀੜਤਾਂ ਨੂੰ ਰਾਹਤ ਦੇਣ ਦੀ ਥਾਂ ਸਿੱਖਿਆ ਵਿਭਾਗ ਵੱਲੋਂ ਪੀੜਤਾਂ ਨੂੰ ਲੰਬਾ ਸਮਾਂ ਖੱਜਲ ਖੁਆਰ ਕਰਨ ਵਾਲੇ ਤੁਗਲਕੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਡੀ.ਟੀ.ਐੱਫ ਆਗੂਆਂ ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਸੁਖਜਿੰਦਰਸਿੰਘ ਜੱਬੋਵਾਲ, ਕੰਵਲਜੀਤ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਨਾਭਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਮੈਡੀਕਲ ਖਰਚੇ ਦੀ ਅਦਾਇਗੀ ਮਿਲਣੀ ਯਕੀਨੀ ਬਣਾਉਣੀ ਚਾਹੀਦੀ ਹੈ। ਆਗੂਆਂ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਕਿ ਵੱਧ ਰਹੇ ਤਾਪਮਾਨ ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਮਾਂ ਤਬਦੀਲ ਕੀਤਾ ਜਾਵੇ।ਜਾਰੀ ਕਰਤਾ ਡੀ.ਟੀ.ਐਫ ਪੰਜਾਬ ਜਿਲਾ ਅੰਮ੍ਰਿਤਸਰ ।