
ਜ਼ਿਲ੍ਹਾ ਪੱਧਰੀ ਸਪੈਲ ਵਿਜਾਰਡ ਮੁਕਾਬਲੇ ਵਿੱਚ ਬਲਾਕ ਫਾਜ਼ਿਲਕਾ 2 ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਸਰਕਾਰੀ ਪ੍ਰਾਇਮਰੀ ਸਕੂਲ ਕਰਨੀ ਖੇੜਾ ਦੀ ਵਿਦਿਆਰਥਣ ਮਨਿੰਦਰ ਕੌਰ ਅਤੇ ਸਕੂਲ ਨੰ 3 ਦੇ ਵਿਦਿਆਰਥੀ ਉਦਿਤ ਨੇ ਜ਼ਿਲ੍ਹਾ ਪੱਧਰ ਤੇ ਪ੍ਰਾਪਤ ਕੀਤਾ ਤੀਸਰਾ ਸਥਾਨ ਬੀਪੀਈਓ ਪ੍ਰਮੋਦ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਦਿੱਤੀਆ ਸ਼ੁਭਕਾਮਨਾਵਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਅਗਵਾਈ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਸਪੈਲ ਵਿਜਾਲਡ ਮੁਕਾਬਲੇ ਡਾਇਟ ਕੌੜਿਆਂਵਾਲੀ ਵਿਖੇ ਕਰਵਾਏ ਗਏ।ਬਲਾਕਾਂ ਵਿੱਚੋਂ ਅੱਵਲ ਆਏ ਵਿਦਿਆਰਥੀਆਂ ਨੇ ਸਪੈੱਲ ਅਤੇ ਮੈਥ ਵਿਜ਼ਾਰਡ ਜ਼ਿਲ੍ਹਾ ਪੱਧਰੀ ਮੁਕਾਬਲਾ ਵਿੱਚ ਭਾਗ ਲਿਆ। ਇਸ ਮੁਕਾਬਲੇ ਵਿੱਚ 08 ਬਲਾਕਾਂ ਲਗਭਗ 6000 ਵਿਦਿਆਰਥੀਆਂ ਨੇ ਹਿੱਸਾ ਲਿਆ । ਇਹ ਮੁਕਾਬਲੇ ਸ਼੍ਰੀ ਸਤੀਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.),ਡਾ. ਰਚਨਾ ਡਾਇਟ ਪ੍ਰਿੰਸੀਪਲ , ਸ੍ਰੀ ਵਿਜੈ ਪਾਲ ਜ਼ਿਲਾ ਨੋਡਲ ਅਫ਼ਸਰ (ਸੈ.ਸਿ.),ਸ੍ਰੀ ਸੁਨੀਲ ਕੁਮਾਰ ਜ਼ਿਲ੍ਹਾ ਨੋਡਲ ਅਫ਼ਸਰ (ਐ.ਸਿ), ਫ਼ਾਜ਼ਿਲਕਾ ਦੀ ਦੇਖਰੇਖ ਹੇਠ ਇਹ ਮੁਕਾਬਲੇ ਸੰਪਨ ਹੋਏ। ਸਮਾਗਮ ਦੌਰਾਨ ਸਟੇਜ਼ ਸਕੱਤਰ ਤੇ ਕੁਇਜ਼ ਮਾਸਟਰ ਦੀ ਭੂਮਿਕਾ ਰੇਖਾ ਸ਼ਰਮਾ ਸ੍ਰੀ ਅਨਿਲ ਕੁਮਾਰ ਕਾਲੜਾ ਅਤੇ ਸ.ਕੁਲਬੀਰ ਸਿੰਘ ਜੀ ਨੇ ਨਿਭਾਈ।ਇਸ ਮੌਕੇ ਬਤੌਰ ਜੱਜ ਦੀ ਅਹਿਮ ਭੂਮਿਕਾ ਸ੍ਰੀਮਤੀ ਸੁਨੀਤਾ ਰਾਣੀ ਵਲੋਂ ਨਿਭਾਈ ਗਈ। ਬੀਪੀਈਓ ਪ੍ਰਮੋਦ ਕੁਮਾਰ ਦੀ ਪ੍ਰੇਰਨਾ ਨਾਲ ਇਸ ਮੁਕਾਬਲੇ ਵਿੱਚ ਬਲਾਕ ਫਾਜ਼ਿਲਕਾ 2 ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੰ 3 ਦੇ ਵਿਦਿਆਰਥੀ ਉਦਿਤ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਰਨੀ ਖੇੜਾ ਦੀ ਵਿਦਿਆਰਥਣ ਮਨਿੰਦਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਬੀਪੀਈਓ ਪ੍ਰਮੋਦ ਕੁਮਾਰ ਨੇ ਸੀਐਚਟੀ ਮਨੋਜ ਧੂੜੀਆ,ਸੀਐਚਟੀ ਮੈਡਮ ਰਚਨਾ ਸੇਠੀ, ਇਹਨਾਂ ਵਿਦਿਆਰਥੀਆਂ ਦੇ ਗਾਈਡ ਅਧਿਆਪਕਾਂ ਮੈਡਮ ਕਲਪਨਾ ਨਾਗਪਾਲ ਅਤੇ ਮੈਡਮ ਰੇਣੂ ਬਾਲਾ,ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।