
*ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਅਧਿਆਪਕਾਂ ਦੇ ਮਸਲਿਆਂ ਤੇ ਸਦਭਾਵਨਾ ਪੂਰਨ ਮੀਟਿੰਗ ਹੋਈ ਤੇ ਬਹੁਤੇ ਮਸਲਿਆਂ ਦਾ ਮੌਕੇ ‘ਤੇ ਕੀਤਾ ਨਿਪਟਾਰਾ** **ਵਿਦੇਸ਼ ਛੁੱਟੀ ਦੀ ਪਰਵਾਨਗੀ ਲਈ ਜ਼ਿਲ੍ਹਾ ਹੈੱਡਕੁਆਟਰ ਤੇ ਕਰਮਚਾਰੀ ਨੂੰ ਸੱਦ ਕੇ ਪਾਸਪੋਰਟ ਵੈਰੀਫਾਈ ਕਰਨ ਦੀ ਕਾਰਵਾਈ ‘ਤੇ ਮੁੜ ਵਿਚਾਰ ਕਰਨ ਦਾ ਫੈਸਲਾ**ਜਲੰਧਰ :19 ਜੂਨ ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਵਲੋਂ ਅਧਿਆਪਕਾਂ ਦੀਆਂ ਮੰਗਾਂ ਮਸਲਿਆਂ ਦੇ ਹੱਲ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਮਤੀ ਹਰਜਿੰਦਰ ਕੌਰ ਜਲੰਧਰ ਨਾਲ ਪੂਰਵ ਦਿੱਤੇ ਅਜੰਡੇ ‘ਤੇ ਵਿਸਥਾਰ ਪੂਰਵਕ ਮੀਟਿੰਗ ਜਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ। ਜਿਸ ਵਿੱਚ ਬਹੁਤੇ ਮਸਲਿਆਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਮੰਗਾਂ ਸਬੰਧੀ ਕਿਹਾ ਕਿ ਵਿਦੇਸ਼ ਛੁੱਟੀ ਦੇ ਕੇਸ ਬਿਨਾਂ ਦੇਰੀ ਹੈਡਕੁਆਰਟਰ ਨੂੰ ਭੇਜੇ ਜਾਣ ਤੇ ਅਧਿਆਪਕਾਂ ਦੀ ਜ਼ਿਲ੍ਹਾ ਦਫ਼ਤਰ ਵਲੋਂ ਪਾਸਪੋਰਟਾਂ ਦੀ ਜਾਂਚ ਕਰਨ ਦੀ ਬੇਲੋੜੀ ਕਾਰਵਾਈ ਤੇ ਅਧਿਆਪਕਾਂ ਦੀ ਖੱਜਲ ਖੁਆਰੀ ਬੰਦ ਕਰਨ ਸਬੰਧੀ ਮੁੜ ਵਿਚਾਰਨ ਦੀ ਗੱਲ ਕਹੀ ਗਈ,ਜੀ ਪੀ ਐੱਫ ਦੀ ਅਦਾਇਗੀ ਦੇ ਕੇਸ ਸਮਾਂਬੱਧ ਕਰਨ ਦੀ ਗੱਲ ਹੋਈ, ਪੈਡਿੰਗ ਮੈਡੀਕਲ ਕੇਸਾਂ ਦਾ ਨਿਪਟਾਰਾ ਕਰਨ ਲਈ ਲੋੜੀਂਦਾ ਬਜਟ ਤੁਰੰਤ ਬਲਾਕਾਂ ਨੂੰ ਜਾਰੀ ਕੀਤਾ ਗਿਆ, ਜੀ ਪੀ ਐੱਫ ਸਲਿੱਪਾਂ ਬਿਨਾਂ ਦੇਰੀ ਜਾਰੀ ਕਰਨ ,ਬਲਾਕਾਂ ਵਿੱਚ ਅਧਿਆਪਕਾਂ ਦੀਆਂ ਸਰਵਿਸ ਬੁੱਕਾਂ ਮੁਕੰਮਲ ਕਰਨ ਲਈ ਬਲਾਕ ਪ੍ਰਾਇਮਰੀ ਅਫਸਰਾਂ ਨੂੰ ਮੌਕੇ ਤੇ ਆਦੇਸ਼ ਜਾਰੀ ਕੀਤੇ ਗਏ,ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੇ ਪਰਮੋਸ਼ਨ ਸਬੰਧੀ ਲੱਗੇ ਕੇਸ ਵਿੱਚ ਪਾਰਦਰਸ਼ੀ ਸੀਨੀਅਰਤਾ ਸੂਚੀ ਬਣਾ ਕੇ ਕੇਸ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਪਰਮੋਸ਼ਨਾਂ ਤੁਰੰਤ ਕੀਤੀਆਂ ਜਾ ਸਕਣ,ਅਧਿਆਪਕਾਂ ਵਲੋਂ ਜ਼ਿਲ੍ਹਾ ਦਫਤਰ ਨੂੰ ਮੈਡੀਕਲ ਛੁੱਟੀ ਦੀ ਪਰਵਾਨਗੀ ਸਬੰਧੀ ਸਪੱਸ਼ਟ ਕੀਤਾ ਗਿਆ ਕਿ ਕਰਮਚਾਰੀ ਵਲੋਂ ਈ ਪੰਜਾਬ ਤੇ ਛੁੱਟੀ ਅਪਲਾਈ ਕੀਤੀ ਜਾਵੇ , ਸਿੱਖਿਆ ਪ੍ਰੋਵਾਇਡਰ ਦੀ ਤਨਖਾਹ ਲਈ ਬਜਟ ਤੁਰੰਤ ਬਲਾਕਾਂ ਨੂੰ ਅਲਾਟ ਕੀਤਾ ਗਿਆ, ਐਚ ਟੀ ਅਤੇ ਸੀ ਐਚ ਟੀ ਦੀਆਂ ਘੱਟ ਤਨਖਾਹ ਤਰੁੱਟੀਆਂ ਦੂਰ ਕਰਨ ਲਈ ਬਲਾਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ,ਬਿਜਲੀ ਦੇ ਬਿੱਲਾਂ ਲਈ ਬਜਟ ਬਲਾਕਾਂ ਨੂੰ ਜਾਰੀ ਕੀਤਾ ਗਿਆ, ਯੋਗੇਸ਼ਵਰ ਕਾਲੀਆ ਸ ਪ੍ਰਾ ਸ ਗੁੜਾ ਦੇ ਪੈਡਿੰਗ ਤਰੱਕੀ ਦੇ ਬਕਾਏ ਕੱਢਵਾਏ ਜਾਣ ਤੇ ਇਸ ਤਰ੍ਹਾਂ ਦੇ ਪੈਡਿੰਗ ਬਕਾਏ ਦੇ ਹੋਰ ਕੇਸ ਵੀ ਨਿਪਟਾਏ ਜਾਣ ਲਈ ਸਾਰੇ ਬਲਾਕ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ। ਇਸ ਸਮੇ, ਕੁਲਦੀਪ ਵਾਲੀਆ, ਵਿਨੋਦ ਭੱਟੀ, ਸੁਖਵਿੰਦਰ ਰਾਮ, ਕੁਲਦੀਪ ਸਿੰਘ ਕੌੜਾ, ਦੀਪਕ ਨਕੋਦਰ, ਰਾਮ ਰੂਪ, ਆਦਿ ਹਾਜਰ ਸਨ।