ਪ.ਸ.ਸ.ਫ.ਦੇ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੂੰ ਸੇਵਾ ਮੁਕਤ ਹੋਣ ਸਮੇਂ ਕੀਤਾ ਸਨਮਾਨਿਤ

ਪ.ਸ.ਸ.ਫ. ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਅਤੇ ਸੂਬਾ ਜੁਆਇੰਟ ਸਕੱਤਰ ਨਿਰਮੋਲਕ ਸਿੰਘ ਹੀਰਾ ਡਰਾਇੰਗ ਮਾਸਟਰ ਸਰਕਾਰੀ ਮਿਡਲ ਸਕੂਲ ਦੁਸਾਂਝ ਖੁਰਦ ਬਲਾਕ ਗੁਰਾਇਆ :01 ਜ਼ਿਲ੍ਹਾ ਜਲੰਧਰ ਜੀ ਦਾ ਸਨਮਾਨ ਸਮਾਰੋਹ ਬੀਤੇ ਦਿਨੀ ਅਨੰਦ ਪੈਲੇਸ ਗੁਰਾਇਆ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਪ.ਸ.ਸ.ਫ. ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ,ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਕੁਲਦੀਪ ਵਾਲੀਆ ਨੇ ਸਾਂਝੇ ਤੌਰ ਤੇ ਕੀਤੀ।ਇਸ ਸਮੇਂ ਸਨਮਾਨ ਸਮਾਰੋਹ ਦੇ ਸ਼ੁਰੂਆਤ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਗੁਰਾਇਆ:01 ਦੇ ਪ੍ਰਧਾਨ ਬੂਟਾ ਰਾਮ ਅਕਲਪੁਰ ਨੇ ਜੀ ਆਇਆ ਆਖਿਆ। ਨਿਰਮੋਲਕ ਸਿੰਘ ਹੀਰਾ ਜੀ ਦੇ ਸਨਮਾਨ ਵਿੱਚ ਸਨਮਾਨ ਪੱਤਰ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਗੁਰਾਇਆ 01 ਦੇ ਸਕੱਤਰ ਪ੍ਰੇਮ ਖਲਵਾੜਾ ਨੇ ਪੜ੍ਹਿਆ ।ਸਮਾਗਮ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇਉ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ,ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ,ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਸਾਬਕਾ ਸੂਬਾ ਜਨਰਲ ਸਕੱਤਰ ਅਵਤਾਰ ਕੌਰ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਨਿਰਮੋਲਕ ਸਿੰਘ ਹੀਰਾ ਨੇ ਜਿੱਥੇ ਆਪਣੀ ਸਰਕਾਰੀ ਡਿਊਟੀ ਦੇ ਫ਼ਰਜ਼ਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ, ਉੱਥੇ ਨਾਲ-ਨਾਲ ਮੁਲਾਜ਼ਮ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਵੀ ਬਾਖੂਬੀ ਆਗੂ ਭੂਮਿਕਾ ਨਿਭਾਈ। ਸਮੂਹ ਬੁਲਾਰਿਆਂ ਨੇ ਉਹਨਾਂ ਨੂੰ ਸੇਵਾ ਮੁਕਤੀ ਤੋਂ ਸ਼ੁਰੂ ਹੋ ਰਹੇ ਜ਼ਿੰਦਗੀ ਦੇ ਅਗਲੇ ਸਫ਼ਰ ਨੂੰ ਵੀ ਜਮਾਤੀ ਜਥੇਬੰਦੀਆਂ ਦੇ ਘੋਲਾਂ ਵਿੱਚ ਸਰਗਰਮ ਰੋਲ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ।ਇਸ ਸਮੇਂ ਸੰਬੋਧਨ ਕਰਦੇ ਹੋਏ ਸਟੇਟ ਅਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਪ੍ਰਿੰਸੀਪਲ ਹਰਦੀਪ ਸਿੰਘ, ਤਰਸੇਮ ਮਾਧੋਪੁਰੀ, ਕਰਨੈਲ ਫਿਲੌਰ, ਕੁਲਦੀਪ ਵਾਲੀਆ, ਪੁਸ਼ਪਿੰਦਰ ਕੁਮਾਰ ਵਿਰਦੀ, ਗਣੇਸ਼ ਭਗਤ, ਤਰਸੇਮੂ ਮਾਧੋਪੁਰੀ,ਲੈਕਚਰਾਰ ਅਵਤਾਰ ਲਾਲ ਅਤੇ RMPI ਦੇ ਤਹਿਸੀਲ ਸਕੱਤਰ ਸਰਬਜੀਤ ਸਿੰਘ ਮੁਠੱਡਾ ਆਦਿ ਨੇ ਵੀ ਸਾਥੀ ਹੀਰਾ ਵਲੋਂ ਆਪਣੀ ਡਿਊਟੀ ਦੌਰਾਨ ਨਿਭਾਈਆਂ ਗਈਆਂ ਵਧੀਆ ਸੇਵਾਵਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ।ਭੈਣ ਸੀਤਾ ਰਾਣੀ ਅਤੇ ਧੀ ਸੁਖਦੀਪ ਕੌਰ ਦੇ ਸੰਬੋਧਨ ਸਮੇਂ ਸਾਰੇ ਭਾਵੁਕ ਹੋ ਗਏ।ਸਮਾਗਮ ਦੇ ਅਖੀਰ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਨਮਾਨ ਚਿੰਨ੍ਹ ਅਤੇ ਹੋਰ ਤੋਹਫ਼ੇ ਦੇ ਸਨਮਾਨਿਤ ਵੀ ਕੀਤਾ ਗਿਆ। ਆਖਿਰ ਵਿੱਚ ਸਾਥੀ ਨਿਰਮੋਲਕ ਸਿੰਘ ਹੀਰਾ ਨੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਏ ਸਮੂਹ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਵੱਖ-ਵੱਖ ਸੰਸਥਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਆਰਥਿਕ ਤੌਰ ‘ਤੇ ਸਹਾਇਤਾ ਵੀ ਦਿੱਤੀ ਸਨਮਾਨ ਸਮਾਰੋਹ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ.ਮਲਕੀਤ ਸਿੰਘ ਅਤੇ ਸ਼੍ਰੀ ਮਤੀ ਪਰਮਜੀਤ ਨੇ ਬਤੌਰ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਆਏ ਸਮੁੱਚੇ ਮਹਿਮਾਨਾਂ ਲਈ ਚਾਹ ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਵਧੀਆ ਢੰਗ ਨਾਲ ਕੀਤਾ ਗਿਆ ਸੀ। ਇਸ ਸਮੇਂ ਜ਼ਿੰਦਗੀ ਦੀ ਜੀਵਨ ਸਾਥਣ ਸ਼੍ਰੀ ਮਤੀ ਪਰਮਿੰਦਰ ਕੌਰ,ਕੁੜਮ-ਕੁੜਮਣੀ ਗੁਰਮੁਖ ਸਿੰਘ ਠੇਠੀ , ਕੁਲਵੰਤ ਕੌਰ ਠੇਠੀ,ਧੀ-ਜਵਾਈ ਸੁਖਦੀਪ ਕੌਰ ਠੇਠੀ, ਰਮਨਜੀਤ ਸਿੰਘ ਠੇਠੀ,ਭੈਣ ਰਵਿੰਦਰ ਕੌਰ,ਭਰਾ-ਭਰਜਾਈ ਭਜਨ ਸਿੰਘ, ਰਾਜਵਿੰਦਰ ਕੌਰ ਸਮੇਤ ਹੋਰ ਰਿਸ਼ਤੇਦਾਰਾਂ, ਨਜ਼ਦੀਕੀ ਸੱਜਣਾਂ ਮਿੱਤਰਾਂ ਤੋਂ ਇਲਾਵਾ
, ਪ੍ਰਿੰਸੀਪਲ ਤਜਿੰਦਰ ਸਿੰਘ ਸੈਣੀ,ਅਕਲ ਚੰਦ ਸਿੰਘ,ਕੁਲਵੰਤ ਰਾਮ ਰੁੜਕਾ, ਬਲਜੀਤ ਸਿੰਘ ਕੁਲਾਰ, ਸੁਖਵਿੰਦਰ ਸਿੰਘ ਮੱਕੜ, ਗਣੇਸ਼ ਭਗਤ,ਰਗਜੀਤ ਸਿੰਘ,ਮਨੋਜ ਕੁਮਾਰ ਸਰੋਏ, ਬਲਵੀਰ ਸਿੰਘ ਗੁਰਾਇਆ,,ਕੁਲਦੀਪ ਸਿੰਘ ਕੌੜਾ, ਸੁਰਿੰਦਰ ਕੌਰ ਸਹੋਤਾ, ਰਵਿੰਦਰਪਾਲ ਕੌਰ ਸੰਧੂ, ਅਵਤਾਰ ਕੌਰ ਕੌੜਾ, ਸਿਮਰਨਜੀਤ ਪਾਸਲਾ,ਸੀਤਾ ਰਾਣੀ,ਰਤਨ ਸਿੰਘ, ਰਕੇਸ਼ ਕੁਮਾਰ, ਮਹਿੰਦਰ ਪਾਲ, ਤਾਰਾ ਸਿੰਘ ਬੀਕਾ, ਹਰੀ ਬਿਲਾਸ,ਸਤਪਾਲ ਮਹਿਮੀ, ਬਲਵਿੰਦਰ ਕੁਮਾਰ, ਗੁਰਸੇਵ ਸਿੰਘ ਬਾਸੀ, ਸਤਵਿੰਦਰ ਸਿੰਘ ਢੇਸੀ, ਚਰਨਜੀਤ ਅੱਟਾ, ਕਰਨੈਲ ਸਿੰਘ ਮਾਹਲਾਂ, ਤਰਲੋਚਨ ਧਨੀ ਪਿੰਡ, ਸੁਖਵਿੰਦਰ ਰਾਮ, ਅਵਤਾਰ ਲਾਲ, ਅਸ਼ੋਕ ਕੁਮਾਰ, ਸੂਰਜ ਕੁਮਾਰ,ਓਮ ਪ੍ਰਕਾਸ਼, ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ,ਬਲਵੀਰ ਭਗਤ,ਮੁਲਖ ਰਾਜ, ਸ਼ਿਵ ਦਾਸ,ਲੇਖ ਰਾਜ ਪੰਜਾਬੀ, ਬਖ਼ਸ਼ੀ ਰਾਮ, ਹਰਬਲਾਸ ਆਦਿ ਸਾਥੀ ਹਾਜ਼ਰ ਹੋਏ।