ਗਲੋਬਲ ਵਾਰਮਿੰਗ ਦੇ ਪ੍ਰਭਾਵ ਅਤੇ ਹੱਲ (ਮਨਪਰੀਤ ਸਿੰਘ)

ਮੌਸਮ ਮਹਿਰਾ ਅਨੁਸਾਰ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ | ਜੋ ਕਿ ਧਰਤੀ ਤੇ ਰਹਿਣ ਵਾਲੇ ਮਨੁੱਖੀ ਜੀਵਨ ਨੂੰ ਕਈ ਰੂਪਾ ਵਿੱਚ ਪ੍ਰਭਾਵਿਤ ਕਰ ਰਿਹਾ ਹੈ | ਇਸ ਪਤਾ ਮੌਸਮ ਵਿਗਿਆਨੀ ਨੇ ਇਕੱਠੇ ਕੀਤੇ ਕਈ ਸਾਲਾ ਦੇ ਅੰਕੜਿਆ ਤੋ ਪਤਾ ਹੈ ਕਿ ਕਿਵੇ ਮੌਸਮ ਵਿਚ ਲਗਾਤਾਰ ਬਦਲਾਅ ਆ ਰਿਹਾ ਹੈ ਜਿਸ ਨਾਲ ਕਿ ਨਵੇ ਕਿਸਮ ਦੀਆ ਸਮੱਸਿਆ ਪੈਦਾ ਹੋ ਰਿਹਾ ਹਨ | ਪ੍ਰਦੂਸਣ ਕਾਰਨ ਵਾਤਾਵਰਣ ਵਿੱਚ ਆਈ ਤੇਜ ਗਿਰਾਵਟ ਨੇ ਅਜੋਕੇ ਸਮੇਂ ਵਿੱਚ ਸੰਸਾਰ ਨੂੰ ਕਈ ਭਖਦੇ ਮਸਲਿਆਂ ਦੇ ਸਨਮੁੱਖ ਲਿਆ ਖੜ੍ਹਾ ਕੀਤਾ ਹੈ । ਇਹਨਾ ਵਿਸਵ ਵਿਆਪੀ ਭਖਦੇ ਮਸਲਿਆਂ ਵਿੱਚ ਜਲਵਾਯੂ ਪਰਿਵਰਤਨ ਗਲੋਬਲ ਵਾਰਮਿੰਗ ਓਜੋਨ ਪਰਤ ਦਾ ਪਤਨ ਤੇਜਾਬੀ ਵਰਖਾ ਆਦਿ ਪ੍ਰਮੁੱਖ ਮੁੱਦੇ ਸਾਮਿਲ ਹਨ ਜਿਸ ਕਾਰਨ ਹਵਾ ਪਾਣੀ ਮਿੱਟੀ ਜੈਵਿਕ ਵਿਭਿੰਨਤਾ ਮਨੁੱਖੀ ਸਿਹਤ ਆਦਿ ਸਭ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਹੇ ਹਨ | ਗਲੋਬਲ ਵਾਰਮਿੰਗ ਦੇ ਕਾਰਨ ਗਲੋਬਲ ਵਾਰਮਿੰਗ ਮੁੱਖ ਤੌਰ ਤੇ ਮਨੁੱਖੀ ਗਤੀਵਿਧੀਆ ਕਰਕੇ ਹੁੰਦੀ ਹੈ ਤਾਂ ਵਾਤਾਵਰਣ ਵਿੱਚ ਗਰੀਨ ਹਾਊਸ ਗੈਸਾ ਨੂੰ ਛੱਡਦੀਆ ਹਨ | ਇਥੇ ਕੁਝ ਮੁੱਖ ਕਾਰਨ ਹਨ ਜੋ ਗਲੋਬਲ ਵਾਰਮਿੰਗ ਵਿੱਚ ਯੋਗਦਾਨ ਪਾਉਦੇ ਹਨ । ਜੈਵਿਕ ਇਧੰਨ ਦਾ ਜਲਣਾ ਬਿਜਲੀ ਉਦਪਾਦਨ ਆਵਾਜਾਈ ਅਤੇ ਉਦਯੋਗਿਕ ਵਿਕਾਸ ਲਈ ਕੋਲਾ ਤੇਲ ਅਤੇ ਕੁਦਰਤੀ ਗੈਸਾ ਜੈਵਿਕ ਇੰਧਨ ਨੂੰ ਸਾੜਨਾ ਗਰੀਨ ਹਾਊਸ ਗੈਸਾ ਦੇ ਨਿਕਾਸ ਦਾ ਮੁੱਖ ਕਾਰਨ ਹੈ । ਜਦੋ ਇਹ ਬਾਲਣ ਸਾੜ ਦਿੱਤੇ ਜਾਦੇ ਹਨ ਕਾਰਬਨ ਮੋਨੋਆਕਸਾਈਡ ਵਾਯੂਮੰਡਲ ਵਿੱਚ ਛੱਡਿਆ ਜਾਦਾ ਹੈ | ਗਰਮੀ ਨੂੰ ਜਿਆਦਾ | ਜੰਗਲਾ ਦੀ ਕਟਾਈ ਖਾਸ ਕਰਕੇ ਗਰਮ ਖੰਡੀ ਖੇਤਰਾਂ ਵਿਚ ਵਾਯੂਮੰਡਲ ਵਿੱਚ ਸਟੋਰ ਕੀਤੀ ਕਾਰਬਨ ਮੋਨੋਆਕਸਾਈਡ ਨੂੰ ਛੱਡਣ ਵੱਲ ਜਾਂਦੀ ਹੈ । ਰੁੱਖ ਕਾਰਬਨ ਨੂੰ ਸੋਖਣ ਦਾ ਕਮ ਕਰਦੇ ਹਨ । ਉਦਯੋਗਿਕ ਪ੍ਰਕਿਰਿਆ ਕੁਝ ਉਦਯੋਗਿਕ ਗਤੀਵਿਧੀਆ ਸ਼ਕਤੀਸਾਲੀ ਗਰੀਨ ਹਾਊਸ ਗੈਸਾ ਨੂੰ, ਛੱਡਦੀਆਂ ਹਨ 1 ਜਮੀਨ ਦੀ ਵਰਤੋਂ ਵਿੱਚ ਤਬਦੀਲੀਆ ਜਮੀਨ ਦੀ ਵਰਤੋਂ ਵਿੱਚ ਤਬਦੀਲੀਆ ਜਿਵੇਂ ਕਿ ਜੰਗਲਾ ਜਾ ਘਾਹ ਦੇ ਮੈਦਾਨ ਵਿੱਚ ਖੇਤੀਬਾੜੀ ਜਮੀਨ ਜਾ ਸਹਿਰੀ ਖੇਤਰਾਂ ਵਿੱਚ ਤਬਦੀਲ ਕਰਨ ਗਲੋਬਲ ਵਾਰਮਿੰਗ ਵਿੱਚ ਯੋਗਦਾਨ ਪਾਉਦਾ ਹੈ । ਗਲੋਬਲ ਵਾਰਮਿੰਗ ਦੇ ਪ੍ਰਭਾਵ ਦੇ ਧਰਤੀ ਦੇ ਜਲਵਾਯੂ ਪ੍ਰਣਾਲੀ ਅਤੇ ਕੁਦਰਤੀ ਵਾਤਾਵਰਣ ਪ੍ਰਣਾਲੀ ਤੇ ਬਹੁਤ ਸਾਰੇ ਪ੍ਰਭਾਵ ਜਿਵੇਂ ਤਾਪਮਾਨ ਗਲੋਬਲ ਔਸਤ ਤਾਪਮਾਨ ਵਧ ਰਿਹਾ ਹੈ | ਨਤੀਜੇ ਵਜੋ ਗਰਮ ਗਰਮੀਆ ਤੇ ਸਰਦ ਲਹਿਰਾ ਚਲਦੀਆ ਹਨ। ਗਰਮੀ ਨਾਲ ਸੰਬੰਧਤ ਬਿਮਾਰੀਆ ਅਤੇ ਮੌਤਾ ਵੱਧ ਸਕਦੀਆ ਹਨ | ਬਰਫ ਦਾ ਪਿਘਲਣਾ ਅਤੇ ਸਮੁੰਦਰ ਦਾ ਪੱਧਰ ਵੱਧਣ ਉੱਚ ਤਾਪਮਾਨ ਗਲੇਸ਼ੀਅਰ ਬਰਫ ਦੇ ਟੁਕੜੇ ਅਤੇ ਬਰਫ ਦੀਆ ਚਾਦਰਾ ਦੇ ਪਿਘਲਣ ਦਾ ਕਾਰਨ ਬਣਦਾ ਹੈ ਜਿਸ ਨਾਲ ਸਮੁੰਦਰ ਦਾ ਪੱਧਰ ਵਧਦਾ ਹੈ | ਸਮੁੰਦਰ ਦਾ ਪੱਧਰ ਵੱਧਣ ਦੇ ਕਰਨ ਹੜ੍ ਅਤੇ ਕਟੌਤੀ ਵਧੇਰੇ ਹੋ ਜਾਦੀ ਹੈ | ਸਿਹਤ ਤੇ ਪ੍ਰਭਾਵ ਗਲੋਬਲ ਵਾਰਮਿੰਗ ਦੇ ਕਾਰਣ ਮਲੇਰੀਆ ਅਤੇ ਡੇਗੂ ਬੁਖਾਰ ਦੇ ਫੈਲਣ ਦੇ ਜੋਖਮ ਨੂੰ ਵਧਾ ਸਕਦਾ ਹੈ | ਉੱਚ ਤਾਪਮਾਨ ਦੇ ਕਾਰਨ ਹਵਾ ਪ੍ਰਦੂਸਣ ਅਤੇ ਐਲਰਜੀ ਵੀ ਵਿਗੜ ਸਕਦੀ ਹੈ | ਗਲੋਬਲ ਵਾਰਮਿੰਗ ਦੀ ਰੋਕਥਾਮ ਦੇ ਲਈ ਯਤਨ ਸਭ ਤੋਂ ਮੁੱਢਲਾ ਅਤੇ ਲਾਜਮੀ ਯਤਨ ਇਹ ਹੋਣਾ ਚਾਹੀਦਾ ਹੈ ਕਿ ਲੋਕ ਨੂੰ ਇਨ੍ਹਾ ਸਮੱਸਿਆ ਰਾਹੀ ਹੋਣ ਵਾਲੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਵਾਈਆ ਜਾਵੇ | ਜੰਗਲਾ ਦੀ ਅੰਨੇਵਾਹ ਕਟਾਈ ਤੇ ਰੋਕ ਲਗਾ ਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਗਲੋਬਲ ਵਾਰਮਿੰਗ ਤੋ ਬਚ ਸਕੀਏ । ਗੋਹੇ ਨੂੰ ਪਾਥੀ ਦੇ ਰੂਪ ਬਾਲਣ ਨਾਲੋ ਇਸਨੂੰ ਗੋਬਰ ਗੈਸ ਪਲਾਂਟ ਵਿਚ ਪਾਕੇ ਵਰਤੀਆ ਜਾਵੇ ਤੇ ਬਚੀ ਰਹਿੰਦ ਖੂਹੰਦ ਨੂੰ, ਖੇਤੀ ਵਿੱਚ ਖਾਦ ਵਜੋਂ ਵਰਤੀਆ ਜਾਵੇ । ਤਿਉਹਾਰਾ ਵਿਚ ਚਲਾਣੇ ਜਾਦੇ ਅਣਗਿਣਤ ਪਟਾਕਿਆ ਦੀ ਵਰਤੋਂ ਤੇ ਰੋਕ ਲਗਾਈ ਜਾ ਸਕਦੀ ਹੈ

Scroll to Top