ਖੂਨ ਦੀਆਂ ਐਮਰਜੈਂਸੀ ਲੋੜਾਂ ਦੀ ਪੂਰਤੀ ਲਈ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਦੀ 11 ਮੈਂਬਰੀ ਟੀਮ ਵੱਲੋਂ ਕੀਤਾ ਗਿਆ ਖੂਨਦਾਨ

ਖੂਨ ਦੀਆਂ ਐਮਰਜੈਂਸੀ ਲੋੜਾਂ ਦੀ ਪੂਰਤੀ ਲਈ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਦੀ 11 ਮੈਂਬਰੀ ਟੀਮ ਵੱਲੋਂ ਕੀਤਾ ਗਿਆ ਖੂਨਦਾਨ ਬਲੱਡ ਬੈਂਕ ਫਾਜ਼ਿਲਕਾ ਵਿਖੇ ਬੀ ਪੋਸਟਿਵ ਗਰੁੱਪ ਦੀ ਘਾਟ ਦੇ ਚਲਦਿਆਂ ਐਮਰਜੰਸੀ ਲੋੜਾਂ ਨੂੰ ਪੂਰਾ ਕਰਨ ਲਈ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਦੀ 11 ਮੈਂਬਰੀ ਟੀਮ ਵੱਲੋਂ ਬਲੱਡ ਬੈਂਕ ਫਾਜ਼ਿਲਕਾ ਵਿਖੇ ਪਹੁੰਚ ਕੇ ਖੂਨਦਾਨ ਕਰਕੇ ਆਪਣਾ ਫਰਜ਼ ਨਿਭਾਇਆ ਗਿਆਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਰਪ੍ਰਸਤ ਇਨਕਲਾਬ ਗਿੱਲ ਅਤੇ ਸਕੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਖੂਨਦਾਨ ਮਹਾਂ ਦਾਨ ਅਤੇ ਸਭ ਤੋ ਉੱਤਮ ਸੇਵਾ ਹੈ। ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜ਼ੋ ਕਿਸੇ ਵੀ ਲੋੜਵੰਦ ਮਰੀਜ਼ਾਂ ਨੂੰ ਖੂਨ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਕਲੱਬ ਦੇ ਮੈਂਬਰ ਹਮੇਸ਼ਾ ਲੋਕਾਂ ਦੀ ਸਿਹਤ ਸੰਭਾਲ ਅਤੇ ਸਮਾਜ ਸੇਵਾ ਦੇ ਕਾਰਜ ਵਿੱਚ ਅੱਗੇ ਹੋ ਕੇ ਯੋਗਦਾਨ ਦਿੰਦੇ ਰਹਿਣਗੇ।ਇਸ ਮੌਕੇ ਤੇ ਬੀਟੀਓ ਮੈਡਮ ਸੁਖਮਣੀ ਸਮਰਾ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ।ਇਸ ਮੌਕੇ ਤੇ ਕਲੱਬ ਮੈਂਬਰ ਇਨਕਲਾਬ ਗਿੱਲ, ਹਰਜਿੰਦਰ ਸਿੰਘ ਸੇਵਾਦਾਰ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ,ਸੰਦੀਪ ਸਿੰਘ, ਗੁਰਵਿੰਦਰ ਸਿੰਘ, ਰਵਿੰਦਰ ਰਵੀ,ਸੁਰਿੰਦਰ ਸਿੰਘ, ਗੁਰਜੋਤ ਸਿੰਘ, ਅਣਖਜੀਤ ਸਿੰਘ ਰਿੰਕੂ,ਰਮੇਸ਼ ਕੁਮਾਰ,ਮਨਪ੍ਰੀਤ ਸਿੰਘ ਵੱਲੋਂ ਖ਼ੂਨਦਾਨ ਕੀਤਾ ਗਿਆ।ਇਸ ਮੌਕੇ ਤੇ ਬਲੱਡ ਬੈਂਕ ਦੇ ਸਟਾਫ ਮੈਂਬਰ ਐਮ ਐਲ ਟੀ ਮੈਡਮ ਰੰਜੂ ਗਿਰਧਰ,ਐਮ ਐਲ ਟੀ ਰਜਨੀਸ਼, ਕੌਸਲਰ ਰਾਜ ਸਿੰਘ ਅਤੇ ਰਣਜੀਤ ਸਿੰਘ ਮੌਜੂਦ ਸਨ।

Scroll to Top