
ਕੌਮੀ ਹੜਤਾਲ ਅਤੇ ਭਾਰਤ ਬੰਦ ਦੇ ਸਮਰਥਨ ਵਿੱਚ ਰੈਲੀ ਕਰਕੇ ਸ਼ਹਿਰ ਵਿੱਚ ਕੀਤਾ ਰੋਹ ਭਰਪੂਰ ਮਾਰਚ। ਭਾਰਤ ਬੰਦ ਵਿੱਚ ਫ਼ਗਵਾੜਾ ਦੇ ਦੁਕਾਨਦਾਰਾਂ ਵਲੋਂ ਬੰਦ ਵਿੱਚ ਪੂਰਨ ਯੋਗਦਾਨ ਦੇਣ ਲਈ ਕੀਤਾ ਧੰਨਵਾਦ ਫ਼ਗਵਾੜਾ:16ਫਰਵਰੀ( ) ਕੇਂਦਰੀ ਟ੍ਰੇਡ ਯੂਨੀਅਨਾਂ,ਮੁਲਾਜ਼ਮ ਫੈਡਰੇਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਦੇਸ਼ ਅੰਦਰ 16 ਫਰਵਰੀ ਦੀ ਕੀਤੀ ਗਈ ਕੌਮੀ ਹੜਤਾਲ ਅਤੇ ਭਾਰਤ ਬੰਦ ਦੇ ਸਮਰਥਨ ਵਿੱਚ ਫ਼ਗਵਾੜਾ ਦੀਆਂ ਜਨਤਕ ਜਥੇਬੰਦੀਆਂ ਵਲੋਂ ਟਾਊਨ ਹਾਲ ਫ਼ਗਵਾੜਾ ਵਿਖੇ ਰੈਲੀ ਕੀਤੀ ਗਈ ਅਤੇ ਰੈਲੀ ਦੇ ਅਖੀਰ ਵਿੱਚ ਟਾਊਨ ਹਾਲ ਤੋਂ ਚੱਲ ਕੇ ਸਹਿਰ ਵਿੱਚ ਰੋਹ ਭਰਪੂਰ ਮਾਰਚ ਕਰਦੇ ਹੋਏ ਬੱਸ ਸਟੈਂਡ ਰਾਹੀਂ ਹੁੰਦੇ ਹੋਏ ਟਾਊਨ ਹਾਲ ਵਾਪਸ ਆ ਕੇ ਸਮਾਪਤ ਕੀਤਾ।ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਤਰਕਸ਼ੀਲ ਸੁਸਾਇਟੀ ਦੇ ਜਸਵਿੰਦਰ ਸਿੰਘ, ਸੁਖਦੇਵ ਸਿੰਘ ਮਾਹੀ, ਸੁਰਿੰਦਰ ਪਾਲ, ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਕਰਨੈਲ ਸਿੰਘ ਸੰਧੂ,ਮੋਹਣ ਸਿੰਘ ਭੱਟੀ, ਕੁਲਦੀਪ ਸਿੰਘ ਕੌੜਾ, ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਫਗਵਾੜਾ ਦੇ ਹੰਸ ਰਾਜ ਬੰਗੜ,ਡੀ ਐੱਮ ਐੱਫ ਦੇ ਗੁਰਮੁਖ ਸਿੰਘ ਲੋਕ ਪ੍ਰੇਮੀ, ਆਸ਼ਾ ਵਰਕਰਜ ਯੂਨੀਅਨ ਦੀ ਕੁਲਵਿੰਦਰ ਕੌਰ,ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਪਰਮਿੰਦਰ ਪਾਲ ਸਿੰਘ, ਕਾਮਰੇਡ ਪ੍ਰਵੀਨ ਕੁਮਾਰ,ਬਲਵੀਰ ਸਿੰਘ ਦੋਸਾਂਝ, ਹਰਚਰਨ ਭਾਰਤੀ , ਸੁਰਿੰਦਰ ਪਾਲ ਟੀ ਐੱਸ ਯੂ ਦੇ ਸੁਰਿੰਦਰ ਪਾਲ ਆਦਿ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਨਿੱਜੀਕਰਨ, ਠੇਕੇਦਾਰੀ ਸਿਸਟਮ ਨੂੰ ਉਤਸ਼ਾਹਿਤ ਕਰਨ, ਨੌਜਵਾਨਾਂ ਤੋਂ ਰੋਜ਼ਗਾਰ ਦੇ ਮੌਕੇ ਖੋਹਣ ਅਤੇ ਪਬਲਿਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਵਿਰੁੱਧ ਅੱਜ ਪੂਰੇ ਦੇਸ਼ ਵਿੱਚ ਮੁਲਾਜ਼ਮਾਂ ਮਜ਼ਦੂਰਾਂ ਵਲੋਂ ਕੌਮੀ ਹੜਤਾਲ ਵਿੱਚ ਭਾਗ ਲੈਂਦੇ ਹੋਏ ਭਾਰਤ ਬੰਦ ਦੇ ਸਮਰਥਨ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਵਿੱਚ ਫ਼ਗਵਾੜਾ ਦੀਆਂ ਜੁਝਾਰੂ ਜਨਤਕ ਜਥੇਬੰਦੀਆਂ ਵੱਲੋਂ ਅੱਜ ਟਾਊਨ ਹਾਲ ਫ਼ਗਵਾੜਾ ਵਿਖੇ ਰੈਲੀ ਕਰਕੇ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕੀਤਾ ਗਿਆ ਹੈ।ਆਗੂਆਂ ਨੇ 16 ਫਰਵਰੀ ਦੀ ਕੌਮੀ ਹੜਤਾਲ ਅਤੇ ਭਾਰਤ ਬੰਦ ਦੇ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਪੀ ਐੱਫ ਆਰ ਡੀ ਏ ਬਿੱਲ ਰੱਦ ਕਰਨ, ਨਵੀਂ ਪੈਨਸ਼ਨ ਸਕੀਮ ਬੰਦ ਕਰਵਾ ਕੇ ਪੁਰਾਣੀ ਪੈਂਨਸ਼ਨ ਬਹਾਲ ਕਰਵਾਉਣ, ਸਾਰੀਆਂ ਫ਼ਸਲਾਂ,’ਤੇ ਐੱਮ ਐੱਸ ਪੀ ਦੀ ਗਾਰੰਟੀ ਲੈਣ, ਪਬਲਿਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਤੋਂ ਰੋਕਣ ਲਈ, ਟਰੇਡ ਯੂਨੀਅਨਾਂ ਅਧਿਕਾਰਾਂ ਦੀ ਬਹਾਲੀ ਲਈ,ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਰੱਦ ਕਰਵਾਉਣ ਲਈ,ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਵਾਉਣ ਲਈ, ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ, ਪਬਲਿਕ ਵੰਡ ਪ੍ਰਣਾਲੀ ਨੂੰ ਵਧਾਉਣ ਅਤੇ ਬਚਾਉਣ ਲਈ,ਨਵੀਂ ਸਿੱਖਿਆ ਨੀਤੀ -2020,ਬਿਜਲੀ ਬਿੱਲ -2022,ਹਿੱਟ ਐਂਡ ਰਨ-ਕਾਲਾ ਕਾਨੂੰਨ ਨੂੰ ਤੁਰੰਤ ਰੱਦ ਕਰਵਾਉਣ ਲਈ, ਅੱਠਵੇਂ ਵੇਤਨ ਅਯੋਗ ਦੀ ਸਥਾਪਨਾ ਕਰਵਾਉਣ ਲਈ,ਹਰ ਪ੍ਰਕਾਰ ਦੇ ਮਜ਼ਦੂਰਾਂ ਦੀ ਦਿਹਾੜੀ 700/- ਰੁਪਏ, ਮਨਰੇਗਾ ਕਾਮਿਆਂ ਨੂੰ ਪੂਰਾ ਸਾਲ ਕੰਮ ਦੇਣ ਲਈ, ਨਿੱਜੀਕਰਨ ਅਤੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਵਾਉਣ ਲਈ, ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਅਤੇ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਬਕਾਏ ਸਮੇਤ ਲੈਣ ਲਈ ਆਦਿ ਮੁੱਦਿਆਂ ਨੂੰ ਉਭਾਰਨ ਲਈ ਕੌਮੀ ਹੜਤਾਲ ਅਤੇ ਭਾਰਤ ਬੰਦ ਕੀਤਾ ਗਿਆ ਹੈ।ਰੈਲੀ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਨੈਸ਼ਨਲ ਹਾਈਵੇ ਤੇ ਰੋਕਾਂ ਲਗਾ ਕੇ ਦਿੱਲੀ ਵੱਲ ਜਾਂਦੇ ਕਿਸਾਨਾਂ ਤੇ ਤਿੱਖਾ ਤਸ਼ੱਦਦ ਕਰਨ ਅਤੇ ਆਮ ਲੋਕਾਂ ਨੂੰ ਤੰਗ ਪ੍ਰੇਸਾਨ ਕਰਨ ਦੀ ਘੋਰ ਨਿਖੇਧੀ ਕਰਦੇ ਹੋਏ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਮੰਗ ਕੀਤੀ ਕਿ ਇਸ ਦਾ ਸਖ਼ਤ ਤੋਂ ਸਖ਼ਤ ਨੋਟਿਸ ਲੈਂਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਤੇ ਕੇਸ ਦਰਜ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ। ਦੂਜੇ ਮਤੇ ਰਾਹੀਂ ਵਿੱਚ ਮੰਗ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮੋਹ ਛੱਡ ਕੇ ਦੇਸ਼ ਦੇ ਅੱਸੀ ਕਰੋੜ ਲੋਕਾਂ ਪੱਖੀ ਨੀਤੀਆਂ ਬਣਾ ਕੇ ਉਹਨਾਂ ਦੀ ਕੁੱਲੀ ਗੁੱਲੀ ਜੁੱਲੀ ਦਾ ਯੋਗ ਪ੍ਰਬੰਧ ਤੁਰੰਤ ਕਰੇ।ਤੀਜੇ ਮਤੇ ਰਾਹੀਂ ਬੋਲਣ ਦੀ ਆਜ਼ਾਦੀ ਤੇ ਪਾਬੰਦੀ ਲਗਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਧਾਰਾ 295,-ਏ ਦੇ ਅਧੀਨ ਤਰਕਸ਼ੀਲ ਆਗੂਆਂ ਤੇ ਦਰਜ਼ ਕੀਤੇ ਕੇਸ ਬਿਨਾ ਸ਼ਰਤ ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ।ਇਹ ਤਿੰਨੋਂ ਮਤੇ ਸਾਥੀ ਕੁਲਦੀਪ ਸਿੰਘ ਕੌੜਾ ਨੇ ਪੇਸ਼ ਕੀਤੇ ਅਤੇ ਹਾਜ਼ਰ ਸਾਥੀਆਂ ਨੇ ਸਰਬਸੰਮਤੀ ਨਾਲ ਪਾਸ ਕੀਤੇ। ਇਸ ਸਮੇਂ ਇਨਕਲਾਬੀ ਕਵੀ ਸੀਤਲ ਰਾਮ ਬੰਗਾ ਨੇ ਆਮ ਲੋਕਾਂ ਦੇ ਦੁਖੜੇ ਗੰਭੀਰਤਾ ਨਾਲ ਸੁਣਨ ਅਤੇ ਉਹਨਾਂ ਦੇ ਹੱਲ ਕਰਨ ਲਈ ਆਪਣੀ ਕਵਿਤਾ ਰਾਹੀਂ ਸਮੇਂ ਦੇ ਹਾਕਮਾਂ ਨੂੰ ਆਵਾਜ਼ ਦੇਣ ਦਾ ਯਤਨ ਕੀਤਾ ਗਿਆ।ਸ਼ਹਿਰ ਵਿੱਚ ਮਾਰਚ ਕਰਨ ਤੋਂ ਬਾਅਦ ਸਮਾਪਤੀ ਸਮੇਂ ਭਾਰਤ ਬੰਦ ਵਿੱਚ ਫ਼ਗਵਾੜਾ ਸ਼ਹਿਰ ਦੁਕਾਨਦਾਰਾਂ ਵਲੋਂ ਭਰਪੂਰ ਯੋਗਦਾਨ ਦੇਣ ਲਈ ਉਹਨਾਂ ਦੀ ਸ਼ਲਾਘਾ ਕਰਦੇ ਹੋਏ ਸਮੁੱਚੇ ਆਗੂਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗੀਰ ਸਿੰਘ, ਗੁਰਨਾਮ ਸਿੰਘ ਸੈਣੀ, ਕੁਲਵੰਤ ਸਿੰਘ ਬਾਸੀ,ਗਿਆਨ ਚੰਦ, ਹਰਭਜਨ ਲਾਲ ਕੌਲ, ਸਾਧੂ ਰਾਮ ਜੱਖੂ, ਹਰਭਜਨ ਲਾਲ, ਪ੍ਰੋਫੈਸਰ ਜਸਕਰਨ ਸਿੰਘ,ਬਲਵੀਰ ਸਿੰਘ,ਮਹਿੰਦਰ ਪਾਲ,ਰਤਨ ਸਿੰਘ ਖਲਵਾੜਾ ,ਜੋਗਾ ਸਿੰਘ ਪੰਡੋਰੀ,ਮਲਕੀਤ ਸਿੰਘ,ਹਰੀ ਦੇਵ ਸ਼ਰਮਾ,ਨਗਿੰਦਰ ਸਿੰਘ,ਗਿਆਨ ਚੰਦ ਰੱਤੂ, ਬਲਵੀਰ ਸਿੰਘ ਦਿਹਾਣਾ,ਗਿਆਨ ਚੰਦ ਪ੍ਰੀਤਨਗਰ, ਭੁਪਿੰਦਰ ਸਿੰਘ ਮਾਹੀ, ਕੁਲਵਿੰਦਰ ਸਿੰਘ ਪਲਾਹੀ, ਤਰਸੇਮ ਲਾਲ, ਬਲਵਿੰਦਰ ਪ੍ਰੀਤ, ਅਵਿਨਾਸ਼, ਸੁਰਜੀਤ ਕੌਰ, ਕੁਲਵਿੰਦਰ ਕੌਰ, ਰਜਿੰਦਰ ਪਾਲ ਕੌਰ, ਸੰਦੀਪ ਕੌਰ, ਰੇਸ਼ਮ ਕੌਰ, ਹਰਜਿੰਦਰ ਸਿੰਘ, ਜਤਿੰਦਰ ਕੁਮਾਰ, ਹਰਭਜਨ ਰਾਮ ਆਦਿ ਸਾਥੀ ਸ਼ਾਮਲ ਹੋਏ।