
ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪੰਕਜ ਕੁਮਾਰ ਅੰਗੀ ਨੇ ਬਾਰਵੀ ਬੋਰਡ ਪ੍ਰੀਖਿਆਵਾਂ ਦਾ ਲਿਆ ਜਾਇਜ਼ਾ
ਸੂਬੇ ਦੇ ਸਕੂਲਾਂ ਦੀਆਂ ਬਾਰ੍ਹਵੀਂ ਬੋਰਡ ਦੀਆ ਪ੍ਰੀਖਿਆਵਾਂ ਨਕਲ ਰਹਿਤ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਜਾਰੀ ਹਨ। ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਸਿੱਖਿਆ ਵਿਭਾਗ ਅਤੇ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪ੍ਰੀਖਿਆਵਾਂ ਦੇ ਰਹੇ ਹਨ।
ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਪੰਕਜ ਕੁਮਾਰ ਅੰਗੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਉਕਤ ਪ੍ਰੀਖਿਆਵਾਂ ਸਬੰਧੀ ਜਿਲ੍ਹਾ ਫਾਜਿਲਕਾ ਦੇ ਸਕੂਲਾਂ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਬਾਰਵੀ ਜਮਾਤਾਂ ਦੇ ਪ੍ਰੀਖਿਆਰਥੀ ਬੋਰਡ ਵੱਲੋਂ ਜਾਰੀ ਡੇਟਸੀਟ ਅਤੇ ਹਦਾਇਤਾਂ ਅਨੁਸਾਰ ਪ੍ਰੀਖਿਆ ਦੇ ਰਹੇ ਹਨ।
ਇਸ ਮੌਕੇ ‘ਤੇ ਉਹਨਾਂ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜੀਦਪੁਰ ਕੱਟਿਆਂਵਾਲੀ ਅਤੇ ਸਰਕਾਰੀ ਹਾਈ ਸਕੂਲ ਚੱਕ ਬਨਵਾਲਾ ਹਨਵੰਤਾ ਦਾ ਦੌਰਾ ਕਰਕੇ ਫਿਜਿਕਸ , ਰਾਜਨੀਤੀ ਸ਼ਾਸਤਰ ਅਤੇ ਮਾਰਕੀਟਿੰਗ ਮੈਨੇਜਮੈਂਟ ਵਿਸ਼ਿਆਂ ਦੀ ਚੱਲ ਰਹੀ ਪ੍ਰੀਖਿਆ ਦੀ ਜਾਂਚ ਕੀਤੀ ਅਤੇ ਸੰਤੁਸ਼ਟੀ ਜਾਹਰ ਕੀਤੀ।
ਉਹਨਾਂ ਕਿਹਾ ਕਿ ਪ੍ਰੀਖਿਆਵਾਂ ਬੜੇ ਸੁਚੱਜੇ ਢੰਗ ਨਾਲ ਅਤੇ ਨਕਲ ਰਹਿਤ ਚੱਲ ਰਹੀਆਂ ਹਨ। ਉਹਨਾਂ ਕਿਹਾ ਕਿ ਬੋਰਡ ਪ੍ਰੀਖਿਆਵਾਂ ਵਿਦਿਆਰਥੀਆਂ ਬੜੇ ਉਤਸ਼ਾਹ ਨਾਲ ਦੇ ਰਹੇ ਹਨ। ਇਸ ਮੌਕੇ ਤੇ ਟੀਮ ਮੈਂਬਰ ਗੁਰਛਿੰਦਰਪਾਲ ਸਿੰਘ ਅਤੇ ਵਿਵੇਕ ਕਰਾਰੀਆਂ ਮੌਜੂਦ ਸਨ।
ਸਮੂਹ ਕੇਂਦਰ ਸੁਪਰਡੈਂਟ,ਸਹਾਇਕ ਸੁਪਰਡੈਂਟ ਅਤੇ ਨਿਗਰਾਨ ਅਮਲੇ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਸੀ।