ਈਟੀਯੂ ਪੰਜਾਬ (ਰਜਿ.) ਵਲੋਂ ਪੰਜਾਬ ਸਰਕਾਰ ਕੋਲੋਂ ਸਕੂਲਾਂ ਦਾ ਸਮਾਂ 10:00 ਤੋਂ 3:00 ਵਜੇ ਕਰਨ ਦੀ ਜੋਰਦਾਰ ਮੰਗ – ਪਨੂੰ , ਲਾਹੌਰੀਆ

ਈਟੀਯੂ ਪੰਜਾਬ (ਰਜਿ.) ਵਲੋਂ ਪੰਜਾਬ ਸਰਕਾਰ ਕੋਲੋਂ ਸਕੂਲਾਂ ਦਾ ਸਮਾਂ 10:00 ਤੋਂ 3:00 ਵਜੇ ਕਰਨ ਦੀ ਜੋਰਦਾਰ ਮੰਗ – ਪਨੂੰ , ਲਾਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਨੇ ਪੰਜਾਬ ਸਰਕਾਰ ਕੋਲੋਂ ਜੋਰਦਾਰ ਮੰਗ ਕੀਤੀ ਹੈ ਕਿ ਐਲੀਮੈਂਟਰੀ ਸਕੂਲਾਂ ਸਮਾਂ 10 ਤੋ 3.00 ਵਜੇ ਕੀਤਾ ਜਾਵੇ । ਲਹੌਰੀਆ ਨੇ ਦੱਸਿਆਂ ਕਿ ਦੂਰੋਂ ਜਾਂ ਦੂਸਰੇ ਜਿਲਿ੍ਆਂ ਚੋ ਆਉਦੇ ਅਧਿਆਪਕਾਂ ਨੂੰ ਸਕੂਲਾਂ ਦਾ ਪਿਛਲਾ ਸਮਾ ਵਧਣ ਕਾਰਨ ਬਹੁਤ ਮੁਸ਼ਕਿਲ ਗਾ ਸਾਹਮਣਾ ਕਰਨਾਪੈ ਰਿਹਾ ਹੈ । ਉਹਨਾਂ ਦੱਸਿਆ ਕਿ ਸਮਾਂ ਵਧਣ ਕਾਰਲ ਅਧਿਆਪਕਾਂ ਖਾਸ ਕਰ ਲੇਡੀਜ਼ ਅਧਿਆਪਕਾਂ ਦੀਆਂ ਬੱਸਾਂ ਮਿਸ ਹੋ ਜਾਦਾਆਂ ਹਨ , ਜਿਸ ਕਾਰਨ ਉਹਨਾਂ ਨੂੰ ਮੁਸ਼ਕਿਲ ਆਉਦੀ ਹੈ । ਸੋਂ ਈਟੀਯੂ ਪੰਜਾਬ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਐਲੀਮੈਂਟਰੀ ਸਕੂਲਾਂ ਦਾ ਸਮਾਂ 10:00 ਤੋਂ 3:00 ਕੀਤਾ ਜਾਵੇ ਤਾਂ ਜੋ ਦੂਰੋ ਆਉਦੇ ਅਧਿਆਪਕ ਪ੍ਰੇਸ਼ਾਨੀ ਤੋਂ ਬਚ ਸਕਣ । ਇਸ ਮੌਕੋ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ , ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਨੀਰਜ ਅਗਰਵਾਲ , ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਰਵੀ ਵਾਹੀ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋ, ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ ,, ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ ਫਾਜਿਲਕਾ,ਰਵੀ ਕਾਂਤ ਪਠਾਨਕੋਟ ਰਿਸ਼ੀ ਕੁਮਾਰ ਜਲੰਧਰ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ , ਹਰਜੀਤ ਸਿੰਘ ਸਿੱਧੂ, ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਗੁਰਵਿੰਦਰ ਸਿੰਘ ਬੱਬੂ ਆਦਿ ਆਗੂ ਹਾਜ਼ਰ ਸਨ ।

Scroll to Top