
ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਜਲੰਧਰ ਅਤੇ ਔਰਤ ਮੁਕਤੀ ਮੋਰਚਾ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਸਾਂਝੇ ਤੌਰ ਤੇ ਮਨਾਇਆ
ਬੰਡਾਲਾ ਮੰਜਕੀ:08ਮਾਰਚ ( ) ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲਾ ਜਲੰਧਰ ਅਤੇ ਔਰਤ ਮੁਕਤੀ ਮੋਰਚੇ ਵਲੋਂ ਬੰਡਾਲਾ ਮੰਜਕੀ ਵਿਖੇ ਕੌਮਾਂਤਰੀ ਇਸਤਰੀ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਸਵਿੰਦਰ ਕੌਰ ਟਾਹਲੀ ਕਮਲਜੀਤ ਕੌਰ, ਸਿਮਰਨਜੀਤ ਕੌਰ ਪਾਸਲਾ, ਸੁਰਿੰਦਰ ਕੌਰ ਸਹੋਤਾ, ਮੈਡਮ ਅਜਮੇਰ ਕੌਰ ਢੇਸੀ ਮੈਡਮ ਬਲਵੀਰ ਕੌਰ ਬਾਂਸਲ ਸਾਬਕਾ ਸਰਪੰਚ ਬੰਡਾਲਾ ਅਤੇ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਸਾਂਝੇ ਤੌਰ ਤੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਔਰਤ ਮੁਕਤੀ ਮੋਰਚੇ ਦੀ ਸੂਬਾਈ ਆਗੂ ਅਵਤਾਰ ਕੌਰ ਬਾਸੀ ਨੇ ਕਿਹਾ ਕਿ 08 ਮਾਰਚ ਦਾ ਦਿਨ ਸਾਰੀ ਦੁਨੀਆਂ ਵਿੱਚ ਕੌਮਾਂਤਰੀ ਇਸਤਰੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਕਿਉਂਕਿ 1917 ਵਿੱਚ ਪਹਿਲੀ ਕੈਸ਼ਟਲੈਸ ਸੁਸਾਇਟੀ ਸੋਵੀਅਤ ਯੂਨੀਅਨ ਦੀ ਸਥਾਪਨਾ ਦਾ ਅੰਦੋਲਨ ਸ਼ੁਰੂ ਹੋਇਆ। ਪਹਿਲੇ ਮਹਾਂ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆ ਵਿਧਵਾਵਾਂ ਨੇ ਹੜਤਾਲ ਕਲ ਦਿੱਤੀ। ਉਹਨਾਂ ਰੋਟੀ ਅਤੇ ਸ਼ਾਂਤੀ ਦਾ ਨਾਹਰਾ ਲਾਇਆ । ਇਹ ਹੜਤਾਲ ਫਰਵਰੀ ਦੇ ਆਖਰੀ ਐਤਵਾਰ ਨੂੰ ਹੋਈ ਸੀ। ਪੰਰਤੂ ਜੈਰਜੀਅਨ ਕਲੰਡਰ ਅਨੁਸਾਰ ਇਹ ਦਿਨ ਸਾਰੇ ਦੇਸ਼ਾਂ ਵਿੱਚ ਅੱਠ ਮਾਰਚ ਬਣਦਾ ਸੀ, ਇਸ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ 08 ਮਾਰਚ ਨੂੰ ਮਨਾਇਆ ਜਾਂਦਾ ਹੈ ਅੱਜ ਜਦੋਂ ਦੁਨੀਆਂ ਆਰਥਿਕ ਮੰਦਹਾਲੀ ਵਿੱਚ ਹੈ , ਨੌਕਰੀਆਂ ਸਮਾਪਤ ਹੋ ਰਹੀਆਂ ਹਨ ਬੇਰੁਜ਼ਗਾਰੀ ਵਿੱਚ ਅੰਤਾਂ ਦਾ ਵਾਧਾ ਹੋ ਰਿਹਾ ਹੈ। ਇਸ ਦਾ ਅਸਰ ਔਰਤਾਂ ਉਪਰ ਪੈਣਾ ਸੁਭਾਵਿਕ ਹੈ। ਇਸ ਸਭ ਕੁਝ ਦੇ ਹੱਲ ਲਈ ਔਰਤਾਂ ਨੂੰ ਜਥੇਬੰਦ ਹੋਣਾ ਬਹੁਤ ਜ਼ਰੂਰੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿੰਡ ਦੇ ਸਾਬਕਾ ਸਰਪੰਚ ਅਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਮੈਡਮ ਬਲਵੀਰ ਕੌਰ ਬਾਂਸਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਇਸਤਰੀਆਂ ਨੇ ਸਮਾਜ ਦੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਪਰ ਆਪਣੀ ਜਥੇਬੰਦਕ ਸ਼ਕਤੀ ਦੀ ਘਾਟ ਕਾਰਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸਕਲਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਔਰਤਾਂ ਨੂੰ ਜਥੇਬੰਦ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸ੍ਰੀ ਮਤੀ ਸੁਰਿੰਦਰ ਕੌਰ ਸਹੋਤਾ, ਸਿਮਰਨਜੀਤ ਕੌਰ ਪਾਸਲਾ, ਕਮਲਜੀਤ ਕੌਰ, ਜਸਵਿੰਦਰ ਕੌਰ ਟਾਹਲੀ, ਗੁਰਿੰਦਰ ਬੀਬਾ, ਪ੍ਰਦੀਪ ਕੌਰ, ਰਜਨੀ ਸੂਦ, ਬਲਵੀਰ ਕੌਰ ਆਂਗਣਵਾੜੀ ਆਗੂ ਬਲਵਿੰਦਰ ਕੁਮਾਰ, ਸੁਖਵਿੰਦਰ ਰਾਮ ਨਿਰਮੋਲਕ ਸਿੰਘ ਹੀਰਾ, ਕੁਲਦੀਪ ਵਾਲੀਆ, ਕੁਲਦੀਪ ਸਿੰਘ ਕੌੜਾ ਅਤੇ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਵੀ ਸੰਬੋਧਨ ਕੀਤਾ।