
ਅਧਿਆਪਕਾਂ ਕੋਲੋ ਪੜਾਾਈ ਤੋ ਇਲਾਵਾ ਲਏ ਜਾਂਦੇ ਸਾਰੇ ਕੰਮ ਛੁਡਾਵੇ ਪੰਜਾਬ ਸਰਕਾਰ – ਈਟੀਯੂ ਪੰਜਾਬ (ਰਜਿ)( ਕਿੰਨੂਆਂ ਦੀ ਸਪਲਾਈ ਸਿਧੀ ਸਕੂਲ਼ਾਂ ਚ ਕੀਤੀ ਜਾਵੇ ਅਤੇ ਖੁਰਾਕੀ ਤੱਤਾਂ ਤੋ ਰਹਿਤ ਤੇ ਜਿਨਾ ਦਾ ਖਰਚ ਸਰਕਾਰ ਦੇ ਨਹੀ ਰਹੀ ,ਵੱਧ ਖਰਚ ਲਗਾਕੇ ਪੱਕਦੀਆਂ ਪੂੜੀਆਂ ਨੂੰ ਬੰਦ ਕੀਤਾ ਜਾਵੇ ) ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਭਰ ਦੀਆ ਅਧਿਆਪਕਾਂ ਜਥੇਬੰਦੀਆਂ ਅਧਿਆਪਕਾ ਦੇ ਸਾਰੇ ਗੈਰਵਿਦਿਅਕ ਕੰਮਾਂ ਨੂੰ ਛੁਡਾਉਣ ਲਈ ਇਸਨੂੰ ਸਾਂਝਾ ਏਜੰਡਾ ਬਣਾਕੇ ਇੱਕ ਪਲੇਟਫਾਰਮ ਤੇ ਆਉਣ ।ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਪੰਜਾਬ ਸਰਕਾਰ ਤੋ ਪੂਰਜੋਰ ਮੰਗ ਕੀਤੀ ਕਿ ਅਧਿਆਪਕਾਂ ਕੋਲੋ ਪੜਾਾਈ ਤੋ ਇਲਾਵਾ ਲਏ ਜਾਂਦੇ ਸਾਰੇ ਕੰਮ ਛੁਡਾਵੇ ਪੰਜਾਬ ਸਰਕਾਰ ਅਤੇ ਕਿੰਨੂਆਂ ਦੀ ਸਪਲਾਈ ਵੀ ਸਿਧੀ ਸਕੂਲ਼ਾਂ ਚ ਕੀਤੀ ਜਾਵੇ ਤਾ ਜੋ ਅਧਿਆਪਕਾਂ ਵੱਲੋ ਪੜਾਈ ਨੂੰ ਛੱਡ ਕੇ ਕਿੰਨੂਆਂ ਦੀ ਢੋਆ ਢੁਆਈ ਚ ਕੀਤੀ ਜਾਣ ਵਾਲੀ ਖਜਲ ਖੁਆਰੀ ਬੰਦ ਹੋ ਸਕੇ ,ਜਿਸ ਨਾਲ ਅਧਿਆਪਕ ਵਰਗ ਵੱਡੇ ਪੱਧਰ ਤੇ ਹਰਾਸਮੈਟ ਹੋ ਰਹੀ ਹੈ ।ਈਟੀਯੂ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿਦਰ ਪਾਲ ਸਿਂਘ ਪੰਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਤੇ ਸਮੂਹ ਸੂਬਾ ਕਮੇਟੀ ਨੇ ਕਿਹਾ ਕਿ ਪੰਜਾਬ ਭਰ ਦੇ ਸਕੂਲ ਮੁੱਖੀਆਂ ਹੈਡ ਟੀਚਰਜ /ਸੈਂਟਰ ਹੈਡ ਟੀਚਰਜ ਤੇ ਸਮੂਹ ਅਧਿਆਪਕਾ ਅੰਦਰ ਭਾਰੀ ਰੋਸ ਹੈ ਕਿ ਅਧਿਆਪਕ ਪੜਾਈ ਕਰਾਉਣ ਲਈ ਭਰਤੀ ਕੀਤੀ ਗਈ ਹੈ ਨਾ ਕਿ ਗੈਰਵਿਦਿਅਕ ਕੰਮਾਂ ਅਤੇ ਗੈਰਵਿਦਿਅਕ ਡਿਊਟੀਆ ਕਰਨ ਲਈ ਭਰਤੀ ਕੀਤੇ ਹਨ । ਪੰਜਾਬ ਸਰਕਾਰ ਨੂੰ ਪਿਛਲੀਆ ਸਰਕਾਰਾਂ ਦੀ ਗੈਰ ਵਿਦਿਅਕ ਕੰਮ ਲੈਣ ਦੀ ਰੀਤ ਨੂੰ ਖਤਮ ਕਰਕੇ ਬੱਚਿਆ ਦੀ ਸਿਖਿਆਂ ਨੂੰ ਮੁੱਖ ਰੱਖਕੇ ਸਾਰੇ ਗੈਰ-ਵਿਦਅਕ ਕੰਮ ਆਨਲਾਈਨ ਕੰਮ ,ਬੀਐਲਓ ਡਿਊਟੀਆਂ,ਬੇਲੋੜੇ ਕੰਮ ਜਿਵੇ ਕਿੰਨੂੰਆਂ ਦੀ ਢੋਆ ਢੁਆਈ ਤੇ ਹੋਰ ਸਭ ਉਹ ਕੰਮ ਜੋ ਪੜਾ੍ਈ ਕਰਾਉਣ ਦੇ ਸਮੇ ਨੂੰ ਪ੍ਰਭਾਵਿਤ ਕਰਦੇ ਹਨ , ਤੁਰੰਤ ਬੰਦ ਕਰਨੇ ਚਾਹੀਦੇ ਹਨ। ਆਗੂਆਂ ਨੇ ਕਿਹਾ ਕਿ ਇਸ ਵੇਲੇ ਇਹਨਾ ਸਭ ਕੰਮਾਂ ਕਰਕੇ ਅਧਿਆਪਕ ਮਾਨਸਿਕ ਪਰੇਸ਼ਾਨੀ ਚੋਂ ਨਿਕਲ ਰਹੇ ਹਨ। ਇਹ ਨਾ ਹੋਵੇ ਉਹ ਇੱਕ ਦਿਨ ਜਿਆਦਾ ਬੋਝ ਥੱਲੇ ਆ ਕੇ ਅਜਿਹੇ ਕੰਮਾ ਦਾ ਬਾਈਕਾਟ ਕਰ ਜਾਣ ਮਿਡ ਡੇ ਮੀਲ ਚ ਪੂੜੀਆ ਵੀ ਬੰਦ ਕੀਤੀਆਂ ਜਾਣ ।ਵੈਸੇ ਵੀ ਪੂੜੀਆ ਚ ਕੋਈ ਜਰੂਰੀ ਖੁਰਾਕੀ ਤੱਤ ਨਹੀ ਹਨ ਤੇ ਇਹਨਾ ਨੂੰ ਬਣਾਉਣ ਤੇ ਆਂ ਰਿਹਾ ਵੱਧ ਖਰਚ ਵੀ ਸਰਕਾਰ ਨਹੀ ਦੇ ਰਹੀ । ਇਸਤੋ ਇਲਾਵਾ ਪ੍ਰਾਇਮਰੀ/ਐਲੈਟਰੀ ਵਰਗ ਦੀਆ ਹਰੇਕ ਤਰਾ ਦੀਆਂ ਪਰਮੋਸ਼ਨਾ , ਰਹਿੰਦੀਆ ਭਰਤੀਆਂ ਤੇ ਹੋਰ ਸਭ ਵਿਭਾਗੀ ਤੇ ਵਿੱਤੀ ਮੰਗਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ । ਆਗੂਆਂ ਨੇ ਪੰਜਾਬ ਭਰ ਦੀਆ ਅਧਿਆਪਕਾਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਅਧਿਆਪਕਾ ਦੇ ਸਾਰੇ ਗੈਰਵਿਦਿਅਕ ਕੰਮਾਂ ਤੇ ਡਿਊਟੀਆ ਨੂੰ ਛੁਡਾਉਣ ਲਈ ਇਸਨੂੰ ਸਾਂਝਾ ਏਜੰਡਾ ਬਣਾਕੇ ਇੱਕ ਪਲੇਟਫਾਰਮ ਤੋ ਅਵਾਜ ਉਠਾਉਣ ਕਈ ਅੱਗੇ ਆਉਣਾ ਚਾਹੀਦਾ ਹੈ । ਇਸ ਮੌਕੇ ਹਰਜਿੰਦਰਪਾਲ ਸਿੰਘ ਪੰਨੂੰ , ਨਰੇਸ਼ ਪਨਿਆੜ ,ਬੀ ਕੇ ਮਹਿਮੀ , ਲਖਵਿੰਦਰ ਸਿੰਘ ਸੇਖੋਂ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ ,ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁਕੇਵਾਲੀ , ਸਰਬਜੀਤ ਸਿੰਘ ਖਡੂਰ ਸਾਹਿਬ , ਸੋਹਣ ਸਿੰਘ ਮੋਗਾ , ਅਮ੍ਰਿਤਪਾਲ ਸਿੰਘ ਸੇਖੋਂ , ਨਿਰਭੈ ਸਿੰਘ ਮਾਲੋਵਾਲ , ਅਸ਼ੋਕ ਕੁਮਾਰ ਸਰਾਰੀ , ਤਰਸੇਮ ਲਾਲ ਜਲੰਧਰ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੌਹਾਨ , ਰਵੀ ਵਾਹੀ ,ਮਲਕੀਤ ਸਿੰਘ ਕਾਹਨੂੰਵਾਨ ਆਦਿ ਆਗੂ ਹਾਜਰ ਸਨ ।